عَنْ أَبِي حَمْزَةَ أَنَسِ بْنِ مَالِكٍ رَضِيَ اللَّهُ عَنْهُ -خَادِمِ رَسُولِ اللَّهِ صَلَّى اللهُ عَلَيْهِ وَسَلَّمَ- عَنْ النَّبِيِّ صَلَّى اللهُ عَلَيْهِ وَسَلَّمَ قَالَ:
«لاَ يُؤْمِنُ أَحَدُكُمْ، حَتَّى يُحِبَّ لِأَخِيهِ مَا يُحِبُّ لِنَفْسِهِ»

[صحيح] - [متفق عليه] - [الأربعون النووية: 13]
المزيــد ...

"ਅਬੂ ਹੰਜ਼ਾ ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ—ਰਸੂਲੁੱਲਾਹ ﷺ ਦੇ ਸੇਵਕ— ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ:"
"ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ (ਈਮਾਨ ਵਾਲਾ) ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।"

[صحيح] - [متفق عليه] - [الأربعون النووية - 13]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਸੇ ਵੀ ਮੁਸਲਮਾਨ ਨੂੰ ਪੱਕੀ ਤੇ ਸੰਪੂਰਨ ਈਮਾਨ ਦੀ ਦੌਲਤ ਉਸ ਸਮੇਂ ਤੱਕ ਨਸੀਬ ਨਹੀਂ ਹੋ ਸਕਦੀ, ਜਦੋਂ ਤੱਕ ਉਹ ਆਪਣੇ ਭਰਾ ਲਈ ਦੀਨ ਤੇ ਦੁਨੀਆ ਦੀ ਉਹੀਓ ਚੀਜ਼ਾਂ ਪਸੰਦ ਨਾ ਕਰੇ, ਜੋ ਉਹ ਆਪਣੇ ਲਈ ਪਸੰਦ ਕਰਦਾ ਹੈ ਅਤੇ ਉਸ ਲਈ ਉਨ੍ਹਾਂ ਚੀਜ਼ਾਂ ਨੂੰ ਨਾਪਸੰਦ ਕਰੇ, ਜੋ ਆਪਣੇ ਲਈ ਨਾਪਸੰਦ ਕਰਦਾ ਹੈ। ਜੇਕਰ ਆਪਣੇ ਭਰਾ ਦੇ ਦੀਨ ਵਿੱਚ ਕੋਈ ਕਮੀ ਵੇਖੇ, ਤਾਂ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ; ਅਤੇ ਜੇਕਰ ਕੋਈ ਭਲਾਈ ਵੇਖੇ, ਤਾਂ ਉਸ ਦੀ ਕਦਰ ਕਰੇ ਤੇ ਉਸ ਵਿੱਚ ਉਸ ਦੀ ਮਦਦ ਕਰੇ। ਦੀਨ ਅਤੇ ਦੁਨਿਆ ਨਾਲ ਸੰਬੰਧਿਤ ਸਾਰੇ ਮਾਮਲਿਆਂ ਵਿੱਚ ਉਸ ਨਾਲ ਹਮਦਰਦੀ (ਸ਼ੁਭਕਾਮਨਾਵਾਂ) ਬਣਾਈ ਰੱਖੇ।

ਹਦੀਸ ਦੇ ਫਾਇਦੇ ਵਿੱਚੋਂ

  1. ਇਨਸਾਨ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਭਰਾ ਲਈ ਉਹੀ ਚੀਜ਼ ਪਸੰਦ ਕਰੇ ਜੋ ਉਹ ਆਪਣੇ ਲਈ ਪਸੰਦ ਕਰਦਾ ਹੈ। ਕਿਉਂਕਿ ਜੋ ਆਪਣੇ ਲਈ ਪਸੰਦ ਹੋਵੇ, ਉਸ ਨੂੰ ਆਪਣੇ ਭਰਾ ਲਈ ਪਸੰਦ ਨਾ ਕਰਨ ਵਾਲੇ ਬੰਦੇ ਦਾ ਈਮਾਨ ਵਾਲਾ ਨਾ ਹੋਣਾ, ਇਸ ਗੱਲ ਦੀ ਦਲੀਲ ਹੈ ਕਿ ਇੰਜ ਕਰਨਾ ਲਾਜ਼ਮੀ (ਫਰਜ਼) ਹੈ।
  2. ਦੀਨੀ ਭਾਈਚਾਰਾ ਨਸਬੀ (ਖੂਨੀ) ਭਾਈਚਾਰੇ ਤੋਂ ਉੱਤੇ ਹੈ, ਇਸ ਲਈ ਇਸ ਦਾ ਹੱਕ ਵੀ ਜ਼ਿਆਦਾ ਜ਼ਰੂਰੀ ਹੈ।
  3. ਇਹੋ ਜਿਹੇ ਸਾਰੇ ਕੰਮ ਜਾਂ ਸ਼ਬਦ ਹਰਾਮ (ਮਨਾਹ) ਹਨ ਜੋ ਇਸ ਭਾਈਚਾਰੇ ਦੇ ਵਿਰੋਧੀ ਹੋਣ; ਜਿਵੇਂ ਧੋਖਾਧੜੀ, ਚੁਗ਼ਲੀ, ਈਰਖਾ, ਅਤੇ ਮੁਸਲਮਾਨਾਂ ਦੀ ਜਾਨ, ਮਾਲ ਜਾਂ ਇੱਜ਼ਤ 'ਤੇ ਹਮਲਾ ਕਰਨਾ ਆਦਿ।
  4. ਕਿਸੇ ਕੰਮ ਲਈ ਉਤਸਾਹਿਤ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕਰਨਾ। ਕਿਉਂਕਿ ਇਸ ਵਿੱਚ ਆਪ ﷺ ਨੇ 'ਆਪਣੇ ਭਾਈ' ਸ਼ਬਦ ਦੀ ਵਰਤੋਂ ਕੀਤੀ ਹੈ।
  5. ਕਿਰਮਾਨੀ ਰਹਿਮਾਹੁੱਲਾਹ ਕਹਿੰਦੇ ਹਨ: ਈਮਾਨ ਦਾ ਇੱਕ ਭਾਗ ਇਹ ਵੀ ਹੈ ਕਿ ਬੰਦਾ ਆਪਣੇ ਭਾਈ ਲਈ ਉਹੀ ਨਾਪਸੰਦ ਵੀ ਕਰੇ ਜੋ ਆਪਣੇ ਲਈ ਨਾਪਸੰਦ ਕਰਦਾ ਹੈ। ਲੇਕਿਨ ਇਸ ਦਾ ਜ਼ਿਕਰ (ਵਿਆਖਿਆ) ਆਪ ﷺ ਨਹੀਂ ਕੀਤਾ। ਕਿਉਂਕਿ ਕਿਸੇ ਚੀਜ਼ ਨੂੰ ਪਸੰਦ ਕਰਨ ਨਾਲ ਉਸਦੀ ਵਿਰੋਧੀ ਚੀਜ਼ ਨੂੰ ਨਾਪਸੰਦ ਕਰਨਾ ਆਪਣੇ ਆਪ ਹੀ ਨਾਲ ਆ ਜਾਂਦਾ ਹੈ, ਇਸ ਲਈ ਇਸ ਨੂੰ ਅੱਲਗ ਤੋਂ ਦੱਸਣ ਦੀ ਲੋੜ ਨਹੀਂ ਹੁੰਦੀ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (59)
ਹੋਰ