عن عبد الله بن عمرو رضي الله عنهما قال:
لَمْ يَكُنِ النَّبِيُّ صَلَّى اللهُ عَلَيْهِ وَسَلَّمَ فَاحِشًا وَلَا مُتَفَحِّشًا، وَكَانَ يَقُولُ: «إِنَّ مِنْ خِيَارِكُمْ أَحْسَنَكُمْ أَخْلَاقًا».

[صحيح] - [متفق عليه] - [صحيح البخاري: 3559]
المزيــد ...

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਨਬੀ ﷺ ਨਾ ਤਾਂ ਅਸ਼ਲੀਲ ਸਨ ਅਤੇ ਨਾ ਗਲਤ ਗੱਲਾਂ ਤੇ ਗਲਤ ਕੰਮ ਕਰਨ ਵਾਲੇ ਸਨ। ਆਪ ﷺ ਫਰਮਾਇਆ ਕਰਦੇ ਸੀ: "ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।"

[صحيح] - [متفق عليه] - [صحيح البخاري - 3559]

ਵਿਆਖਿਆ

ਬੁਰੀ ਗੱਲ ਕਹਿਣਾ ਅਤੇ ਬੁਰਾ ਕੰਮ ਕਰਨਾ ਅੱਲਾਹ ਦੇ ਨਬੀ ﷺ ਦੇ ਅਖਲਾਕ (ਆਚਰਣ) ਦਾ ਹਿੱਸਾ ਨਹੀਂ ਸੀ। ਨਾ ਆਪ ﷺ ਕਿਸੇ ਬਦਸਲੂਕੀ ਵਾਲੀ ਗੱਲ ਦੀ ਨੀਅਤ ਰੱਖਦੇ ਸੀ ਅਤੇ ਨਾ ਹੀ ਉਸਦੀ ਕੋਸ਼ਿਸ਼ ਕਰਦੇ ਸੀ। ਆਪ ﷺ ਮਹਾਨ ਤੇ ਉੱਚੇ ਅਖਲਾਕ ਵਾਲੇ ਵਿਅਕਤੀ ਸੀ।
ਆਪ ﷺ ਫਰਮਾਇਆ ਕਰਦੇ ਸੀ: ਅੱਲਾਹ ਦੀ ਨਜ਼ਰ ਵਿੱਚ ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਹੈ ਜੋ ਅਖਲਾਕ ਵਿੱਚ ਸਭ ਤੋਂ ਵਧੀਆ ਹੋਵੇ। ਭਾਵ ਦੂਜੇ ਲੋਕਾਂ ਦਾ ਭਲਾ ਕਰਦਾ ਹੋਵੇ, ਹੱਸ ਕੇ ਮਿਲਦਾ ਹੋਵੇ, ਕਿਸੇ ਨੂੰ ਨੁਕਸਾਨ ਨਾ ਪਹੁੰਚਾਉਂਦਾ ਹੋਵੇ ਤੇ ਜੇ ਕੋਈ ਨੁਕਸਾਨ ਪਹੁੰਚਾਉਂਦਾ ਹੋਵੇ ਤਾਂ ਉਸਨੂੰ ਬਰਦਾਸ਼ਤ ਕਰਦਾ ਹੋਵੇ ਅਤੇ ਲੋਕਾਂ ਨਾਲ ਮੇਲ-ਜੋਲ ਰੱਖਦਾ ਹੋਵੇ।

ਹਦੀਸ ਦੇ ਫਾਇਦੇ ਵਿੱਚੋਂ

  1. ਮੋਮਿਨ (ਈਮਾਨ ਵਾਲੇ) ਨੂੰ ਬੁਰੀ ਗੱਲ ਅਤੇ ਬੁਰੇ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈ।
  2. ਅੱਲਾਹ ਦੇ ਰਸੂਲ ﷺ ਆਦਰਸ਼ ਆਚਰਣ ਦੇ ਮਾਲਕ ਸੀ। ਆਪ ﷺ ਕੇਵਲ ਚੰਗੇ ਕੰਮ ਕਰਦੇ ਅਤੇ ਚੰਗੀਆਂ ਗੱਲਾਂ ਕਹਿੰਦੇ ਸੀ।
  3. ਇਨਸਾਨਾਂ ਨੂੰ ਚੰਗੇ ਅਖਲਾਕ ਦੇ ਮਾਮਲੇ ਵਿੱਚ ਇੱਕ-ਦੂਜੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਜੋ ਇਸ ਮੈਦਾਨ ਵਿੱਚ ਅੱਗੇ ਵੱਧ ਗਿਆ, ਉਹ ਸਭ ਤੋਂ ਚੰਗੇ ਅਤੇ ਸਭ ਤੋਂ ਵਧੀਆ ਈਮਾਨ ਵਾਲੇ ਬੰਦਿਆਂ ਵਿੱਚੋਂ ਹੋ ਗਿਆ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (64)
ਹੋਰ