عن أبي هريرة رضي الله عنه قال: قال رسول الله صلى الله عليه وسلم:
«لَأَنْ أَقُولَ: سُبْحَانَ اللهِ، وَالْحَمْدُ لِلهِ، وَلَا إِلَهَ إِلَّا اللهُ، وَاللهُ أَكْبَرُ، أَحَبُّ إِلَيَّ مِمَّا طَلَعَتْ عَلَيْهِ الشَّمْسُ».

[صحيح] - [رواه مسلم] - [صحيح مسلم: 2695]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਲਾ ਇਲਾਹਾ ਇੱਲੱਲਾਹ ਅਤੇ ਅੱਲਾਹੁ ਅਕਬਰ (ਅੱਲਾਹ ਪਾਕ-ਪਵਿੱਤਰ ਹੈ, ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਅੱਲਾਹ ਸਭ ਤੋਂ ਵੱਡਾ ਹੈ।) ਕਹਿਣਾ ਮੇਰੀ ਲਈ ਉਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਹੈ ਜਿਨ੍ਹਾਂ 'ਤੇ ਸੂਰਜ ਚੜ੍ਹਦਾ ਹੈ।"

[صحيح] - [رواه مسلم] - [صحيح مسلم - 2695]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਇਨ੍ਹਾਂ ਮਹਾਨ ਸ਼ਬਦਾਂ ਰਾਹੀਂ ਅੱਲਾਹ ਤਆਲਾ ਦਾ ਜ਼ਿਕਰ (ਸਿਮਰਨ) ਕਰਨਾ ਦੁਨੀਆ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਹੈ; ਅਤੇ ਇਹ ਸ਼ਬਦ ਹਨ:
"ਸੁਬਹਾਨ ਅੱਲਾਹ": ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਨੂੰ ਹਰ ਪ੍ਰਕਾਰ ਦੀ ਕਮੀ ਅਤੇ ਨੁਕਸ ਤੋਂ ਪਾਕ ਕਿਹਾ ਜਾਂਦਾ ਹੈ।
"ਅਲਹਮਦੁ ਲਿੱਲਾਹ": ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਨਾਲ ਮੁਹੱਬਤ ਅਤੇ ਉਸਦਾ ਸਤਿਕਾਰ ਕਰਦੇ ਹੋਏ ਉਸਨੂੰ ਉਸ ਦੀਆਂ ਸਾਰੀਆਂ ਸਿਫ਼ਤਾਂ ਵਿੱਚ ਸੰਪੂਰਨ ਮੰਨਿਆ ਜਾਂਦਾ ਹੈ।
"ਲਾ ਇਲਾਹਾ ਇੱਲੱਲਾਹ": ਇਸ ਤੋਂ ਭਾਵ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ/ਪੂਜਣਯੋਗ) ਨਹੀਂ ਹੈ।
"ਅੱਲਾਹੁ ਅਕਬਰ": ਅੱਲਾਹ ਹਰ ਚੀਜ਼ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਦਾ ਜ਼ਿਕਰ ਕਰਨ ਦੀ ਪ੍ਰੇਰਨਾ ਅਤੇ ਇਸ ਗੱਲ ਦੀ ਵਿਆਖਿਆ ਕਿ ਅੱਲਾਹ ਦਾ ਜ਼ਿਕਰ ਉਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਤੇ ਵਧੇਰੇ ਚੰਗਾ ਹੈ, ਜਿਨ੍ਹਾਂ ਉੱਤੇ ਸੂਰਜ ਚੜ੍ਹਦਾ ਹੈ।
  2. ਵੱਧ ਤੋਂ ਵੱਧ ਅੱਲਾਹ ਦਾ ਜ਼ਿਕਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦਾ ਬਹੁਤ ਵੱਡਾ ਅਜਰ (ਇਨਾਮ) ਅਤੇ ਫ਼ਜ਼ੀਲਤ (ਮਹੱਤਤਾ) ਹੈ।
  3. ਦੁਨੀਆ ਤੋਂ ਮਜ਼ੇ ਲੈਣ ਦੀਆਂ ਚੀਜ਼ਾਂ ਬਹੁਤ ਥੋੜ੍ਹੀਆਂ ਹਨ ਅਤੇ ਇਸ ਦੀਆਂ ਖੁਸ਼ੀਆਂ ਨਾਸ਼ਵਾਨ ਹਨ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ