Category:

عَنْ أَبِي يَعْلَى شَدَّادِ بْنِ أَوْسٍ رَضِيَ اللَّهُ عَنْهُ عَنْ رَسُولِ اللَّهِ صَلَّى اللهُ عَلَيْهِ وَسَلَّمَ قَالَ:
«إِنَّ اللهَ كَتَبَ الْإِحْسَانَ عَلَى كُلِّ شَيْءٍ، فَإِذَا قَتَلْتُمْ فَأَحْسِنُوا القِتْلَةَ، وَإِذَا ذَبَحْتُمْ فَأَحْسِنُوا الذِّبْحَةَ، وَلْيُحِدَّ أَحَدُكُمْ شَفْرَتَهُ، وَلْيُرِحْ ذَبِيحَتَهُ».

[صحيح] - [رواه مسلم] - [الأربعون النووية: 17]
المزيــد ...

Translation Needs More Review.

“ਅਬੂ ਯਾਲਾ ਸ਼ੱਦਾਦ ਬਿਨ ਔਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ।”
“ਨਿਸ਼ਚਿਤ ਤੌਰ ਤੇ ਅੱਲਾਹ ਨੇ ਹਰ ਚੀਜ਼ ‘ਤੇ ਇਹਸਾਨ (ਭਲਾਈ ਤੇ ਨੇਕੀ) ਲਾਜ਼ਮੀ ਕਰ ਦਿੱਤਾ ਹੈ। ਤਾਂ ਜਦੋਂ ਤੁਸੀਂ ਕਤਲ ਕਰੋ, ਤਾਂ ਚੰਗੇ ਢੰਗ ਨਾਲ ਕਤਲ ਕਰੋ। ਅਤੇ ਜਦੋਂ ਤੁਸੀਂ ਜਬਹ ਕਰੋ, ਤਾਂ ਚੰਗੇ ਢੰਗ ਨਾਲ ਜਬਹ ਕਰੋ। ਅਤੇ ਤੁਹਾਡੇ ਵਿਚੋਂ ਹਰ ਇੱਕ ਆਪਣੀ ਛੁਰੀ ਤੇਜ਼ ਕਰ ਲਵੇ ਅਤੇ ਆਪਣੀ ਜਬੀਹਾ ਨੂੰ ਆਰਾਮ ਦੇਵੇ।”

[صحيح] - [رواه مسلم] - [الأربعون النووية - 17]

Explanation

ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਨੇ ਸਾਡੇ ਉੱਤੇ ਹਰ ਕੰਮ ਵਿੱਚ ਇਹਸਾਨ (ਭਲਾਈ) ਕਰਨ ਨੂੰ ਲਾਜ਼ਮੀ ਕੀਤਾ ਹੈ। ਇਹਸਾਨ ਦਾ ਮਤਲਬ ਹੈ ਕਿ ਹਰ ਵੇਲੇ ਅੱਲਾਹ ਨੂੰ ਧਿਆਨ ਵਿੱਚ ਰੱਖਣਾ। ਉਸਦੀ ਇਬਾਦਤ ਕਰਨ ਵੇਲੇ, ਲੋਕਾਂ ਨਾਲ ਭਲਾਈ ਕਰਨ ਵੇਲੇ, ਅਤੇ ਲੋਕਾਂ ਦੀ ਤਕਲੀਫ਼ (ਕਸ਼ਟ) ਦੂਰ ਕਰਨ ਵੇਲੇ। ਕਤਲ ਅਤੇ ਕੁਰਬਾਨੀ (ਜ਼ਿਬ੍ਹਾ) ਕਰਨ ਵੇਲੇ ਇਹਸਾਨ ਕਰਨਾ ਵੀ ਇਸ ਵਿੱਚ ਸ਼ਾਮਲ ਹੈ, ਭਾਵ ਇਹ ਕੰਮ ਵੀ ਸੱਚਾਈ ਅਤੇ ਭਲਾਈ ਨਾਲ ਕਰਨੇ ਚਾਹੀਦੇ ਹਨ।
ਕਿਸਾਸ ਦੇ ਕਤਲ (ਕਿਸੇ ਦੀ ਜਾਨ ਦੇ ਬਦਲੇ ਜਾਨ ਲੈਣਾ) ਵੇਲੇ ਇਹਸਾਨ ਦਾ ਮਤਲਬ ਇਹ ਹੈ ਕਿ ਕਤਲ ਕਰਨ ਵਾਲਾ ਸਭ ਤੋਂ ਆਸਾਨ, ਹਲਕਾ ਅਤੇ ਤੇਜ਼ ਤਰੀਕਾ ਚੁਣੇ ਜਿਸ ਨਾਲ ਮਰਨ ਵਾਲੇ ਦੀ ਜ਼ਿੰਦਗੀ ਜਲਦੀ ਅਤੇ ਘੱਟ ਦਰਦ ਨਾਲ ਖਤਮ ਹੋ ਜਾਵੇ।
ਜਦੋਂ ਕਿ ਜ਼ਿਬ੍ਹਾ (ਜਾਨਵਰ ਹਲਾਲ ਕਰਨ ਵੇਲੇ) ਇਹਸਾਨ ਦਾ ਮਤਲਬ ਇਹ ਹੈ ਕਿ ਜਾਨਵਰ 'ਤੇ ਆਸਾਨੀ ਕਰਨ ਲਈ ਛੁਰੀ ਨੂੰ ਤਿੱਖਾ ਕੀਤਾ ਜਾਵੇ, ਜਾਨਵਰ ਦੀਆਂ ਅੱਖਾਂ ਸਾਹਮਣੇ ਤਿੱਖਾ ਨਾ ਕੀਤਾ ਜਾਵੇ, ਅਤੇ ਇਹ ਧਿਆਨ ਰੱਖਿਆ ਜਾਵੇ ਕਿ ਕਿਸੇ ਜਾਨਵਰ ਨੂੰ ਦੂਜੇ ਜਾਨਵਰ ਦੇ ਅੱਗੇ ਜ਼ਿਬ੍ਹਾ ਨਾ ਕੀਤਾ ਜਾਵੇ।

Benefits from the Hadith

  1. ਅੱਲਾਹ ਤਆਲਾ ਦੀ ਆਪਣੀ ਮਖ਼ਲੂਕ 'ਤੇ ਰਹਿਮਤ ਅਤੇ ਕਿਰਪਾ।
  2. ਕਤਲ ਅਤੇ ਜ਼ਿਬ੍ਹਾ ਵਿੱਚ ਇਹਸਾਨ ਦਾ ਤਰੀਕਾ ਇਹ ਹੈ ਕਿ ਇਹ ਕੰਮ ਸ਼ਰੀਅਤ ਦੇ ਦੱਸੇ ਤਰੀਕੇ ਅਨੁਸਾਰ ਸਹੀ ਢੰਗ ਨਾਲ ਕੀਤੇ ਜਾਣ।
  3. ਇਸਲਾਮੀ ਸ਼ਰੀਅਤ ਇੱਕ ਮੁੱਕਮਲ ਸ਼ਰੀਅਤ ਹੈ ਅਤੇ ਇਸ ਵਿੱਚ ਹਰ ਪ੍ਰਕਾਰ ਦੀ ਭਲਾਈ ਪਾਈ ਜਾਂਦੀ ਹੈ। ਇਹੋ ਕਾਰਨ ਹੈ ਕਿ ਇਸ ਵਿੱਚ ਜਾਨਵਰਾਂ 'ਤੇ ਰਹਿਮ ਅਤੇ ਨਰਮੀ ਕਰਨਾ ਸ਼ਾਮਲ ਹੈ।
  4. ਕਿਸੇ ਇਨਸਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਸ਼ਰੀਰ ਦੇ ਅੰਗਾਂ ਨੂੰ ਕੱਟਣਾ (ਬੇਅਦਬੀ ਕਰਨਾ) ਮਨਾਹ ਹੈ।
  5. ਹਰ ਉਹ ਕੰਮ ਹਰਾਮ ਹੈ ਜੋ ਜਾਨਵਰ ਦੀ ਤਕਲੀਫ਼ ਵਿੱਚ ਵਾਧਾ ਕਰੇ।
View Translations
Language: English Urdu Spanish More ... (54)
Categories
More ...