عَنِ ابْنِ عَبَّاسٍ رضي الله عنهما قَالَ:
كَانَ رَسُولُ اللَّهِ صَلَّى اللهُ عَلَيْهِ وَسَلَّمَ أَجْوَدَ النَّاسِ، وَكَانَ أَجْوَدُ مَا يَكُونُ فِي رَمَضَانَ حِينَ يَلْقَاهُ جِبْرِيلُ، وَكَانَ يَلْقَاهُ فِي كُلِّ لَيْلَةٍ مِنْ رَمَضَانَ فَيُدَارِسُهُ القُرْآنَ، فَلَرَسُولُ اللَّهِ صَلَّى اللهُ عَلَيْهِ وَسَلَّمَ أَجْوَدُ بِالخَيْرِ مِنَ الرِّيحِ المُرْسَلَةِ.

[صحيح] - [متفق عليه] - [صحيح البخاري: 6]
المزيــد ...

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਰਸੂਲੁੱਲਾਹ ﷺ ਲੋਕਾਂ ਵਿੱਚੋਂ ਸਭ ਤੋਂ ਵੱਧ ਦਇਆਵਾਨ ਵਿਅਕਤੀ ਸਨ ਅਤੇ ਆਪ ﷺ ਸਭ ਤੋਂ ਵੱਧ ਦਇਆਵਾਨ ਰਮਜ਼ਾਨ ਦੇ ਮਹੀਨੇ ਵਿੱਚ ਹੁੰਦੇ ਸਨ, ਖਾਸ ਕਰਕੇ ਜਦੋਂ ਜਿਬਰੀਲ (ਅਲੈਹਿ ਸਲਾਮ) ਆਪ ﷺ ਨੂੰ ਮਿਲਿਆ ਕਰਦੇ। ਜਿਬਰੀਲ (ਅ.) ਰਮਜ਼ਾਨ ਦੀ ਹਰ ਰਾਤ ਨੂੰ ਆਪ ﷺ ਨੂੰ ਮਿਲਦੇ ਅਤੇ ਕੁਰਆਨ ਦਾ ਦੌਰ (ਦੁਹਰਾਈ) ਕਰਦੇ ਸਨ। ਇਸ ਲਈ ਉਸ ਵੇਲੇ ਰਸੂਲੁੱਲਾਹ ﷺ ਨੇਕੀ ਦੇ ਕੰਮਾਂ ਵਿੱਚ ਤੇਜ਼ ਹਵਾ (ਹਨੇਰੀ) ਨਾਲੋਂ ਵੀ ਵੱਧ ਤੇਜ਼ ਗਤੀ ਵਾਲੇ ਹੋ ਜਾਂਦੇ ਸਨ।

[صحيح] - [متفق عليه] - [صحيح البخاري - 6]

ਵਿਆਖਿਆ

ਅੱਲਾਹ ਦੇ ਨਬੀ ﷺ ਸਭ ਤੋਂ ਵੱਧ ਦਇਆਵਾਨ ਇਨਸਾਨ ਸਨ ਅਤੇ ਆਪ ﷺ ਦੀ ਦਇਆ ਰਮਜ਼ਾਨ ਦੇ ਮਹੀਨੇ ਵਿੱਚ ਹੋਰ ਵੀ ਵੱਧ ਜਾਂਦੀ ਸੀ। ਜਿਸ ਨੂੰ ਜੋ ਦੇਣਾ ਚਾਹੁੰਦੇ, ਇਸ ਮਹੀਨੇ ਵਿੱਚ ਵੱਧ-ਚੜ੍ਹ ਕੇ ਦਿੰਦੇ ਸਨ। ਆਪ ਦੇ ਇਸ ਕਰਮ ਦੋ ਕਾਰਨ ਸਨ:
1- ਜਿਬਰੀਲ (ਅ.) ਨਾਲ ਆਪ ਦੀ ਮੁਲਾਕਾਤ ਹੁੰਦੀ ਰਹਿਣੀ।
2- ਕੁਰਆਨ ਦਾ ਦੌਰ ਕਰਨਾ। ਭਾਵ ਉਸਨੂੰ ਜ਼ੁਬਾਨੀ ਪੜ੍ਹਨਾ।
ਜਿਬਰੀਲ (ਅ.) ਆਪ ﷺ ਦੇ ਨਾਲ ਕੁਰਆਨ ਦੇ ਨਾਜ਼ਿਲ ਕੀਤੇ (ਉਤਾਰੇ ਗਏ) ਹਿੱਸੇ ਨੂੰ ਦੁਹਰਾਉਂਦੇ ਸਨ ਅਤੇ ਇਸ ਦੌਰਾਨ ਅੱਲਾਹ ਦੇ ਰਸੂਲ ﷺ ਦੇਣ, ਦਾਨ ਕਰਨ, ਨੇਕੀ ਦੇ ਕੰਮ ਕਰਨ ਅਤੇ ਲੋਕਾਂ 'ਤੇ ਉਪਕਾਰ ਕਰਨ ਵਿੱਚ ਉਸ ਸੁਹਾਵਣੀ ਹਵਾ ਨਾਲੋਂ ਵੀ ਵੱਧ ਤੇਜ਼ ਹੁੰਦੇ ਸਨ, ਜਿਸਨੂੰ ਅੱਲਾਹ ਮੀਂਹ ਅਤੇ ਰਹਿਮਤ ਨਾਲ ਭੇਜਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਦੇ ਨਬੀ ﷺ ਦੀ ਦਇਆ ਅਤੇ ਕਿਰਪਾ ਦਾ ਬਿਆਨ, ਖਾਸ ਤੌਰ 'ਤੇ ਰਮਜ਼ਾਨ ਦੇ ਮਹੀਨੇ ਵਿੱਚ; ਕਿਉਂਕਿ ਇਹ ਇਬਾਦਤਾਂ ਦਾ ਮਹੀਨਾ ਅਤੇ ਨੇਕੀ ਦਾ ਮੌਸਮ ਹੈ।
  2. ਹਰ ਵੇਲੇ ਦਾਨ ਕਰਨ ਦੀ ਪ੍ਰੇਰਨਾ। ਲੇਕਿਨ ਰਮਜ਼ਾਨ ਦੇ ਮਹੀਨੇ ਵਿੱਚ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਮੁਸਤਹੱਬ (ਪਸੰਦੀਦਾ) ਹੈ।
  3. ਰਮਜ਼ਾਨ ਦੇ ਮਹੀਨੇ ਵਿੱਚ ਵੱਧ ਤੋਂ ਵੱਧ ਖਰਚ ਕਰਨਾ, ਲੋਕਾਂ ਨੂੰ ਦਾਨ ਦੇਣਾ, ਦੂਜਿਆਂ ਦਾ ਭਲਾ ਕਰਨਾ ਅਤੇ ਕੁਰਆਨ ਦੀ ਤਿਲਾਵਤ (ਪੜ੍ਹਾਈ) ਕਰਨਾ ਮੁਸਤਹੱਬ ਹੈ।
  4. ਇਲਮ (ਗਿਆਨ) ਦੀ ਸੁਰੱਖਿਆ ਦਾ ਇੱਕ ਮੁੱਖ ਸਾਧਨ ਸਿੱਖਿਆਰਥੀਆਂ ਅਤੇ ਆਲਿਮਾਂ (ਵਿਦਵਾਨਾਂ) ਦੇ ਨਾਲ ਇਲਮ ਬਾਰੇ ਚਰਚਾ ਕਰਨਾ ਹੈ।
ਅਨੁਵਾਦ ਦਿਖਾਓਣਾ
ਹੋਰ