ਵਰਗੀਕਰਨ: The Creed . Belief in the Last Day . The Hereafter Life .

عَنْ ‌الزُّبَيْرِ بْنِ الْعَوَّامِ قَالَ:
لَمَّا نَزَلَتْ: {ثُمَّ لَتُسْأَلُنَّ يَوْمَئِذٍ عَنِ النَّعِيمِ} [التكاثر: 8]، قَالَ الزُّبَيْرُ: يَا رَسُولَ اللهِ، وَأَيُّ النَّعِيمِ نُسْأَلُ عَنْهُ، وَإِنَّمَا هُمَا الْأَسْوَدَانِ التَّمْرُ وَالْمَاءُ؟ قَالَ: «أَمَا إِنَّهُ سَيَكُونُ».

[حسن] - [رواه الترمذي وابن ماجه] - [سنن الترمذي: 3356]
المزيــد ...

ਜ਼ੁਬੈਰ ਬਿਨ ਅੱਵਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਜਦੋਂ ਇਹ ਆਇਤ {ثُمَّ لَتُسْأَلُنَّ يَوْمَئِذٍ عَنِ النَّعِيمِ} (ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾਂ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।) [ਸੂਰਤ ਤਕਾਸੁਰ: 8] ਉੱਤਰੀ, ਜ਼ੁਬੈਰ (ਰਜ਼ੀਅੱਲਾਹੁ ਅਨਹੁ) ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਸਾਡੇ ਕੋਲੋਂ ਕਿਸ ਨਿਮਤ (ਭਾਵ ਮਿਹਰ) ਬਾਰੇ ਪੁੱਛਿਆ ਜਾਵੇਗਾ? ਸਾਡੇ ਕੋਲ ਤਾਂ ਸਿਰਫ ਦੋ ਹੀ ਕਾਲੀਆਂ ਚੀਜ਼ਾਂ ਹਨ — ਖਜੂਰ ਅਤੇ ਪਾਣੀ। ਇਹ ਸੁਣ ਕੇ ਆਪ ﷺ ਨੇ ਫਰਮਾਇਆ: "ਵੇਖੋ, ਤੁਹਾਡੇ ਕੋਲੋਂ ਸਵਾਲ ਤਾਂ ਪੁੱਛਿਆ ਹੀ ਜਾਵੇਗਾ।"

[حسن] - [رواه الترمذي وابن ماجه] - [سنن الترمذي - 3356]

ਵਿਆਖਿਆ

ਜਦੋਂ ਇਹ ਆਇਤ ਉੱਤਰੀ: {ثم لتسألن يومئذ عن النعيم} ਭਾਵ ਅੱਲਾਹ ਨੇ ਤੁਹਾਨੂੰ ਜੋ ਨਿਮਤਾਂ (ਮਿਹਰਾਂ) ਬਖਸ਼ੀਆਂ ਹਨ, ਤੁਹਾਡੇ ਤੋਂ ਉਨ੍ਹਾਂ ਦਾ ਸ਼ੁਕਰ ਕਰਨ ਜਾਂ ਨਾ ਕਰਨ ਬਾਰੇ ਜ਼ਰੂਰ ਪੁੱਛਿਆ ਜਾਵੇਗਾ; ਤਾਂ ਜ਼ੁਬੈਰ ਬਿਨ ਅੱਵਾਮ (ਰਜ਼ੀਅੱਲਾਹੁ ਅਨਹੁ) ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਸਾਡੇ ਕੋਲੋਂ ਭਲਾ ਕਿਸ ਨਿਅਮਤ ਬਾਰੇ ਪੁੱਛਿਆ ਜਾਵੇਗਾ? ਸਾਡੇ ਕੋਲ ਤਾਂ ਦੋ ਹੀ ਨਿਮਤਾਂ ਹਨ, ਜੋ ਇਸ ਲਾਇਕ ਨਹੀਂ ਹਨ ਕਿ ਉਨ੍ਹਾਂ ਬਾਰੇ ਪੁੱਛਿਆ ਜਾਵੇ। ਸਾਡੇ ਕੋਲ ਤਾਂ ਕੇਵਲ ਖਜੂਰ ਅਤੇ ਪਾਣੀ ਹੀ ਹਨ!
ਇਸ ਦੇ ਜਵਾਬ ਵਿੱਚ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਤੁਸੀਂ ਜਿਸ ਹਾਲਤ ਵਿੱਚ ਹੋ, ਉਹ ਆਪਣੀ ਜਗ੍ਹਾ, ਲੇਕਿਨ ਇਸ ਦੇ ਬਾਵਜੂਦ ਤੁਹਾਡੇ ਕੋਲੋਂ ਨਿਮਤਾਂ ਬਾਰੇ ਪੁੱਛਿਆ ਜਾਵੇਗਾ। ਕਿਉਂਕਿ ਇਹ ਦੋਵੇਂ ਨਿਮਤਾਂ ਵੀ ਅੱਲਾਹ ਦੀਆਂ ਦੋ ਵੱਡੀਆਂ ਨਿਮਤਾਂ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਇਸ ਹਦੀਸ ਵਿੱਚ ਅੱਲਾਹ ਤਆਲਾ ਦੀਆਂ ਨਿਮਤਾਂ ਦਾ ਸ਼ੁਕਰ ਅਦਾ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
  2. ਨਿਮਤ ਭਾਵੇਂ ਛੋਟੀ ਹੋਵੇ ਜਾਂ ਵੱਡੀ, ਕਿਆਮਤ ਦੇ ਦਿਨ ਉਸ ਬਾਰੇ ਪੁੱਛਿਆ ਜਾਵੇਗਾ।
ਅਨੁਵਾਦ ਦਿਖਾਓਣਾ
ਹੋਰ