عن أبي هريرة رضي الله عنه عن النبي صلى الله عليه وسلم قال:
«لَيْسَ شَيْءٌ أَكْرَمَ عَلَى اللهِ تَعَالَى مِنَ الدُّعَاءِ».
[حسن] - [رواه الترمذي وابن ماجه وأحمد] - [سنن الترمذي: 3370]
المزيــد ...
ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਅੱਲਾਹ ਤਆਲਾ ਨੂੰ ਦੁਆ ਤੋਂ ਵਧ ਕੇ ਕੋਈ ਚੀਜ਼ ਮੋਅਜ਼ਜ਼ (ਪਿਆਰੀ) ਨਹੀਂ ਹੈ।"
[حسن] - [رواه الترمذي وابن ماجه وأحمد] - [سنن الترمذي - 3370]
ਨਬੀ ਕਰੀਮ ﷺ ਨੇ ਵਾਜਿਹ ਕੀਤਾ ਕਿ **ਇਬਾਦਤਾਂ ਵਿੱਚੋਂ ਅੱਲਾਹ ਤਆਲਾ ਦੇ ਨਜ਼ਦੀਕ ਸਭ ਤੋਂ ਅਫ਼ਜ਼ਲ ਕੋਈ ਚੀਜ਼ ਨਹੀਂ ਸਗੋਂ ਦੁਆ ਹੈ**, ਕਿਉਂਕਿ ਇਸ ਵਿੱਚ **ਅੱਲਾਹ ਦੀ ਬੇਨਿਆਜ਼ੀ ਦਾ ਇਤਿਰਾਫ਼** ਅਤੇ **ਬੰਦੇ ਦੀ ਅਜੀਜ਼ੀ ਤੇ ਮੁਹਤਾਜ਼ੀ ਦਾ ਇਜ਼ਹਾਰ** ਹੁੰਦਾ ਹੈ।