عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«مَنْ نَفَّسَ عَنْ مُؤْمِنٍ كُرْبَةً مِنْ كُرَبِ الدُّنْيَا نَفَّسَ اللهُ عَنْهُ كُرْبَةً مِنْ كُرَبِ يَوْمِ الْقِيَامَةِ، وَمَنْ يَسَّرَ عَلَى مُعْسِرٍ يَسَّرَ اللهُ عَلَيْهِ فِي الدُّنْيَا وَالْآخِرَةِ، وَمَنْ سَتَرَ مُسْلِمًا سَتَرَهُ اللهُ فِي الدُّنْيَا وَالْآخِرَةِ، وَاللهُ فِي عَوْنِ الْعَبْدِ مَا كَانَ الْعَبْدُ فِي عَوْنِ أَخِيهِ، وَمَنْ سَلَكَ طَرِيقًا يَلْتَمِسُ فِيهِ عِلْمًا سَهَّلَ اللهُ لَهُ بِهِ طَرِيقًا إِلَى الْجَنَّةِ، وَمَا اجْتَمَعَ قَوْمٌ فِي بَيْتٍ مِنْ بُيُوتِ اللهِ يَتْلُونَ كِتَابَ اللهِ وَيَتَدَارَسُونَهُ بَيْنَهُمْ إِلَّا نَزَلَتْ عَلَيْهِمِ السَّكِينَةُ، وَغَشِيَتْهُمُ الرَّحْمَةُ، وَحَفَّتْهُمُ الْمَلَائِكَةُ، وَذَكَرَهُمُ اللهُ فِيمَنْ عِنْدَهُ، وَمَنْ بَطَّأَ بِهِ عَمَلُهُ لَمْ يُسْرِعْ بِهِ نَسَبُهُ».
[صحيح] - [رواه مسلم] - [صحيح مسلم: 2699]
المزيــد ...
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਿਸ ਨੇ ਕਿਸੇ ਮੋਮਿਨ ਦੀ ਦੁਨੀਆ ਦੀ ਪਰੇਸ਼ਾਨੀਆਂ ਵਿੱਚੋਂ ਕੋਈ ਪਰੇਸ਼ਾਨੀ ਦੂਰ ਕੀਤੀ, ਅੱਲਾਹ ਤਆਲਾ ਕਿਆਮਤ ਦੇ ਦਿਨ ਉਸ ਦੀਆਂ ਪਰੇਸ਼ਾਨੀਆਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਜਿਸ ਨੇ ਤੰਗੀ ਵਿੱਚ ਫਸੇ ਵਿਅਕਤੀ ਨਾਲ ਆਸਾਨੀ ਕੀਤੀ, ਅੱਲਾਹ ਉਸ ਨਾਲ ਦੁਨੀਆ ਅਤੇ ਆਖ਼ਰਤ (ਪਰਲੋਕ) ਵਿੱਚ ਆਸਾਨੀ ਕਰੇਗਾ। ਜਿਸ ਨੇ ਕਿਸੇ ਮੁਸਲਿਮ ਦਾ ਔਗੁਣ ਲੁਕੋਇਆ, ਅੱਲਾਹ ਦੁਨੀਆ ਅਤੇ ਆਖ਼ਰਤ ਵਿੱਚ ਉਸ ਦੇ ਔਗੁਣ ਲੁਕੋਵੇਗਾ। ਅੱਲਾਹ ਤਆਲਾ ਆਪਣੇ ਬੰਦੇ ਦੀ ਮਦਦ ਕਰਦਾ ਰਹਿੰਦਾ ਹੈ ਜਦੋਂ ਤੱਕ ਕਿ ਉਹ ਬੰਦਾ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ। ਜੋ ਕੋਈ ਇਲਮ (ਗਿਆਨ) ਦੀ ਤਲਾਸ਼ ਵਿੱਚ ਕਿਸੇ ਰਾਹ 'ਤੇ ਤੁਰਦਾ ਹੈ, ਅੱਲਾਹ ਤਆਲਾ ਉਸ ਦੇ ਬਦਲੇ ਵਿੱਚ ਉਸ ਲਈ ਜੰਨਤ ਦਾ ਰਾਹ ਆਸਾਨ ਕਰ ਦਿੰਦਾ ਹੈ। ਜਦੋਂ ਕੋਈ ਕੌਮ (ਟੋਲਾ) ਅੱਲਾਹ ਦੇ ਕਿਸੇ ਘਰ ਵਿੱਚ ਇਕੱਠੀ ਹੋ ਕੇ ਅੱਲਾਹ ਦੀ ਕਿਤਾਬ (ਕੁਰਆਨ) ਨੂੰ ਪੜ੍ਹਦੀ ਹੈ ਅਤੇ ਆਪਸ ਵਿੱਚ ਸਮਝਦੀ ਤੇ ਸਮਝਾਉਂਦੀ ਹੈ, ਤਾਂ ਉਨ੍ਹਾਂ 'ਤੇ ਸਕੂਨ ਉੱਤਰਦਾ ਹੈ, (ਅੱਲਾਹ ਤਆਲਾ ਦੀ) ਮਿਹਰ ਉਨ੍ਹਾਂ ਨੂੰ ਢਕ ਲੈਂਦੀ ਹੈ ਅਤੇ ਅੱਲਾਹ ਆਪਣੇ ਕੋਲ ਮੌਜੂਦ ਫ਼ਰਿਸ਼ਤਿਆਂ ਵਿੱਚ ਉਨ੍ਹਾਂ ਦੀ ਚਰਚਾ ਕਰਦਾ ਹੈ। ਅਤੇ ਜਿਸਦਾ ਅਮਲ (ਕਰਮ) ਉਸ ਨੂੰ ਪਿੱਛੇ ਕਰ ਦੇਵੇ, ਉਸ ਦਾ ਵੰਸ਼ (ਨਸਲ) ਉਸ ਨੂੰ ਅੱਗੇ ਨਹੀਂ ਲਿਆ ਸਕਦਾ।"
[صحيح] - [رواه مسلم] - [صحيح مسلم - 2699]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਵੱਲੋਂ ਕਿਸੇ ਮੁਸਲਮਾਨ ਨੂੰ ਉਸੇ ਦੇ ਬਰਾਬਰ ਅਜਰ (ਸਵਾਬ/ਪੁੰਨ) ਮਿਲਦਾ ਹੈ, ਜੋ ਉਹ ਹੋਰਨਾਂ ਮੁਸਲਮਾਨਾਂ ਨਾਲ ਕਰਦਾ ਹੈ। ਜਿਸ ਨੇ ਕਿਸੇ ਮੁਸਲਮਾਨ ਕੋਲੋਂ ਦੁਨੀਆ ਦੀ ਕੋਈ ਵੀ ਪਰੇਸ਼ਾਨੀ ਜਾਂ ਤਕਲੀਫ਼ ਦੂਰ ਕੀਤੀ, ਤਾਂ ਅੱਲਾਹ ਤਆਲਾ ਬਦਲੇ ਵਿੱਚ ਕਿਆਮਤ ਦੇ ਦਿਨ ਦੀਆਂ ਪਰੇਸ਼ਾਨੀਆਂ ਤੇ ਤਕਲੀਫ਼ਾਂ ਵਿੱਚੋਂ ਕਿਸੇ ਇੱਕ ਪਰੇਸ਼ਾਨੀ ਤੇ ਤਕਲੀਫ ਤੋਂ ਛੁਟਕਾਰਾ ਦੇ ਦੇਵੇਗਾ। ਜਿਸ ਵਿਅਕਤੀ ਨੇ ਕਿਸੇ ਤੰਗੀ ਵਿੱਚ ਫਸੇ ਵਿਅਕਤੀ ਲਈ ਆਸਾਨੀ ਕੀਤੀ, ਉਸਨੂੰ ਸਹੂਲਤ ਦਿੱਤੀ ਅਤੇ ਉਸਦੀ ਤੰਗੀ ਨੂੰ ਦੂਰ ਕਰ ਦਿੱਤਾ; ਅੱਲਾਹ ਦੁਨੀਆ ਅਤੇ ਆਖ਼ਰਤ (ਪਰਲੋਕ) ਵਿੱਚ ਉਸ ਲਈ ਅਸਾਨੀਆਂ ਪੈਦਾ ਕਰ ਦੇਵੇਗਾ। ਜੋ ਵਿਅਕਤੀ ਕਿਸੇ ਮੁਸਲਮਾਨ ਦੀ ਕੀਤੀ ਗਲਤੀ ਬਾਰੇ ਜਾਣ ਗਿਆ, ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਹੋਣੀ ਚਾਹੀਦੀ ਸੀ, ਫੇਰ ਉਸ ਗਲਤੀ ਨੂੰ ਲੁਕੋ ਦਿੱਤਾ, ਤਾਂ ਅੱਲਾਹ ਦੁਨੀਆ ਅਤੇ ਆਖ਼ਰਤ ਵਿੱਚ ਉਸ ਦੀਆਂ ਗਲਤੀਆਂ 'ਤੇ ਪਰਦਾ ਪਾਵੇਗਾ (ਭਾਵ ਲੁਕੋ ਦੇਵੇਗਾ)। ਅੱਲਾਹ ਆਪਣੇ ਬੰਦੇ ਦੀ ਉਸ ਸਮੇਂ ਤੱਕ ਮਦਦ ਕਰਦਾ ਰਹਿੰਦਾ ਹੈ, ਜਦੋਂ ਤੱਕ ਕਿ ਉਹ ਬੰਦਾ ਆਪਣੇ ਭਰਾ ਦੇ ਦੀਨੀ (ਧਾਰਮਿਕ)ਅਤੇ ਦੁਨੀਆਵੀ (ਸੰਸਾਰਿਕ) ਕੰਮਾਂ ਵਿੱਚ ਉਸਦੀ ਮਦਦ ਕਰਨ ਵਿੱਚ ਮਦਦ ਕਰਦਾ ਰਹਿੰਦਾ ਹੈ। ਇਹ ਮਦਦ ਦੁਆ ਰਾਹੀਂ, ਸਰੀਰਕ ਬਲ ਰਾਹੀਂ, ਪੈਸਿਆਂ ਰਾਹੀਂ ਅਤੇ ਹੋਰ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਜੋ ਵਿਅਕਤੀ ਅੱਲਾਹ ਨੂੰ ਰਾਜ਼ੀ ਕਰਨ ਲਈ ਸ਼ਰੀਅਤੀ ਇਲਮ (ਧਾਰਮਿਕ ਗਿਆਨ) ਹਾਸਲ ਕਰਨ ਦੇ ਰਾਹ 'ਤੇ ਤੁਰਿਆ, ਉਸਦੇ ਬਦਲੇ ਵਿੱਚ ਅੱਲਾਹ ਉਸ ਲਈ ਜੰਨਤ ਦਾ ਰਾਹ ਆਸਾਨ ਕਰ ਦਿੰਦਾ ਹੈ। ਜਦੋਂ ਕੁੱਝ ਲੋਕ ਅੱਲਾਹ ਦੇ ਕਿਸੇ ਘਰ ਵਿੱਚ ਇਕੱਠੇ ਹੁੰਦੇ ਹਨ, ਅੱਲਾਹ ਦੀ ਕਿਤਾਬ (ਕੁਰਆਨ) ਦਾ ਪਾਠ ਕਰਦੇ ਹਨ ਅਤੇ ਆਪਸ ਵਿੱਚ ਉਸ ਨੂੰ ਪੜ੍ਹਦੇ (ਅਧਿਐਨ ਕਰਦੇ) ਹਨ, ਤਾਂ ਉਨ੍ਹਾਂ 'ਤੇ ਸਕੂਨ ਅਤੇ ਕਿਰਪਾ ਉੱਤਰਦੀ ਹੈ, ਅੱਲਾਹ ਦੀ ਮਿਹਰ ਉਨ੍ਹਾਂ ਨੂੰ ਢਕ ਲੈਂਦੀ ਹੈ, ਫਰਿਸ਼ਤੇ ਉਨ੍ਹਾਂ ਨੂੰ ਘੇਰ ਲੈਂਦੇ ਹਨ, ਅਤੇ ਅੱਲਾਹ ਆਪਣੇ ਖਾਸ ਸੇਵਕਾਂ (ਫ਼ਰਿਸ਼ਤਿਆਂ) ਵਿੱਚ ਉਨ੍ਹਾਂ ਦੀ ਪ੍ਰਸ਼ੰਸਾ ਕਰਦਾ ਹੈ। ਕਿੰਨੇ ਖੁਸ਼ਕਿਸਮਤ ਹਨ ਉਹ ਲੋਕ ਜਿਨ੍ਹਾਂ ਦੀ ਚਰਚਾ ਅੱਲਾਹ ਆਪਣੇ ਖਾਸ ਫ਼ਰਿਸ਼ਤਿਆਂ ਵਿੱਚ ਕਰੇ। ਜਿਸ ਕਿਸੇ ਦਾ ਅਮਲ ਅਧੂਰਾ ਹੋਵੇ, ਉਸਦਾ ਵੰਸ਼ ਉਸਨੂੰ ਵਧੇਰੇ ਅਮਲ ਕਰਨ ਵਾਲਿਆਂ ਦੇ ਦਰਜੇ 'ਤੇ ਨਹੀਂ ਪਹੁੰਚਾ ਸਕਦਾ। ਇਸ ਲਈ ਇਨਸਾਨ ਨੂੰ ਆਪਣੀ ਉੱਚੀ ਨਸਲ ਅਤੇ ਬਾਪ ਦਾਦਿਆਂ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ ਅਤੇ ਆਪਣੇ ਅਮਲਾਂ ਵਿੱਚ ਕਮੀ ਨਹੀਂ ਕਰਨੀ ਚਾਹੀਦੀ।