عن أبي هريرة رضي الله عنه: أن رسول الله صلى الله عليه وسلم قال:
«لَا تَجْعَلُوا بُيُوتَكُمْ مَقَابِرَ، إِنَّ الشَّيْطَانَ يَنْفِرُ مِنَ الْبَيْتِ الَّذِي تُقْرَأُ فِيهِ سُورَةُ الْبَقَرَةِ».
[صحيح] - [رواه مسلم] - [صحيح مسلم: 780]
المزيــد ...
ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ:
"ਤੁਸੀਂ ਆਪਣੇ ਘਰਾਂ ਨੂੰ ਕਬਰਿਸਤਾਨ ਨਾ ਬਣਾਓ, ਕਿਉਂਕਿ ਸ਼ੈਤਾਨ ਉਸ ਘਰ ਤੋਂ ਭੱਜ ਜਾਂਦਾ ਹੈ ਜਿਸ ਵਿੱਚ ਸੂਰਹ ਬਕ਼ਰਹ ਪੜ੍ਹੀ ਜਾਂਦੀ ਹੈ।"
[صحيح] - [رواه مسلم] - [صحيح مسلم - 780]
ਨਬੀ ਕਰੀਮ ﷺ ਘਰਾਂ ਨੂੰ ਨਮਾਜ ਤੋਂ ਖਾਲੀ ਰੱਖਣ ਤੋਂ ਮਨ੍ਹਾ ਕਰਦੇ ਹਨ, ਤਾਂ ਜੋ ਉਹ ਕਬਰਾਂ ਵਾਂਗ ਨਾ ਬਣ ਜਾਣ, ਜਿੱਥੇ ਨਮਾਜ ਅਦਾਅ ਨਹੀਂ ਕੀਤੀ ਜਾਂਦੀ।
ਫਿਰ ਨਬੀ ਕਰੀਮ ﷺ ਨੇ ਦੱਸਿਆ ਕਿ ਸ਼ੈਤਾਨ ਉਸ ਘਰ ਤੋਂ ਭੱਜ ਜਾਂਦਾ ਹੈ ਜਿਸ ਵਿੱਚ ਸੂਰਹ ਬਕ਼ਰਹ ਦੀ ਤਿਲਾਵਤ ਕੀਤੀ ਜਾਂਦੀ ਹੈ।