عَنْ أَبِي هُرَيْرَةَ عَنْ رَسُولِ اللهِ صَلَّى اللهُ عَلَيْهِ وَسَلَّمَ أَنَّهُ قَالَ:
«سَيَكُونُ فِي آخِرِ أُمَّتِي أُنَاسٌ يُحَدِّثُونَكُمْ مَا لَمْ تَسْمَعُوا أَنْتُمْ وَلَا آبَاؤُكُمْ، فَإِيَّاكُمْ وَإِيَّاهُمْ».
[صحيح] - [رواه مسلم] - [صحيح مسلم: 6]
المزيــد ...
ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਸੂਲ ਅੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਦੀ ਹਾਦਿਸ ਹੈ ਕਿ ਉਨ੍ਹਾਂ ਨੇ ਫਰਮਾਇਆ:
"ਮੇਰੀ ਉਮਤ ਦੇ ਆਖਰੀ ਦੌਰ ਵਿੱਚ ਕੁਝ ਲੋਕ ਹੋਣਗੇ ਜੋ ਤੁਹਾਨੂੰ ਅਜਿਹੀਆਂ ਗੱਲਾਂ ਸੁਣਾਉਣਗੇ ਜੋ ਤੁਸੀਂ ਵੀ ਨਹੀਂ ਸੁਣੀਆਂ ਅਤੇ ਤੁਹਾਡੇ ਪੂਰਖ ਵੀ ਨਹੀਂ ਸੁਣੇ, ਇਸ ਲਈ ਤੁਸੀਂ ਉਹਨਾਂ ਤੋਂ ਬਚੋ।"
[صحيح] - [رواه مسلم] - [صحيح مسلم - 6]
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ ਹੈ ਕਿ ਉਹ ਲੋਕ ਆਖਰੀ ਦੌਰ ਵਿੱਚ ਆਉਣਗੇ ਜੋ ਝੂਠ ਬੋਲਣਗੇ ਅਤੇ ਉਹ ਗੱਲਾਂ ਕਹਿਣਗੇ ਜੋ ਪਹਿਲਾਂ ਕਿਸੇ ਨੇ ਨਹੀਂ ਕਹੀਆਂ। ਇਹ ਲੋਕ ਝੂਠੀਆਂ ਅਤੇ ਬਣਾਈਆਂ ਹੋਈਆਂ ਹਦੀਸਾਂ ਫੈਲਾਉਣਗੇ।ਸਾਨੂੰ ਨਬੀ ਕਰੀਮ ﷺ ਨੇ ਹੁਕਮ ਦਿੱਤਾ ਹੈ ਕਿ ਅਸੀਂ ਇਨ੍ਹਾਂ ਲੋਕਾਂ ਤੋਂ ਦੂਰ ਰਹੀਏ, ਉਹਨਾਂ ਨਾਲ ਬੈਠਕ ਨਾ ਕਰੀਏ ਅਤੇ ਉਹਨਾਂ ਦੀਆਂ ਗੱਲਾਂ ਨਾ ਸੁਣੀਏ, ਤਾਂ ਜੋ ਇਹ ਝੂਠੀ ਹਦੀਸ ਸਾਡੇ ਦਿਲਾਂ ਵਿੱਚ ਨਾ ਜਮ ਜਾਵੇ ਅਤੇ ਅਸੀਂ ਉਸ ਤੋਂ ਬਚ ਸਕੀਏ।