عن الْأَغَرِّ رضي الله عنه، وَكَانَ مِنْ أَصْحَابِ النَّبِيِّ صَلَّى اللهُ عَلَيْهِ وَسَلَّمَ، قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«يَا أَيُّهَا النَّاسُ تُوبُوا إِلَى اللهِ، فَإِنِّي أَتُوبُ فِي الْيَوْمِ إِلَيْهِ مِائَةَ مَرَّةٍ».
[صحيح] - [رواه مسلم] - [صحيح مسلم: 2702]
المزيــد ...
ਹਜ਼ਰਤ ਅਗ਼ਰ (ਰਜ਼ੀਅੱਲਾਹੁ ਅਨਹੁ) ਜੋ ਕਿ ਹਜ਼ੂਰ ਅਕਦਸ ﷺ ਦੇ ਸਾਥੀਆਂ ਵਿੱਚੋਂ ਸਨ, ਉਹ ਫਰਮਾਂਦੇ ਹਨ ਕਿ ਰਸੂਲੁੱਲਾਹ ﷺ ਨੇ ਇਰਸ਼ਾਦ ਫਰਮਾਇਆ:
"ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।"
[صحيح] - [رواه مسلم] - [صحيح مسلم - 2702]
ਨਬੀ ਕਰੀਮ ﷺ ਲੋਕਾਂ ਨੂੰ ਬੱਸ ਤੌਬਾ ਅਤੇ ਇਸਤਿਗ਼ਫ਼ਾਰ ਵੱਧ ਤੋਂ ਵੱਧ ਕਰਨ ਦਾ ਹੁਕਮ ਦਿੰਦੇ ਹਨ ਅਤੇ ਆਪਣੀ ਜਾਤ ਬਾਰੇ ਦੱਸਦੇ ਹਨ ਕਿ ਉਹ ਹਰ ਰੋਜ਼ ਅੱਲਾਹ ਤਆਲਾ ਵੱਲ ਸੌ ਤੋਂ ਵੀ ਵੱਧ ਵਾਰ ਤੌਬਾ ਕਰਦੇ ਅਤੇ ਮਾਫੀ ਮੰਗਦੇ ਹਨ। ਹਾਲਾਂਕਿ ਅੱਲਾਹ ਨੇ ਉਨ੍ਹਾਂ ਦੇ ਪਿਛਲੇ ਤੇ ਆਉਣ ਵਾਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਹਨ। ਇਹ ਉਨ੍ਹਾਂ ਦੀ ਅੱਲਾਹ ਅੱਗੇ ਪੂਰੀ ਅੱਜ਼ੋਰੀ ਅਤੇ ਇਬਾਦਤ ਦਾ ਸੁਬੂਤ ਹੈ।