عَنِ أبي زُهير عُمَارَةَ بْنِ رُؤَيْبَةَ رضي الله عنه قَالَ: قَالَ رَسُولُ اللهِ صلى الله عليه وسلم:
«لَنْ يَلِجَ النَّارَ أَحَدٌ صَلَّى قَبْلَ طُلُوعِ الشَّمْسِ وَقَبْلَ غُرُوبِهَا»
[صحيح] - [رواه مسلم] - [صحيح مسلم: 634]
المزيــد ...
ਅਬੂ ਜ਼ੁਹੈਰ ਉਮਾਰਾ ਬਿਨ ਰੁਵੈਬਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜੋ ਕੋਈ ਸੂਰਜ ਚੜ੍ਹਣ ਤੋਂ ਪਹਿਲਾਂ (ਫਜਰ ਦੀ ਨਮਾਜ਼) ਅਤੇ ਸੂਰਜ ਡੁੱਬਣ ਤੋਂ ਪਹਿਲਾਂ (ਅਸਰ ਦੀ ਨਮਾਜ਼) ਅਦਾ ਕਰਦਾ ਹੈ, ਉਹ ਕਦੇ ਭੀ ਦੋਜ਼ਖ ਵਿੱਚ ਨਹੀਂ ਜਾਵੇਗਾ।"
[صحيح] - [رواه مسلم] - [صحيح مسلم - 634]
ਰਸੂਲੁੱਲਾਹ ﷺ ਇਤਤਿਲਾ ਦੇ ਰਹੇ ਹਨ ਕਿ ਜੋ ਕੋਈ ਫਜਰ ਦੀ ਨਮਾਜ਼ ਅਤੇ ਅਸਰ ਦੀ ਨਮਾਜ਼ ਪੜ੍ਹਦਾ ਹੈ ਅਤੇ ਉਨ੍ਹਾਂ ‘ਤੇ ਪਾਬੰਦੀ ਕਰਦਾ ਹੈ, ਉਹ ਦੋਜ਼ਖ ਵਿੱਚ ਨਹੀਂ ਦਾਖ਼ਲ ਹੋਏਗਾ।ਉਹਨਾਂ ਨੇ ਇਨ੍ਹਾ ਦੋ ਨਮਾਜਾਂ ਨੂੰ ਖ਼ਾਸ ਤੌਰ ‘ਤੇ ਉਲਲੇਖਿਆ, ਕਿਉਂਕਿ ਇਹ ਸਭ ਤੋਂ ਵੱਧ ਭਾਰੀ ਹੁੰਦੀਆਂ ਹਨ।ਫਜਰ ਦਾ ਵੇਲਾ ਨੀਂਦ ਅਤੇ ਆਰਾਮ ਦਾ ਸਮਾਂ ਹੁੰਦਾ ਹੈ,ਅਤੇ ਅਸਰ ਦਾ ਵੇਲਾ ਦਿਨ ਦੇ ਕੰਮ-ਧੰਧਿਆਂ ਅਤੇ ਵਪਾਰ ਵਿੱਚ ਰੁੱਝਣ ਦਾ ਸਮਾਂ ਹੁੰਦਾ ਹੈ।ਜੇ ਕੋਈ ਇਹ ਦੋ ਨਮਾਜਾਂ ਮੁਸ਼ਕਲ ਹੋਣ ਦੇ ਬਾਵਜੂਦ ਪਾਬੰਦੀ ਨਾਲ ਅਦਾ ਕਰੇ,ਤਾਂ ਉਹ ਹੋਰ ਸਾਰੀ ਨਮਾਜਾਂ ਦੀ ਵੀ ਪਾਬੰਦੀ ਜ਼ਰੂਰ ਕਰੇਗਾ।