عَنِ ابْنِ عَبَّاسٍ رَضيَ اللهُ عنهُما قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«البَسُوا مِنْ ثِيَابِكُمُ البَيَاضَ، فَإِنَّهَا مِنْ خَيْرِ ثِيَابِكُمْ، وَكَفِّنُوا فِيهَا مَوْتَاكُمْ».
[صحيح] - [رواه أبو داود والترمذي وابن ماجه] - [سنن الترمذي: 994]
المزيــد ...
ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ।
“ਆਪਣੇ ਕੱਪੜਿਆਂ ਵਿਚੋਂ ਚਿੱਟੇ ਕੱਪੜੇ ਪਹਿਨੋ, ਕਿਉਂਕਿ ਇਹ ਤੁਹਾਡੇ ਸਭ ਤੋਂ ਵਧੀਆ ਕੱਪੜੇ ਹਨ, ਅਤੇ ਆਪਣੇ ਮੁਰਦਿਆਂ ਨੂੰ ਵੀ ਇਨ੍ਹਾਂ (ਚਿੱਟਿਆਂ ਕੱਪੜਿਆਂ) ਵਿੱਚ ਕਫ਼ਨ ਦਿਉ।”
[صحيح] - [رواه أبو داود والترمذي وابن ماجه] - [سنن الترمذي - 994]
ਨਬੀ ਕਰੀਮ ﷺ ਮਰਦਾਂ ਨੂੰ ਰਹਿਨੁਮਾਈ ਫਰਮਾਉਂਦੇ ਹਨ ਕਿ ਉਹ ਚਿੱਟੇ ਰੰਗ ਦੇ ਕੱਪੜੇ ਪਹਿਨਣ ਅਤੇ ਮੁਰਦਿਆਂ ਨੂੰ ਵੀ ਇਨ੍ਹਾਂ ਵਿੱਚ ਕਫ਼ਨ ਦੇਣ, ਕਿਉਂਕਿ ਇਹ ਸਭ ਤੋਂ ਵਧੀਆ ਕੱਪੜੇ ਹਨ।