عَنْ عَائِشَةَ رضي الله عنها قَالَتْ: قَالَ رَسُولُ اللهِ صلى الله عليه وسلم:
«مَنْ أَحْدَثَ فِي أَمْرِنَا هَذَا مَا لَيْسَ فِيهِ فَهُوَ رَدٌّ» متفق عليه.
ولمسلم: «مَنْ عَمِلَ عَمَلًا لَيْسَ عَلَيْهِ أَمْرُنَا فَهُوَ رَدٌّ».
[صحيح] - [متفق عليه] - [صحيح البخاري: 2697]
المزيــد ...
ਹਜ਼ਰਤ ਆਇਸ਼ਾ ਰਜ਼ੀਅੱਲਾਹੁ ਅਨਹਾ ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਿਸ ਕਿਸੇ ਨੇ ਵੀ ਸਾਡੇ ਇਸ ਦੀਨ (ਧਰਮ) ਵਿੱਚ ਕੋਈ ਇਹੋ ਜਿਹੀ ਗੱਲ ਸ਼ਾਮਿਲ ਕੀਤੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤੀ ਜਾਵੇਗੀ।" — (ਸਹੀ ਬੁਖਾਰੀ ਅਤੇ ਸਹੀ ਮੁਸਲਿਮ ਦੀ ਹਦੀਸ)। ਸਹੀ ਮੁਸਲਿਮ ਦੀ ਇੱਕ ਹੋਰ ਰਿਵਾਇਤ ਵਿੱਚ ਹੈ: "ਜਿਸ ਕਿਸੇ ਨੇ ਕੋਈ ਇਹੋ ਜਿਹਾ ਕੰਮ ਕੀਤਾ, ਜਿਸ ਬਾਰੇ ਸਾਡਾ ਕੋਈ ਹੁਕਮ ਨਹੀਂ ਹੈ, ਤਾਂ ਉਹ ਕਬੂਲ ਨਹੀਂ ਕੀਤਾ ਜਾਵੇਗਾ।"
[صحيح] - [متفق عليه] - [صحيح البخاري - 2697]
ਨਬੀ ﷺ ਦੱਸਦੇ ਹਨ ਕਿ ਜਿਸ ਨੇ ਦੀਨ ਵਿੱਚ ਕੋਈ ਇਹੋ ਜਿਹੀ ਨਵੀਂ ਚੀਜ਼ ਸ਼ਾਮਿਲ ਕੀਤੀ ਜਾਂ ਇਹੋ ਜਿਹਾ ਕੋਈ ਨਵਾਂ ਕੰਮ ਕੀਤਾ ਜੋ ਕੁਰਆਨ ਅਤੇ ਹਦੀਸ ਤੋਂ ਸਾਬਤ ਨਾ ਹੋਵੇ, ਤਾਂ ਉਸ ਨੂੰ ਉਸਦੇ ਮੂੰਹ 'ਤੇ ਮਾਰ ਦਿੱਤਾ ਜਾਵੇਗਾ ਅਤੇ ਅੱਲਾਹ ਵੱਲੋਂ ਕਬੂਲ ਨਹੀਂ ਕੀਤਾ ਜਾਵੇਗਾ।