عَنْ عُثْمَانَ بْنِ أَبِي الْعَاصِ الثَّقَفِيِّ رضي الله عنه أَنَّهُ شَكَا إِلَى رَسُولِ اللهِ صَلَّى اللهُ عَلَيْهِ وَسَلَّمَ وَجَعًا يَجِدُهُ فِي جَسَدِهِ مُنْذُ أَسْلَمَ، فَقَالَ لَهُ رَسُولُ اللهِ صَلَّى اللهُ عَلَيْهِ وَسَلَّمَ:
«ضَعْ يَدَكَ عَلَى الَّذِي تَأَلَّمَ مِنْ جَسَدِكَ، وَقُلْ بِاسْمِ اللهِ ثَلَاثًا، وَقُلْ سَبْعَ مَرَّاتٍ أَعُوذُ بِاللهِ وَقُدْرَتِهِ مِنْ شَرِّ مَا أَجِدُ وَأُحَاذِرُ».
[صحيح] - [رواه مسلم] - [صحيح مسلم: 2202]
المزيــد ...
ਉਸਮਾਨ ਬਿਨ ਅਬੀ ਅਲ-ਆਸ ਅਥ-ਥਕਫ਼ੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਖ਼ਿਦਮਤ ਵਿੱਚ ਆਪਣੀ जिसਮ ਦੀ ਓਹ ਤਕਲੀਫ਼ ਬਿਆਨ ਕੀਤੀ ਜੋ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਤੋਂ ਲੈ ਕੇ ਹੁਣ ਤੱਕ ਮਹਿਸੂਸ ਹੋ ਰਹੀ ਸੀ। ਤਾਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਉਨ੍ਹਾਂ ਨੂੰ ਇਰਸ਼ਾਦ ਫਰਮਾਇਆ:
"ਤੂੰ ਆਪਣੇ ਜਿਸ ਸਰੀਰ ਦੇ ਹਿੱਸੇ ਨੂੰ ਦਰਦ ਹੋ ਰਿਹਾ ਹੈ, ਉਸ 'ਤੇ ਆਪਣਾ ਹੱਥ ਰੱਖ
ਅਤੇ ਤਿੰਨ ਵਾਰੀ ਕਹਿ: ਬਿਸਮਿੱਲਾਹ।ਫਿਰ ਸੱਤ ਵਾਰੀ ਕਹਿ:ਅਊਜ਼ੁ ਬਿੱਲਾਹੀ ਵਕੁਦਰਤਿਹੀ ਮਿਨ ਸ਼ੱਰਿ ਮਾ ਅਜਿਦੁ ਵਅੁਹਾਯਿਰੁ(ਮੈਂ ਅੱਲਾਹ ਅਤੇ ਉਸ ਦੀ ਕੂਦਰਤ ਦੀ ਪਨਾਹ ਲੈਂਦਾ ਹਾਂ ਉਸ ਬੁਰੇ ਤੋਂ ਜੋ ਮੈਂ ਮਹਿਸੂਸ ਕਰ ਰਿਹਾ ਹਾਂ ਅਤੇ ਜਿਸ ਤੋਂ ਮੈਂ ਡਰਦਾ ਹਾਂ)"
[صحيح] - [رواه مسلم] - [صحيح مسلم - 2202]
ਉਸਮਾਨ ਬਿਨ ਅਬੀ ਅਲ-ਆਸ ਰਜ਼ੀਅੱਲਾਹੁ ਅਨਹੁ ਨੂੰ ਇੱਕ ਐਸਾ ਦਰਦ ਹੋ ਗਿਆ ਜੋ ਉਨ੍ਹਾਂ ਦੀ ਜ਼ਿੰਦਗੀ ਲਈ ਖਤਰਾ ਬਣ ਗਿਆ। ਤਾਂ ਨਬੀ ਕਰੀਮ ﷺ ਉਨ੍ਹਾਂ ਦੀ ਅਯਾਦਤ (ਵਿਜ਼ਿਟ) ਲਈ ਆਏ।ਆਪ ﷺ ਨੇ ਉਨ੍ਹਾਂ ਨੂੰ ਇੱਕ ਦੁਆ ਸਿਖਾਈ ਜਿਸ ਦੀ ਬਰਕਤ ਨਾਲ ਅੱਲਾਹ ਤਆਲਾ ਉਸ ਉਤੇ ਆਇਆ ਹੋਇਆ ਰੋਗ ਦੂਰ ਕਰ ਦੇਂਦਾ ਹੈ। ਉਹ ਦੁਆ ਇਹ ਹੈ:ਉਹ ਆਪਣੇ ਸਰੀਰ ਦੇ ਜਿਸ ਹਿੱਸੇ ਵਿੱਚ ਦਰਦ ਮਹਿਸੂਸ ਕਰ ਰਿਹਾ ਹੋਵੇ, ਉੱਥੇ ਆਪਣਾ ਹੱਥ ਰਖੇ ਅਤੇ ਤਿੰਨ ਵਾਰੀ ਕਹੇ: "ਬਿਸਮਿੱਲਾਹ" ਫਿਰ ਸੱਤ ਵਾਰੀ ਕਹੇ:"ਅਊਜ਼ੁ ਬਿੱਲਾਹੀ ਵਕੁਦਰਤਿਹੀ ਮਿਨ ਸ਼ੱਰਿ ਮਾ ਅਜਿਦੁ ਵਅੁਹਾਯਿਰ" (ਅਰਥ: ਮੈਂ ਅੱਲਾਹ ਅਤੇ ਉਸ ਦੀ ਤਾਕਤ ਦੀ ਪਨਾਹ ਲੈਂਦਾ ਹਾਂ, ਉਸ ਬੁਰੇ ਤੋਂ ਜੋ ਮੈਨੂੰ ਇਸ ਵੇਲੇ ਮਹਿਸੂਸ ਹੋ ਰਿਹਾ ਹੈ ਅਤੇ ਜਿਸ ਤੋਂ ਮੈਂ ਡਰਦਾ ਹਾਂ ਕਿ ਕਿਤੇ ਭਵਿੱਖ ਵਿੱਚ ਨਾ ਹੋ ਜਾਏ) ਇਹ ਦੁਆ ਸਿਰਫ਼ ਮੌਜੂਦਾ ਦਰਦ ਤੋਂ ਨਹੀਂ,ਸਗੋਂ ਉਸ ਪਰੇਸ਼ਾਨੀ, ਡਰ ਜਾਂ ਰੋਗ ਦੇ ਵਧਣ ਜਾਂ ਵਿਆਪਣ ਦੇ ਖ਼ਤਰੇ ਤੋਂ ਵੀ ਹਫ਼ਾਜ਼ਤ ਦਿੰਦੀ ਹੈ।