عن أبي مسعود الأنصاري رضي الله عنه قال:
جَاءَ رَجُلٌ إِلَى النَّبِيِّ صَلَّى اللهُ عَلَيْهِ وَسَلَّمَ فَقَالَ: إِنِّي أُبْدِعَ بِي فَاحْمِلْنِي، فَقَالَ: «مَا عِنْدِي»، فَقَالَ رَجُلٌ: يَا رَسُولَ اللهِ، أَنَا أَدُلُّهُ عَلَى مَنْ يَحْمِلُهُ، فَقَالَ رَسُولُ اللهِ صَلَّى اللهُ عَلَيْهِ وَسَلَّمَ: «مَنْ دَلَّ عَلَى خَيْرٍ فَلَهُ مِثْلُ أَجْرِ فَاعِلِهِ».
المزيد
ਅਬੁ ਮਸਉਦ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਵਿਅਕਤੀ ਅੱਲਾਹ ਦੇ ਨਬੀ ﷺ ਦੇ ਕੋਲ ਆਇਆ ਅਤੇ ਕਹਿਣ ਲੱਗਾ: ਮੇਰੀ ਸਵਾਰੀ ਦਾ ਜਾਨਵਰ ਬੇਜਾਨ ਹੋ ਚੁੱਕਾ ਹੈ, ਇਸ ਲਈ ਮੈਨੂੰ ਸਵਾਰੀ ਲਈ ਇੱਕ ਜਾਨਵਰ ਦੇ ਦਿਓ। ਇਸ 'ਤੇ ਨਬੀ ﷺ ਨੇ ਫਰਮਾਇਆ: "ਮੇਰੇ ਕੋਲ ਜਾਨਵਰ ਨਹੀਂ ਹੈ।" ਇੰਨੇ ਵਿੱਚ ਇੱਕ ਵਿਅਕਤੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਮੈਂ ਇਸਨੂੰ ਇੱਕ ਵਿਅਕਤੀ ਬਾਰੇ ਦੱਸ ਸਕਦਾ ਹਾਂ ਜੋ ਇਸਨੂੰ ਸਵਾਰੀ ਲਈ ਜਾਨਵਰ ਦੇ ਸਕਦਾ ਹੈ। ਤਾਂ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਕਿਸੇ ਚੰਗੇ ਕੰਮ ਦਾ ਰਾਹ ਦਿਖਾਇਆ, ਉਸਨੂੰ ਉਸ ਚੰਗੇ ਕੰਮ ਕਰਨ ਵਾਲੇ ਜਿੰਨਾ ਇਨਾਮ ਮਿਲੇਗਾ।"