عن عائشة رضي الله عنها قالت:
سَأَلَ أُنَاسٌ رَسُولَ اللهِ صَلَّى اللهُ عَلَيْهِ وَسَلَّمَ عَنِ الْكُهَّانِ، فَقَالَ لَهُمْ رَسُولُ اللهِ صَلَّى اللهُ عَلَيْهِ وَسَلَّمَ: «لَيْسُوا بِشَيْءٍ» قَالُوا: يَا رَسُولَ اللهِ، فَإِنَّهُمْ يُحَدِّثُونَ أَحْيَانًا بِالشَّيْءِ يَكُونُ حَقًّا، فَقَالَ رَسُولُ اللهِ صَلَّى اللهُ عَلَيْهِ وَسَلَّمَ: «تِلْكَ الْكَلِمَةُ مِنَ الْحَقِّ يَخْطَفُهَا الْجِنِّيُّ فَيَقُرُّهَا فِي أُذُنِ وَلِيِّهِ قَرَّ الدَّجَاجَةِ، فَيَخْلِطُونَ فِيهَا أَكْثَرَ مِنْ مِائَةِ كَذْبَةٍ».
[صحيح] - [متفق عليه] - [صحيح البخاري: 6213]
المزيــد ...
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
ਕੁੱਝ ਲੋਕਾਂ ਨੇ ਅੱਲਾਹ ਦੇ ਰਸੂਲ ﷺ ਕੋਲੋਂ ਕਾਹਨਾਂ (ਜੋਤਸ਼ੀਆਂ) ਬਾਰੇ ਪੁੱਛਿਆ, ਤਾਂ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਫਰਮਾਇਆ: "ਉਨ੍ਹਾਂ ਦੀ ਕਿਸੇ ਗੱਲ ਵਿੱਚ ਸੱਚਾਈ ਨਹੀਂ ਹੁੰਦੀ।" ਲੋਕਾਂ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਹ ਲੋਕ ਕਈ ਵਾਰੀ ਅਜਿਹੀ ਗੱਲ ਦੱਸਦੇ ਹਨ ਜੋ ਸੱਚ ਵੀ ਹੋ ਜਾਂਦੀ ਹੈ। ਇਸ 'ਤੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਇਹ ਉਹ ਸੱਚੀ ਗੱਲ ਹੁੰਦੀ ਹੈ, ਜਿਸ ਨੂੰ ਜਿੰਨ ਦਬੋਚ ਲੈਂਦਾ ਹੈ ਅਤੇ ਉਸ ਨੂੰ ਆਪਣੇ ਦੋਸਤ ਦੇ ਕੰਨ ਵਿੱਚ ਅਜਿਹੀ ਆਵਾਜ਼ ਵਿੱਚ ਪਹੁੰਚਾਉਂਦਾ ਹੈ, ਜੋ ਮੁਰਗੀ ਦੀ ਕੁੜਕੜਾਹਟ ਵਾਂਗ ਹੁੰਦੀ ਹੈ। ਫੇਰ ਇਹ ਲੋਕ ਉਸ ਵਿੱਚ ਆਪਣੇ ਵੱਲੋਂ ਸੌ ਤੋਂ ਵੱਧ ਝੂਠ ਮਿਲਾ ਦਿੰਦੇ ਹਨ।"
[صحيح] - [متفق عليه] - [صحيح البخاري - 6213]
ਅੱਲਾਹ ਦੇ ਨਬੀ ﷺ ਕੋਲੋਂ ਅਜਿਹੇ ਲੋਕਾਂ ਬਾਰੇ ਪੁੱਛਿਆ ਗਿਆ, ਜੋ ਭਵਿੱਖ ਨਾਲ ਸਬੰਧਤ ਗ਼ੈਬ (ਪਰੋਖ) ਦੀਆਂ ਗੱਲਾਂ ਦੱਸਦੇ ਹਨ, ਤਾਂ ਆਪ ﷺ ਨੇ ਜਵਾਬ ਦਿੱਤਾ: ਉਨ੍ਹਾਂ ਦੀ ਪਰਵਾਹ ਨਾ ਕਰੋ, ਉਨ੍ਹਾਂ ਦੀਆਂ ਗੱਲਾਂ ਨਾ ਸੁਣੋ ਅਤੇ ਉਨ੍ਹਾਂ 'ਤੇ ਧਿਆਨ ਨਾ ਦਿਓ।
ਇਹ ਸੁਣ ਕੇ ਉਨ੍ਹਾਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਕਦੀ-ਕਦੀ ਸਹੀ ਸਾਬਤ ਵੀ ਹੋ ਜਾਂਦੀਆਂ ਹਨ। ਉਦਾਹਰਣ ਵਜੋਂ ਉਹ ਕਿਸੇ ਮਹੀਨੇ ਦੇ ਕਿਸੇ ਦਿਨ ਕੋਈ ਘਟਨਾ ਵਾਪਰਨ ਦੀ ਗੱਲ ਕਹਿੰਦੇ ਹਨ ਅਤੇ ਉਹ ਘਟਨਾ ਸੱਚਮੁੱਚ ਵਾਪਰ ਵੀ ਜਾਂਦੀ ਹੈ।
ਇਸ 'ਤੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: ਅਸਲ ਵਿੱਚ ਹੁੰਦਾ ਇਹ ਹੈ ਕਿ ਜਿੰਨ ਆਸਮਾਨ ਦੀ ਜੋ ਖਬਰ ਸੁਣਦੇ ਹਨ, ਉਸ ਨੂੰ ਖੋਹ ਲੈਂਦੇ ਹਨ ਤੇ ਆਪਣੇ ਕਾਹਨ (ਜੋਤਸ਼ੀ) ਦੋਸਤਾਂ ਨੂੰ ਦੱਸ ਦਿੰਦੇ ਹਨ ਅਤੇ ਫੇਰ ਜਿੰਨ ਕੋਲੋਂ ਸੁਣੀ ਹੋਈ ਉਸ ਇੱਕ ਗੱਲ ਵਿੱਚ ਕਾਹਨ ਸੌ ਝੂਠ ਜੋੜ ਦਿੰਦੇ ਹਨ।