عَنْ جَرِيرِِ بْنِ عَبْدِ اللَّهِ رضي الله عنه قَالَ:
بَايَعْتُ رَسُولَ اللَّهِ صَلَّى اللهُ عَلَيْهِ وَسَلَّمَ عَلَى شَهَادَةِ أَنْ لاَ إِلَهَ إِلَّا اللَّهُ، وَأَنَّ مُحَمَّدًا رَسُولُ اللَّهِ، وَإِقَامِ الصَّلاَةِ، وَإِيتَاءِ الزَّكَاةِ، وَالسَّمْعِ وَالطَّاعَةِ، وَالنُّصْحِ لِكُلِّ مُسْلِمٍ.
[صحيح] - [متفق عليه] - [صحيح البخاري: 2157]
المزيــد ...
ਜਰੀਰ ਬਿਨ ਅਬਦਿੱਲਾਹ ਰਜ਼ੀਅੱਲਾਹੁ ਅਨਹੁ ਰਿਵਾਇਤ ਕਰਦੇ ਹਨ ਕਿ ਉਨ੍ਹਾਂ ਨੇ ਕਿਹਾ:
ਮੈਂ ਰਸੂਲੁੱਲਾਹ ﷺ ਨਾਲ ਇਹ ਵਾਅਦਾ ਕੀਤਾ ਕਿ: “ਮੈਂ ਗਵਾਹੀ ਦੇਂਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ,ਨਮਾਜ ਕਾਇਮ ਰੱਖਾਂਗਾ, ਜਕਾਤ ਅਦਾ ਕਰਾਂਗਾ, ਹਾਕਮ ਦੀ ਸੁਣਾਂਗਾ ਅਤੇ ਪਾਲਣਾ ਕਰਾਂਗਾ,ਅਤੇ ਹਰ ਮੁਸਲਮਾਨ ਲਈ ਖ਼ੈਰਖਾਹੀ ਕਰਾਂਗਾ।”
[صحيح] - [متفق عليه] - [صحيح البخاري - 2157]
ਸਹਾਬੀ ਜਰੀਰ ਬਿਨ ਅਬਦਿੱਲਾਹ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਉਨ੍ਹਾਂ ਨੇ ਨਬੀ ਕਰੀਮ ﷺ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ: * ਤੌਹੀਦ ’ਤੇ ਕਾਇਮ ਰਹਿਣਗੇ (ਇੱਕ ਅੱਲਾਹ ਦੀ ਉਬੂਦਿਯਤ ਦਾ ਇਤੀਕਾਦ), * ਦਿਨ ਰਾਤ ਦੀ ਪੰਜ ਵਕਤ ਦੀ ਨਮਾਜ਼ ਉਸ ਦੀਆਂ ਸ਼ਰਤਾਂ, ਰੁਕਨਾਂ, ਜ਼ਰੂਰੀ ਅਮਲਾਂ ਅਤੇ ਸੁੰਨਤਾਂ ਸਮੇਤ ਅਦਾ ਕਰਣਗੇ, * ਫਰਜ਼ ਕੀਤੀ ਗਈ ਜਕਾਤ ਅਦਾ ਕਰਣਗੇ — ਜੋ ਕਿ ਇੱਕ ਮਾਲੀ ਇਬਾਦਤ ਹੈ, ਜੋ ਅਮੀਰਾਂ ਤੋਂ ਲੈ ਕੇ ਗਰੀਬਾਂ ਅਤੇ ਹੱਕਦਾਰਾਂ ਨੂੰ ਦਿੱਤੀ ਜਾਂਦੀ ਹੈ, * ਇਮਾਮਾਂ ਅਤੇ ਹਾਕਮਾਂ ਦੀ ਸੁਣਣ ਅਤੇ ਪਾਲਣਾ ਕਰਨਗੇ (ਜਾਇਜ਼ ਗੱਲਾਂ ਵਿੱਚ), * ਅਤੇ ਹਰ ਮੁਸਲਮਾਨ ਲਈ ਖ਼ੈਰਖਾਹੀ ਅਤੇ ਨਸੀਹਤ ਕਰਨਗੇ — ਉਨ੍ਹਾਂ ਦੀ ਭਲਾਈ ਦੀ ਕੋਸ਼ਿਸ਼ ਕਰਕੇ, ਉਨ੍ਹਾਂ ਤੱਕ ਭਲਾਈ ਪਹੁੰਚਾ ਕੇ ਅਤੇ ਉਨ੍ਹਾਂ ਤੋਂ ਬੁਰਾਈ ਨੂੰ ਹਟਾ ਕੇ, ਚਾਹੇ ਕਹਿ ਕੇ ਜਾਂ ਅਮਲ ਰਾਹੀਂ।