عَنْ المِقْدَامِ بْنِ مَعْدِي كَرِبَ رَضِيَ اللَّهُ عَنْهُ قَالَ: سَمِعْتُ رَسُولَ اللهِ صَلَّى اللَّهُ عَلَيْهِ وَسَلَّمَ يَقُولُ:
«مَا مَلأَ آدَمِيٌّ وِعَاءً شَرًّا مِنْ بَطْنٍ، بِحَسْبِ ابْنِ آدَمَ أَكَلاَتٌ يُقِمْنَ صُلْبَهُ، فَإِنْ كَانَ لَا مَحَالَةَ، فَثُلُثٌ لِطَعَامِهِ، وَثُلُثٌ لِشَرَابِهِ، وَثُلُثٌ لِنَفَسِهِ».
[صحيح] - [رواه الإمام أحمد والترمذي والنسائي وابن ماجه] - [الأربعون النووية: 47]
المزيــد ...
ਮਿਕਦਾਮ ਬਿਨ ਮਾਦੀਕਰਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:
"ਕਿਸੇ ਆਦਮੀ ਨੇ ਆਪਣੇ ਪੇਟ ਤੋਂ ਬੁਰਾ ਕੋਈ ਭਾਂਡਾ ਨਹੀਂ ਭਰਿਆ। ਆਦਮ ਦੀ ਔਲਾਦ (ਇਨਸਾਨ) ਲਈ ਕੁੱਝ-ਇੱਕ ਬੁਰਕੀਆਂ ਹੀ ਕਾਫ਼ੀ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣਾ ਜ਼ਰੂਰੀ ਹੋਵੇ, ਤਾਂ ਪੇਟ ਦਾ ਇੱਕ ਤਿਹਾਈ ਹਿੱਸਾ ਖਾਣ ਲਈ, ਇੱਕ ਤਿਹਾਈ ਹਿੱਸਾ ਪੀਣ ਲਈ ਅਤੇ ਇੱਕ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।"
[صحيح] - [رواه الإمام أحمد والترمذي والنسائي وابن ماجه] - [الأربعون النووية - 47]
ਅੱਲਾਹ ਦੇ ਨਬੀ ﷺ ਸਾਨੂੰ ਇੱਥੇ ਚਿਕਿਤਸਾ (ਦਵਾਈ/ਡਾਕਟਰੀ) ਦੇ ਇੱਕ ਅਸੂਲ ਬਾਰੇ ਸਮਝਾਉਂਦੇ ਹਨ, ਜਿਸ ਨਾਲ ਇਨਸਾਨ ਆਪਣੀ ਸਿਹਤ ਦਾ ਧਿਆਨ ਰੱਖ ਸਕਦਾ ਹੈ। ਅਸੂਲ ਇਹ ਹੈ ਕਿ ਖਾਣ-ਪੀਣ ਨੂੰ ਘਟਾਉਣ। ਆਦਮੀ ਨੂੰ ਸਿਰਫ਼ ਇੰਨਾ ਹੀ ਖਾਣਾ-ਖਾਣਾ ਚਾਹੀਦਾ ਹੈ ਜੋ ਉਸਦੇ ਜੀਵਨ ਦੇ ਜ਼ਰੂਰੀ ਕੰਮਾਂ ਲਈ ਤਾਕਤ ਦੇਣ ਲਈ ਕਾਫ਼ੀ ਹੋਵੇ। ਭਰਿਆ ਜਾਣ ਵਾਲਾ ਸਭ ਤੋਂ ਭੈੜਾ ਬਰਤਨ (ਭਾਂਡਾ) ਸਾਡਾ ਪੇਟ ਹੈ, ਕਿਉਂਕਿ ਪੇਟ ਭਰ ਕੇ ਖਾਣਾ ਖਾਣ ਨਾਲ ਦੇਰ-ਸਵੇਰ, ਅੰਦੂਰਨੀ ਤੇ ਬਾਹਰਲੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਹਮਣੇ ਆ ਜਾਂਦੀਆਂ ਹਨ। ਉਸ ਤੋਂ ਬਾਅਦ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: ਜੇਕਰ ਕਿਸੇ ਵਿਅਕਤੀ ਨੇ ਪੇਟ ਭਰ ਕੇ ਖਾਣਾ ਖਾਣਾ ਹੀ ਹੋਵੇ, ਤਾਂ ਉਸਨੂੰ ਚਾਹੀਦਾ ਹੈ ਕਿ ਇੱਕ ਤਿਹਾਈ ਹਿੱਸਾ ਖਾਣ ਲਈ, ਇੱਕ ਤਿਹਾਈ ਹਿੱਸਾ ਪੀਣ ਲਈ ਅਤੇ ਇੱਕ ਤਿਹਾਈ ਹਿੱਸਾ ਸਾਹ ਲੈਣ ਲਈ ਰੱਖੇ, ਤਾਂ ਜੋ ਉਸਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਦੀਨ ਤੇ ਦੁਨੀਆ ਦੇ ਲਾਜ਼ਮੀ ਕੰਮਾਂ ਵਿੱਚ ਉਹ ਆਲਸ ਨਾ ਕਰੇ।