عَنِ ابْنِ عَبَّاسٍ رضي الله عنهما عَنِ النَّبِيِّ صَلَّى اللهُ عَلَيْهِ وَسَلَّمَ قَالَ:
«مَنْ عَادَ مَرِيضًا، لَمْ يَحْضُرْ أَجَلُهُ فَقَالَ عِنْدَهُ سَبْعَ مِرَارٍ: أَسْأَلُ اللَّهَ الْعَظِيمَ رَبَّ الْعَرْشِ الْعَظِيمِ أَنْ يَشْفِيَكَ، إِلَّا عَافَاهُ اللَّهُ مِنْ ذَلِكَ الْمَرَضِ».
[صحيح] - [رواه أبو داود والترمذي وأحمد] - [سنن أبي داود: 3106]
المزيــد ...
ਹਜ਼ਰਤ ਇਬਨਿ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵੱਸੱਲਮ ਨੇ ਫਰਮਾਇਆ:
"ਜੇ ਕੋਈ ਬੰਦਾ ਕਿਸੇ ਬੀਮਾਰ ਦੀ ਢਾਢਸ ਬੰਧਾਉਣ ਜਾਵੇ ਅਤੇ ਅਜੇ ਉਸ ਦਾ ਅੰਤ ਸਮਾਂ ਨਾ ਆਇਆ ਹੋਵੇ, ਫਿਰ ਉਹ ਉਸ ਕੋਲ ਸੱਤ ਵਾਰ ਇਹ ਦੋਆ ਪੜ੍ਹੇ — 'ਮੈਂ ਅੱਤ ਮਹਾਨ ਅੱਲਾਹ, ਅਰਸ਼ ਅਜ਼ੀਮ ਦੇ ਰੱਬ ਕੋਲੋਂ ਤੇਰੀ ਸ਼ਿਫਾ ਦੀ ਬੇਨਤੀ ਕਰਦਾ ਹਾਂ' — ਤਾਂ ਅੱਲਾਹ ਉਸ ਬੀਮਾਰੀ ਤੋਂ ਉਸ ਨੂੰ ਜ਼ਰੂਰ ਚੰਗਾ ਕਰ ਦੇਂਦਾ ਹੈ।"
[صحيح] - [رواه أبو داود والترمذي وأحمد] - [سنن أبي داود - 3106]
ਨਬੀ ਕਰੀਮ ﷺ ਨੇ ਦੱਸਿਆ ਕਿ ਜੇ ਕੋਈ ਮੁਸਲਮਾਨ ਆਪਣੇ ਕਿਸੇ ਬੀਮਾਰ ਭਰਾ ਦੀ ਉਸ ਦੀ ਅਜਿਹੀ ਬੀਮਾਰੀ ਵਿੱਚ ਆਯਾਦਤ ਕਰੇ, ਜਿਸ ਵਿਚ ਮੌਤ ਦਾ ਸਮਾਂ ਹਾਜ਼ਰ ਨਾ ਹੋਇਆ ਹੋਵੇ, ਅਤੇ ਜ਼ਾਇਰ ਹੋਣ ਵਾਲਾ ਇਸ ਤਰੀਕੇ ਨਾਲ ਦੋਆ ਕਰੇ — ‘ਮੈਂ ਅੱਤ ਮਹਾਨ ਅੱਲਾਹ, ਅਰਸ਼ ਅਜ਼ੀਮ ਦੇ ਰੱਬ ਕੋਲੋਂ ਤੇਰੀ ਸ਼ਿਫਾ ਦੀ ਬੇਨਤੀ ਕਰਦਾ ਹਾਂ’ — ਅਤੇ ਇਹ ਦੋਆ ਸੱਤ ਵਾਰੀ ਦੁਹਰਾਏ, ਤਾਂ ਅੱਲਾਹ ਉਸ ਬੀਮਾਰੀ ਤੋਂ ਉਸ ਨੂੰ ਜ਼ਰੂਰ ਚੰਗਾ ਕਰ ਦੇਂਦਾ ਹੈ।