عن عقبة بن عامر رضي الله عنه قال: قال رسول الله صلى الله عليه وسلم:
«أَحَقُّ الشُّرُوطِ أَنْ تُوفُوا بِهِ مَا اسْتَحْلَلْتُمْ بِهِ الْفُرُوجَ».

[صحيح] - [متفق عليه] - [صحيح البخاري: 2721]
المزيــد ...

ਉਕਬਾ ਬਿਨ ਆਮਿਰ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਉਹ ਸ਼ਰਤ ਸਭ ਤੋਂ ਜ਼ਿਆਦਾ ਪੂਰੀ ਕੀਤੀ ਜਾਣ ਦੀ ਹੱਕਦਾਰ ਹੈ, ਜਿਸ ਰਾਹੀਂ ਤੁਸੀਂ (ਵਿਆਹ ਕਰ ਕੇ) ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਆਪਣੇ ਲਈ ਹਲਾਲ ਕਰਦੇ ਹੋ।"

[صحيح] - [متفق عليه] - [صحيح البخاري - 2721]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਪੂਰੀ ਕੀਤੀ ਜਾਣ ਵਾਲੀ ਸ਼ਰਤਾਂ ਵਿੱਚੋਂ ਸਭ ਤੋਂ ਵੱਧ ਹੱਕਦਾਰ ਸ਼ਰਤ ਉਹ ਸ਼ਰਤ ਹੈ, ਜੋ ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਹਲਾਲ ਕਰਨ ਦਾ ਸਾਧਨ ਹੋਵੇ। ਇਸ ਤੋਂ ਮੁਰਾਦ ਉਹ ਜਾਇਜ਼ ਸ਼ਰਤਾਂ ਹਨ ਜੋ ਨਿਕਾਹ (ਵਿਆਹ) ਦੇ ਸਮੇਂ ਪਤਨੀ ਸਾਹਮਣੇ ਰੱਖਦੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਨਿਕਾਹ ਵੇਲੇ ਪਤੀ ਜਾਂ ਪਤਨੀ ਜੋ ਸ਼ਰਤਾਂ ਰੱਖਣ, ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨਾ ਵਾਜਿਬ (ਜ਼ਰੂਰੀ) ਹੈ। ਹਾਂ, ਜੇਕਰ ਉਹ ਸ਼ਰਤ ਕਿਸੇ ਹਲਾਲ ਨੂੰ ਹਰਾਮ ਜਾਂ ਕਿਸੇ ਹਰਾਮ ਨੂੰ ਹਲਾਲ ਕਰਨ ਲਈ ਹੋਵੇ ਤਾਂ ਉਸਨੂੰ ਪੂਰਾ ਨਹੀਂ ਕੀਤਾ ਜਾਵੇਗਾ।
  2. ਨਿਕਾਹ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਬਾਕੀ ਹੋਰ ਸ਼ਰਤਾਂ ਨੂੰ ਪੂਰਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਰਾਹੀਂ ਸ਼ਰਮਗਾਹਾਂ ਨੂੰ ਹਲਾਲ ਕੀਤਾ ਜਾਂਦਾ ਹੈ।
  3. ਇਸਲਾਮ ਵਿੱਚ ਵਿਆਹ (ਨਿਕਾਹ) ਦੀ ਮਹੱਤਤਾ, ਕਿ ਉਸ ਨੇ ਵਿਆਹ ਦੀਆਂ ਸ਼ਰਤਾਂ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (64)