عن سالم بن أبي الجَعْدِ قال: قال رجل: ليتني صَلَّيتُ فاسترحْتُ، فكأنّهم عابُوا ذلك عليه، فقال: سمعتُ رسولَ الله صلى الله عليه وسلم يقول:
«يا بلالُ، أقِمِ الصَّلاةَ، أرِحْنا بها».
[صحيح] - [رواه أبو داود] - [سنن أبي داود: 4985]
المزيــد ...
ਸਾਲਿਮ ਬਿਨ ਅਬੁ ਜਾਅਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਇੱਕ ਆਦਮੀ ਨੇ ਕਿਹਾ: ਕਾਸ਼ ਮੈਂ ਨਮਾਜ਼ ਪੜ੍ਹਦਾ ਅਤੇ ਸਕੂਨ ਹਾਸਲ ਕਰਦਾ, ਤਾਂ ਸਹਾਬੀਆਂ ਨੇ ਇੱਕ ਤਰੀਕੇ ਨਾਲ ਉਸ ਦੇ ਇਸ ਕਥਨ ਨੂੰ ਬੁਰਾ ਸਮਝਿਆ; ਤਾਂ ਇਸ 'ਤੇ ਉਸਨੇ ਦੱਸਿਆ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:
"ਹੇ ਬਿਲਾਲ! ਨਮਾਜ਼ ਕਾਇਮ (ਸ਼ੁਰੂ) ਕਰੋ ਅਤੇ ਇਸ ਰਾਹੀਂ ਸਾਨੂੰ ਸਕੂਨ ਪਹੁੰਚਾਓ।"
[صحيح] - [رواه أبو داود] - [سنن أبي داود - 4985]
ਇੱਕ ਸਹਾਬੀ ਨੇ ਕਿਹਾ: ਕਾਸ਼ ਮੈਂ ਨਮਾਜ਼ ਪੜ੍ਹਦਾ ਅਤੇ ਸਕੂਨ ਹਾਸਲ ਕਰਦਾ, ਲੇਕਿਨ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਇੱਕ ਤਰੀਕੇ ਨਾਲ ਉਨ੍ਹਾਂ ਦੀ ਇਸ ਗੱਲ ਨੂੰ ਬੁਰਾ ਸਮਝਿਆ; ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: ਹੇ ਬਿਲਾਲ! ਨਮਾਜ਼ ਲਈ ਅਜ਼ਾਨ ਦਿਓ ਅਤੇ ਜਮਾਤ ਖੜ੍ਹੀ ਕਰੋ, ਤਾਂ ਜੋ ਇਸ ਰਾਹੀਂ ਅਸੀਂ ਸਕੂਨ ਹਾਸਲ ਕਰੀਏ। ਇਹ ਇਸ ਲਈ ਹੈ ਕਿਉਂਕਿ ਨਮਾਜ਼ ਵਿੱਚ ਅੱਲਾਹ ਤਆਲਾ ਨਾਲ ਗੱਲ-ਬਾਤ ਹੁੰਦੀ ਹੈ ਅਤੇ ਇਸ ਨਾਲ ਦਿਲ ਅਤੇ ਰੂਹ (ਆਤਮਾ) ਨੂੰ ਰਾਹਤ ਮਿਲਦੀ ਹੈ।