عَنْ أَبِي عَمْرٍو- وَقِيلَ: أَبِي عَمْرَةَ-، سُفْيَانَ بْنِ عَبْدِ اللَّهِ رَضِيَ اللَّهُ عَنْهُ قَالَ:
قُلْتُ: يَا رَسُولَ اللهِ، قُلْ لِي فِي الْإِسْلَامِ قَوْلًا لَا أَسْأَلُ عَنْهُ أَحَدًا غَيْرَكَ، قَالَ: «قُلْ: آمَنْتُ بِاللهِ، ثُمَّ اسْتَقِمْ».
[صحيح] - [رواه مسلم] - [الأربعون النووية: 21]
المزيــد ...
“ਅਬੂ ਅਮਰ ਤੋਂ — ਅਤੇ ਕਿਹਾ ਗਿਆ ਹੈ: ਅਬੂ ਅਮਰਾ ਤੋਂ — ਸੁਫ਼ਯਾਨ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:”
ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਮੈਨੂੰ ਇਸਲਾਮ ਬਾਰੇ ਕੋਈ ਇਹੋ ਜਿਹੀ ਗੱਲ ਦੱਸੋ, ਜਿਸ ਬਾਰੇ ਮੈਨੂੰ ਤੁਹਾਥੋਂ ਬਾਅਦ ਕਿਸੇ ਹੋਰ ਤੋਂ ਪੁੱਛਣਾ ਨਾ ਪਵੇ। ਆਪ ﷺ ਨੇ ਫਰਮਾਇਆ: "ਤੂੰ ਕਹਿ ਕਿ ਮੈਂ ਅੱਲਾਹ 'ਤੇ ਈਮਾਨ ਲਿਆਇਆ, ਫਿਰ ਉਸ 'ਤੇ ਮਜ਼ਬੂਤੀ ਨਾਲ ਡਟਿਆ ਰਹਿ।"
[صحيح] - [رواه مسلم] - [الأربعون النووية - 21]
ਅੱਲਾਹ ਦੇ ਨਬੀ ﷺ ਦੇ ਇੱਕ ਸਹਾਬੀ (ਸਾਥੀ) ਸੁਫਿਆਨ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਨੇ ਆਪ ﷺ ਨੂੰ ਬੇਨਤੀ ਕੀਤੀ ਕਿ ਆਪ ﷺ ਉਨ੍ਹਾਂ ਨੂੰ ਇੱਕ ਇਹੋ ਜਿਹੀ ਗੱਲ ਸਿਖਾ ਦੇਣ, ਜਿਸ ਵਿੱਚ ਪੂਰੇ ਇਸਲਾਮ ਦਾ ਸਾਰ ਆ ਜਾਵੇ, ਤਾਂ ਜੋ ਉਹ ਉਸਨੂੰ ਮਜ਼ਬੂਤੀ ਨਾਲ ਫੜ ਲੈਣ ਅਤੇ ਉਸਦੇ ਬਾਰੇ ਕਿਸੇ ਹੋਰ ਨੂੰ ਪੁੱਛਣਾ ਨਾ ਪਵੇ। ਸੋ ਨਬੀ ਕਰੀਮ ﷺ ਨੇ ਉਨ੍ਹਾਂ ਨੂੰ ਕਿਹਾ: ਤੂੰ ਕੇਵਲ ਇੰਨਾ ਕਹਿ ਦੇ ਕਿ ਮੈਂ ਅੱਲਾਹ ਨੂੰ ਇੱਕ ਮੰਨਿਆ, ਅਤੇ ਉਸਦੇ ਇਕਲੌਤਾ ਰੱਬ, ਪਾਲਣਹਾਰ, ਸਿਰਜਣਹਾਰ ਅਤੇ ਇਸ਼ਟ ਹੋਣ 'ਤੇ ਈਮਾਨ ਲਿਆਇਆ। ਫੇਰ ਉਸਤੋਂ ਬਾਅਦ ਅੱਲਾਹ ਦੇ ਫਰਜ਼ ਕੀਤੇ ਕੰਮਾਂ ਨੂੰ ਪੂਰਾ ਕਰਦੇ ਹੋਏ ਅਤੇ ਉਸ ਦੀਆਂ ਹਰਾਮ ਕੀਤੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹੋਏ, ਉਸ ਦੀ ਆਗਿਆਕਾਰੀ ਕਰ ਅਤੇ ਇਸ ਉੱਤੇ ਡਟਿਆ ਰਹਿ।