1. ਮੁੱਖ ਪੰਨਾ
  2. ਸ਼੍ਰੇਣੀਆਂ
  3. Virtues and Manners

ਗੱਲ ਜਾਂ ਬਾਤਾਂ ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ

عن عمر بن الخطاب رضي الله عنه قال: قال رسول الله صلى الله عليه وسلم:
«إِذَا قَالَ الْمُؤَذِّنُ: اللهُ أَكْبَرُ اللهُ أَكْبَرُ، فَقَالَ أَحَدُكُمُ: اللهُ أَكْبَرُ اللهُ أَكْبَرُ، ثُمَّ قَالَ: أَشْهَدُ أَنْ لَا إِلَهَ إِلَّا اللهُ، قَالَ: أَشْهَدُ أَنْ لَا إِلَهَ إِلَّا اللهُ، ثُمَّ قَالَ: أَشْهَدُ أَنَّ مُحَمَّدًا رَسُولُ اللهِ، قَالَ: أَشْهَدُ أَنَّ مُحَمَّدًا رَسُولُ اللهِ، ثُمَّ قَالَ: حَيَّ عَلَى الصَّلَاةِ، قَالَ: لَا حَوْلَ وَلَا قُوَّةَ إِلَّا بِاللهِ، ثُمَّ قَالَ: حَيَّ عَلَى الْفَلَاحِ، قَالَ: لَا حَوْلَ وَلَا قُوَّةَ إِلَّا بِاللهِ، ثُمَّ قَالَ: اللهُ أَكْبَرُ اللهُ أَكْبَرُ، قَالَ: اللهُ أَكْبَرُ اللهُ أَكْبَرُ، ثُمَّ قَالَ: لَا إِلَهَ إِلَّا اللهُ، قَالَ: لَا إِلَهَ إِلَّا اللهُ مِنْ قَلْبِهِ دَخَلَ الْجَنَّةَ».

ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਜਦੋਂ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਤੁਹਾਡੇ ਵਿੱਚੋਂ ਕੋਈ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ, ਫੇਰ ਮੁਅੱਜ਼ਿਨ "أَشْهَدُ أَنْ لَا إِلَهَ إِلَّا اللهُ" (ਅਸ਼ਹਦੁ ਅੱਲਾ ਇਲਾਹਾ ਇੱਲੱਲਾਹ) ਕਹਿੰਦਾ ਹੈ ਅਤੇ ਉਹ "أَشْهَدُ أَنْ لَا إِلَهَ إِلَّا اللهُ" (ਅਸ਼ਹਦੁ ਅੱਲਾ ਇਲਾਹਾ ਇੱਲੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "أَشْهَدُ أَنَّ مُحَمَّدًا رَسُولُ اللهِ" (ਅਸ਼ਹਦੁ ਅੱਨਾ ਮੁਹੰਮਦੱਰ-ਰਸੂਲੁੱਲਾਹ) ਕਹਿੰਦਾ ਹੈ ਅਤੇ ਉਹ "أَشْهَدُ أَنَّ مُحَمَّدًا رَسُولُ اللهِ" (ਅਸ਼ਹਦੁ ਅੱਨਾ ਮੁਹੰਮਦੱਰ-ਰਸੂਲੁੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "حَيَّ عَلَى الصَّلَاةِ" (ਹੱਯਾ ਅਲੱਸਲਾਹ) ਕਹਿੰਦਾ ਹੈ ਅਤੇ ਉਹ "لَا حَوْلَ وَلَا قُوَّةَ إِلَّا بِاللهِ" (ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "حَيَّ عَلَى الْفَلَاحِ" (ਹੱਯਾ ਅਲਲ-ਫ਼ਲਾਹ) ਕਹਿੰਦਾ ਹੈ ਅਤੇ ਉਹ "لَا حَوْلَ وَلَا قُوَّةَ إِلَّا بِاللهِ" (ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ) ਕਹਿੰਦਾ ਹੈ, ਫੇਰ ਮੁਅੱਜ਼ਿਨ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ ਅਤੇ ਉਹ "اللهُ أَكْبَرُ اللهُ أَكْبَرُ" (ਅੱਲਾਹੁ ਅਕਬਰ, ਅੱਲਾਹੁ ਅਕਬਰ) ਕਹਿੰਦਾ ਹੈ, ਫੇਰ ਮੁਅੱਜ਼ਿਨ "لَا إِلَهَ إِلَّا اللهُ" (ਲਾ ਇਲਾਹਾ ਇੱਲੱਲਾਹ) ਕਹਿੰਦਾ ਹੈ ਅਤੇ ਉਹ ਵੀ ਸੱਚੇ ਦਿਲੋਂ "لَا إِلَهَ إِلَّا اللهُ" (ਲਾ ਇਲਾਹਾ ਇੱਲੱਲਾਹ) ਕਹਿੰਦਾ ਹੈ, ਤਾਂ ਉਹ ਜੰਨਤ ਵਿੱਚ ਦਾਖਲ ਹੋ ਜਾਂਦਾ ਹੈ।»

صحيح رواه مسلم صحيح مسلم - 385

ਵਿਆਖਿਆ

ਅਜ਼ਾਨ ਲੋਕਾਂ ਲਈ ਨਮਾਜ਼ ਦਾ ਸਮਾਂ ਸ਼ੁਰੂ ਹੋਣ ਦਾ ਐਲਾਨ (ਸੂਚਨਾ) ਹੈ। ਅਜ਼ਾਨ ਦੇ ਸ਼ਬਦ ਅਕੀਦਾ-ਏ-ਈਮਾਨ (ਈਮਾਨ ਦੀ ਮੂਲ ਧਾਰਣਾ) ਨੂੰ ਦਰਸਾਉਣ ਵਾਲੇ ਵਿਆਪਕ ਸ਼ਬਦ ਹਨ।
ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅਜ਼ਾਨ ਸੁਣਨ ਵੇਲੇ ਕੀ ਕਰਨਾ ਚਾਹੀਦਾ ਹੈ। ਅਸਲ ਵਿੱਚ ਅਜ਼ਾਨ ਸੁਣਨ ਵਾਲੇ ਨੂੰ ਵੀ ਉਹੀ ਸ਼ਬਦ ਦੁਹਰਾਉਣੇ ਚਾਹੀਦੇ ਹਨ ਜੋ ਮੁਅੱਜ਼ਿਨ (ਅਜ਼ਾਨ ਪੜ੍ਹਨ ਵਾਲਾ) ਕਹਿੰਦਾ ਹੈ। ਉਦਾਹਰਣ ਲਈ ਜਦੋਂ ਮੁਅੱਜ਼ਿਨ "ਅੱਲਾਹੁ ਅਕਬਰ" ਕਹੇ, ਤਾਂ ਸੁਣਨ ਵਾਲਾ ਵੀ "ਅੱਲਾਹੁ ਅਕਬਰ" ਕਹੇ ਅਤੇ ਇਸੇ ਤਰ੍ਹਾਂ ਬਾਕੀ ਦੇ ਸ਼ਬਦ ਵੀ ਉਸ ਦੇ ਨਾਲ ਦੁਹਰਾਵੇ। ਲੇਕਿਨ ਜਦੋਂ ਮੁਅੱਜ਼ਿਨ "ਹੱਯਾ ਅਲੱਸਲਾਹ" ਤੇ "ਹੱਯਾ ਅਲਲ-ਫ਼ਲਾਹ" ਕਹੇ, ਤਾਂ ਸੁਣਨ ਵਾਲਾ "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" ਕਹੇ।
ਅੱਲਾਹ ਦੇ ਨਬੀ ﷺ ਨੇ ਅੱਗੇ ਦੱਸਿਆ ਹੈ ਕਿ ਜਿਸ ਨੇ ਮੁਅੱਜ਼ਿਨ ਦੇ ਨਾਲ ਉਸ ਦੁਆਰਾ ਕਹੇ ਗਏ ਸ਼ਬਦਾਂ ਨੂੰ ਸੱਚੇ ਦਿਲੋਂ ਦੁਹਰਾਇਆ, ਉਹ ਜੰਨਤ ਵਿੱਚ ਦਾਖਲ ਹੋਵੇਗਾ।
ਅਜ਼ਾਨ ਦੇ ਸ਼ਬਦਾਂ ਦੇ ਅਰਥ: "الله أكبر" (ਅੱਲਾਹੁ ਅਕਬਰ): ਭਾਵ ਪਾਕ-ਪਵਿੱਤਰ ਅੱਲਾਹ ਤਆਲਾ ਹਰ ਚੀਜ਼ ਤੋਂ ਵੱਡਾ, ਮਹਾਨ ਅਤੇ ਸ਼ਕਤੀਸ਼ਾਲੀ ਹੈ।
"أشهد أن لا إله إلا الله" (ਅਸ਼ਹਦੁ ਅੱਲਾ ਇਲਾਹਾ ਇੱਲੱਲਾਹ): ਭਾਵ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ/ਪੂਜਣਯੋਗ) ਨਹੀਂ ਹੈ।
"أشهد أن محمّدًا رسول الله" (ਅਸ਼ਹਦੁ ਅੱਨਾ ਮੁਹੰਮਦੱਰ-ਰਸੂਲੁੱਲਾਹ): ਭਾਵ ਮੈਂ ਆਪਣੀ ਜ਼ਬਾਨ ਅਤੇ ਦਿਲ ਨਾਲ ਇਕਰਾਰ ਕਰਦਾ (ਮੰਨਦਾ) ਅਤੇ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਅੱਲਾਹ ਦੇ ਭੇਜੇ ਹੋਏ ਰਸੂਲ ਹਨ ਅਤੇ ਆਪ ﷺ ਦੀ ਆਗਿਆ ਦਾ ਪਾਲਣ ਕਰਨਾ ਵਾਜਿਬ (ਲਾਜ਼ਮੀ) ਹੈ।
"حيَّ على الصَّلاة" (ਹੱਯਾ ਅਲੱਸਲਾਹ): ਭਾਵ ਨਮਾਜ਼ ਵੱਲ ਆਓ। ਜਦੋਂ ਕਿ ਸੁਣਨ ਵਾਲੇ ਦੇ ਸ਼ਬਦ "لا حول ولا قوَّة إلّا بالله" (ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ) ਦਾ ਮਤਲਬ ਇਹ ਹੈ ਕਿ ਅੱਲਾਹ ਦੇ ਸੁਯੋਗ/ਕਿਰਪਾ ਦੇ ਬਿਨਾ ਇਨਸਾਨ ਕੋਲ ਨਾ ਅੱਲਾਹ ਦੀ ਆਗਿਆਕਾਰੀ ਤੋਂ ਰੋਕਣ ਵਾਲੀਆਂ ਚੀਜ਼ਾਂ ਤੋਂ ਬਚਣ ਦਾ ਕੋਈ ਰਾਹ ਹੈ, ਨਾ ਇਬਾਦਤ ਕਰਨ ਦੀ ਤਾਕਤ ਅਤੇ ਨਾ ਕਿਸੇ ਦੂਜੀ ਚੀਜ਼ ਦੀ ਸਮਰੱਥਾ ਹੈ।
"حيَّ على الفلاح" (ਹੱਯਾ ਅਲਲ-ਫ਼ਲਾਹ): ਭਾਵ ਕਾਮਯਾਬੀ ਦੇ ਸਾਧਨ ਵੱਲ ਆਓ। ਇੱਥੇ ਕਾਮਯਾਬੀ ਤੋਂ ਮੁਰਾਦ ਜੰਨਤ ਦੀ ਪ੍ਰਾਪਤੀ ਅਤੇ ਜਹੰਨਮ ਤੋਂ ਛੁਟਕਾਰਾ ਹਾਸਲ ਕਰਨਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਨੂੰ ਜਵਾਬ ਦੇਣ ਦੀ ਫਜ਼ੀਲਤ (ਮਹੱਤਤਾ)। ਯਾਦ ਰਹੇ ਕਿ "ਹੱਯਾ ਅਲੱਸਲਾਹ" ਅਤੇ "ਹੱਯਾ ਅਲਲ-ਫ਼ਲਾਹ" ਨੂੰ ਛੱਡ ਕੇ ਬਾਕੀ ਸ਼ਬਦਾਂ ਦੇ ਜਵਾਬ ਵਿੱਚ ਉਨ੍ਹਾਂ ਸ਼ਬਦ ਨੂੰ ਹੀ ਦੁਹਰਾਇਆ ਜਾਵੇਗਾ। ਜਦੋਂ ਕਿ ਉਪਰੋਕਤ ਦੋਵਾਂ ਵਾਕਾਂ (ਸ਼ਬਦਾਂ) ਦੇ ਜਵਾਬ ਵਿੱਚ "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" ਕਿਹਾ ਜਾਵੇਗਾ।

ਅਨੁਵਾਦ ਦਿਖਾਓਣਾ

60 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
UG ئۇيغۇرچە الأيغورية
BN বাংলা البنغالية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
JA 日本語 اليابانية
PS پښتو بشتو
AS অসমীয়া الأسامية
SQ Shqip الألبانية
SV Svenska السويدية
AM አማርኛ الأمهرية
NL Nederlands الهولندية
GU ગુજરાતી الغوجاراتية
KY Кыргызча القيرقيزية
NE नेपाली النيبالية
YO Yorùbá اليوروبا
LT Lietuvių الليتوانية
PRS دری الدرية
SR Српски الصربية
SO Soomaali الصومالية
TG тоҷикӣ الطاجيكية
RW Kinyarwanda الكينياروندا
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
IT Italiano الإيطالية
OM Oromoo الأورومو
KN ಕನ್ನಡ الكانادا
WO Wolof الولوف
AZ Azərbaycan الأذربيجانية
UZ O‘zbek الأوزبكية
UK Українська الأوكرانية
KA ქართული الجورجية
MK Македонски المقدونية
KM ភាសាខ្មែរ الخميرية
BM Bambara البامبارية
MR मराठी الماراثية
KMR Kurmancî الكرمنجية