عن جابرٍ رضي الله عنه قال: سمعت النبي صلى الله عليه وسلم يقول:
«إِنَّ بَيْنَ الرَّجُلِ وَبَيْنَ الشِّرْكِ وَالْكُفْرِ تَرْكَ الصَّلَاةِ».
[صحيح] - [رواه مسلم] - [صحيح مسلم: 82]
المزيــد ...
ਹਜ਼ਰਤ ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਫਰਮਾਉਂਦੇ ਹੋਏ ਸੁਣਿਆ:
«ਬੇਸ਼ੱਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਫਰਕ (ਕਰਨ ਵਾਲਾ ਅਮਲ) ਨਮਾਜ਼ ਛੱਡਣਾ ਹੈ।»
[صحيح] - [رواه مسلم] - [صحيح مسلم - 82]
ਅੱਲਾਹ ਦੇ ਨਬੀ ﷺ ਨੇ ਫਰਜ਼ ਨਮਾਜ਼ ਛੱਡਣ ਤੋਂ ਖ਼ਬਰਦਾਰ ਕੀਤਾ ਹੈ ਅਤੇ ਦੱਸਿਆ ਹੈ ਕਿ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦਾ ਸ਼ਿਕਾਰ ਹੋਣ ਵਿਚਕਾਰ ਜਿਹੜੀ ਚੀਜ਼ ਰੁਕਾਵਟ ਬਣ ਕੇ ਖੜ੍ਹੀ ਹੈ, ਉਹ ਨਮਾਜ਼ ਨੂੰ ਤਰਕ ਕਰਨਾ ਹੈ। ਨਮਾਜ਼ ਇਸਲਾਮ ਦਾ ਦੂਜਾ ਥੰਮ੍ਹ ਅਤੇ ਇੱਕ ਮਹੱਤਵਪੂਰਨ ਫਰਜ਼ ਹੈ। ਜਿਸ ਨੇ ਨਮਾਜ਼ ਦੇ ਫਰਜ਼ ਹੋਣ ਦਾ ਇਨਕਾਰ ਕਰਦੇ ਹੋਏ ਇਸਨੂੰ ਛੱਡ ਦਿੱਤਾ, ਉਹ ਕਾਫ਼ਿਰ (ਅਧਰਮੀ) ਹੋ ਗਿਆ, ਇਸ ਗੱਲ 'ਤੇ ਸਾਰੇ ਮੁਸਲਮਾਨਾਂ ਦਾ ਇਜਮਾ (ਸਰਬਸੰਮਤੀ) ਹੈ। ਇਹ ਵੀ ਰਿਵਾਇਤ ਮਿਲਦੀ ਹੈ ਕਿ ਸਹਾਬੀਆਂ (ਨਬੀ ﷺ ਦੇ ਸਾਥੀਆਂ) ਦਾ ਇਸ ਗੱਲ 'ਤੇ ਇਜਮਾ ਸੀ ਕਿ ਜੇਕਰ ਕੋਈ ਵਿਅਕਤੀ ਇਸਨੂੰ ਪੂਰੀ ਤਰ੍ਹਾਂ ਛੱਡ ਦਿੰਦਾ ਹੈ—ਭਾਵੇਂ ਸੁਸਤੀ ਕਾਰਨ ਹੀ ਕਿਉਂ ਨਾ ਹੋਵੇ— ਤਾਂ ਉਹ ਵੀ ਕਾਫ਼ਿਰ ਹੈ। ਲੇਕਿਨ, ਜੇਕਰ ਕਦੇ ਇਸਨੂੰ ਛੱਡ ਦੇਵੇ ਅਤੇ ਕਦੇ ਪੜ੍ਹੇ, ਤਾਂ ਉਹ ਇਸ ਸਖ਼ਤ ਚੇਤਾਵਨੀ ਦੇ ਦਾਇਰੇ ਵਿੱਚ ਆਵੇਗਾ।