ਵਰਗੀਕਰਨ: Virtues and Manners .

عَنْ عَبْدِ اللَّهِ بْنِ عَمْرٍو رَضِيَ اللَّهُ عَنْهُمَا:
أَنَّ رَجُلًا سَأَلَ النَّبِيَّ صَلَّى اللهُ عَلَيْهِ وَسَلَّمَ: أَيُّ الإِسْلاَمِ خَيْرٌ؟ قَالَ: «تُطْعِمُ الطَّعَامَ، وَتَقْرَأُ السَّلاَمَ عَلَى مَنْ عَرَفْتَ وَمَنْ لَمْ تَعْرِفْ».

[صحيح] - [متفق عليه] - [صحيح البخاري: 12]
المزيــد ...

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ ਕਿ ਇਸਲਾਮ ਦਾ ਕਿਹੜਾ ਅਮਲ ਸਭ ਤੋਂ ਚੰਗਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੁਸੀਂ ਖਾਣਾ ਖੁਆਓ ਅਤੇ ਜਾਣ-ਪਛਾਣ ਵਾਲੇ ਤੇ ਅਣਜਾਣ ਸਭਨਾਂ ਨੂੰ ਸਲਾਮ ਕਰੋ।"

[صحيح] - [متفق عليه] - [صحيح البخاري - 12]

ਵਿਆਖਿਆ

ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਇਸਲਾਮ ਦਾ ਕਿਹੜਾ ਅਮਲ (ਕਰਮ) ਸਭ ਤੋਂ ਚੰਗਾ ਹੈ? ਤਾਂ ਜਵਾਬ ਵਿੱਚ ਆਪ ﷺ ਨੇ ਦੋ ਅਮਲਾਂ ਦਾ ਵਰਣਨ ਕੀਤਾ:
1- ਗਰੀਬਾਂ ਨੂੰ ਵੱਧ ਤੋਂ ਵੱਧ ਖਾਣਾ ਖਵਾਉਣਾ। ਇਸ ਵਿੱਚ ਸਦਕਾ (ਪੁੰਨ-ਦਾਨ), ਤੋਹਫਾ, ਦਾਅਵਤ (ਸੱਦਾ) ਅਤੇ ਵਲੀਮਾ ਆਦਿ ਸ਼ਾਮਲ ਹਨ। ਖਾਣਾ ਖਵਾਉਣ ਦਾ ਮਹੱਤਵ ਉਸ ਵੇਲੇ ਹੋਰ ਵੱਧ ਜਾਂਦਾ ਹੈ, ਜਦੋਂ ਭੁੱਖਮਰੀ ਤੇ ਮਹਿੰਗਾਈ ਵਧੀ ਹੋਈ ਹੋਵੇ।
2- ਹਰ ਮੁਸਲਮਾਨ ਨੂੰ ਸਲਾਮ ਕਰਨਾ। ਭਾਵੇਂ ਜਾਣ-ਪਛਾਣ ਵਾਲਾ ਹੋਵੇ ਜਾਂ ਅਣਜਾਣ।

ਹਦੀਸ ਦੇ ਫਾਇਦੇ ਵਿੱਚੋਂ

  1. ਸਹਾਬੀ ਅਜਿਹੇ ਕੰਮਾਂ ਨੂੰ ਜਾਣਨ ਦੇ ਚਾਹਵਾਨ ਸਨ, ਜੋ ਦੁਨੀਆ ਅਤੇ ਆਖ਼ਰਤ ਵਿੱਚ ਲਾਭਕਾਰੀ ਹੋਣ।
  2. ਖਾਣਾ ਖਵਾਉਣਾ ਅਤੇ ਸਲਾਮ ਕਰਨਾ ਇਸਲਾਮ ਵਿੱਚ ਸਭ ਤੋਂ ਚੰਗੇ ਅਮਲਾਂ ਵਿੱਚੋਂ ਦੋ ਹਨ। ਕਿਉਂਕਿ ਇੱਕ ਤਾਂ ਇਨ੍ਹਾਂ ਦੀ ਬਹੁਤ ਜ਼ਿਆਦਾ ਫ਼ਜ਼ੀਲਤ (ਮਹੱਤਤਾ) ਹੈ ਅਤੇ ਦੂਜਾ ਲੋਕਾਂ ਨੂੰ ਹਰ ਵੇਲੇ ਇਨ੍ਹਾਂ ਦੀ ਜ਼ਰੂਰਤ ਹੁੰਦੀ ਹੈ।
  3. ਇਨ੍ਹਾਂ ਦੋਵਾਂ ਕੰਮਾਂ ਵਿੱਚ ਕਥਨ ਤੇ ਕਰਮ ਦੇ ਇਹਸਾਨ ਇਕੱਠੇ ਹੋ ਜਾਂਦੇ ਹਨ, ਜੋ ਕਿ ਇਹਸਾਨ ਦਾ ਸੰਪੂਰਨ ਰੂਪ ਹਨ।
  4. ਇਹ ਉਹ ਕੰਮ ਹਨ, ਜੋ ਮੁਸਲਮਾਨਾਂ ਦੇ ਆਪਸੀ ਵਰਤਾਓ ਨਾਲ ਸਬੰਧਤ ਹਨ। ਜਦੋਂ ਕਿ ਕੁੱਝ ਕੰਮ ਅਜਿਹੇ ਵੀ ਹੁੰਦੇ ਹਨ, ਜੋ ਬੰਦੇ ਦੇ ਰੱਬ ਨਾਲ ਵਰਤਾਓ ਨਾਲ ਸਬੰਧਤ ਹੁੰਦੇ ਹਨ।
  5. ਸਲਾਮ ਕਰਨ ਵਿੱਚ ਪਹਿਲ ਕਰਨ ਦੀ ਗੱਲ ਮੁਸਲਮਾਨਾਂ ਤੱਕ ਸੀਮਿਤ ਹੈ। ਕਾਫ਼ਿਰਾਂ (ਅਧਰਮੀਆਂ) ਨਾਲ ਸਲਾਮ ਕਰਨ ਵਿੱਚ ਪਹਿਲ ਨਹੀਂ ਕੀਤੀ ਜਾਵੇਗੀ।
ਅਨੁਵਾਦ ਦਿਖਾਓਣਾ
ਹੋਰ