عن أبي هريرة رضي الله عنه أن رسول الله صلى الله عليه وسلم قال:
«قَالَ اللهُ: أَنْفِقْ يَا ابْنَ آدَمَ أُنْفِقْ عَلَيْكَ».

[صحيح] - [متفق عليه] - [صحيح البخاري: 5352]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੀ ਸੰਤਾਨ ਖਰਚ ਕਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।"

[صحيح] - [متفق عليه] - [صحيح البخاري - 5352]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੇ ਸੰਤਾਨ! (ਭਾਵ ਇਨਸਾਨ) ਤੂੰ ਉਸ ਥਾਂ 'ਤੇ ਖਰਚ ਕਰ, ਜਿੱਥੇ ਖਰਚ ਕਰਨਾ ਵਾਜਿਬ (ਲਾਜ਼ਮੀ) ਅਤੇ ਮੁਸਤਹੱਬ (ਪਸੰਦੀਦਾ) ਹੈ, ਮੈਂ ਤੈਨੂੰ ਇਸ ਦਾ ਬਦਲਾ ਦਿੰਦੇ ਹੋਏ ਤੇਰੀ ਰੋਜ਼ੀ ਵਿੱਚ ਵਾਧੇ ਕਰਾਂਗਾ ਅਤੇ ਉਸ ਵਿੱਚ ਤੇਰੇ ਲਈ ਬਰਕਤ ਬਖ਼ਸ਼ਾਂਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਸਦਕਾ ਦੇਣ ਅਤੇ ਅੱਲਾਹ ਦੇ ਰਾਹ ਵਿੱਚ ਖਰਚ ਕਰਨ ਦੀ ਪ੍ਰੇਰਨਾ।
  2. ਨੇਕੀ ਦੇ ਕੰਮਾਂ 'ਚ ਖਰਚ ਕਰਨਾ ਰੋਜ਼ੀ-ਰੋਟੀ ਵਿੱਚ ਬਰਕਤ ਤੇ ਵਾਧੇ ਦਾ ਇੱਕ ਬਹੁਤ ਵੱਡਾ ਕਾਰਨ ਹੈ ਅਤੇ ਅੱਲਾਹ ਤਆਲਾ ਬੰਦੇ ਨੂੰ ਉਸ ਦੇ ਖਰਚ ਕਰਨ 'ਤੇ ਵਧੀਆ ਬਦਲਾ ਦਿੰਦਾ ਹੈ।
  3. ਇਹ ਹਦੀਸ ਉਨ੍ਹਾਂ ਹਦੀਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਨਬੀ ﷺ ਨੇ ਆਪਣੇ ਪਾਕ ਰੱਬ ਅੱਲਾਹ ਤਆਲਾ ਤੋਂ ਰਿਵਾਇਤ ਕੀਤਾ ਹੈ। ਇਸ ਤਰ੍ਹਾਂ ਦੀਆਂ ਹਦੀਸਾਂ ਨੂੰ ਹਦੀਸ-ਏ-ਕੁਦਸੀ ਜਾਂ ਹਦੀਸ-ਏ-ਇਲਾਹੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਉਹ ਹਦੀਸ ਹੈ ਜਿਸਦੇ ਸ਼ਬਦ ਅਤੇ ਅਰਥ ਦੋਵੇਂ ਅੱਲਾਹ ਤਆਲਾ ਵੱਲੋਂ ਹੁੰਦੇ ਹਨ, ਪ੍ਰੰਤੂ ਉਸ ਵਿੱਚ ਕੁਰਆਨ ਦੀਆਂ ਵਿਸ਼ੇਸ਼ਤਾਵਾਂ, ਜਿਵੇਂ ਉਸਦੀ ਤਿਲਾਵਤ (ਪੜ੍ਹਨਾ) ਦਾ ਇਬਾਦਤ ਹੋਣਾ, ਉਸ ਲਈ ਸਫਾਈ (ਵੁਜ਼ੂ) ਦਾ ਹੋਣਾ, ਉਸਦਾ ਆਪਣੇ ਆਪ ਵਿੱਚ ਚਮਤਕਾਰ ਤੇ ਲੋਕਾਂ ਲਈ ਚੁਣੌਤੀ ਹੋਣਾ ਆਦਿ ਨਹੀਂ ਪਾਈਆਂ ਜਾਂਦੀਆਂ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (64)
ਹੋਰ