عَن ابنِ عباسٍ رضي الله عنهما أنَّ رسولَ اللهِ صلي الله عليه وسلم قال:
«لَو يُعطَى النّاسُ بدَعواهُم لادَّعَى رِجالٌ أموالَ قَومٍ ودِماءَهُم، ولَكِنَّ البَيِّنَةَ على المُدَّعِى، واليَمينَ على مَن أنكَرَ».
[صحيح] - [رواه البيهقي] - [السنن الكبرى للبيهقي: 21243]
المزيــد ...
ਇਬਨ ਅੱਬਾਸ ਰਜ਼ਿਅੱਲਾਹੁ ਅੰਨਹੁਮਾ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
"ਜੇਕਰ ਲੋਕਾਂ ਨੂੰ ਉਨ੍ਹਾਂ ਦੇ ਦਾਵਿਆਂ ਦੇ ਹਿਸਾਬ ਨਾਲ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੀਆਂ ਦੌਲਤਾਂ ਅਤੇ ਜਾਨਾਂ ਤੱਕ ਦਾ ਦਾਅਵਾ ਕਰਨ ਲੱਗ ਜਾਣ। ਲੇਕਿਨ, ਦਾਅਵਾ ਕਰਨ ਵਾਲੇ ਨੂੰ ਸਬੂਤ ਦੇਣਾ ਹੁੰਦਾ ਹੈ ਅਤੇ ਇਨਕਾਰ ਕਰਨ ਵਾਲੇ ਨੂੰ ਕਸਮ (ਸੁੰਹ) ਖਾਣੀ ਹੁੰਦੀ ਹੈ।"
[صحيح] - [رواه البيهقي] - [السنن الكبرى للبيهقي - 21243]
ਨਬੀ ਕਰੀਮ ﷺ ਨੇ ਦੱਸਿਆ ਹੈ ਕਿ ਜੇਕਰ ਲੋਕਾਂ ਨੂੰ ਦਲੀਲਾਂ ਤੇ ਸਬੂਤਾਂ ਦੀ ਪੜਤਾਲ ਕੀਤੇ ਬਿਨਾ ਕੇਵਲ ਉਨ੍ਹਾਂ ਦੇ ਦਾਵਿਆਂ ਦੇ ਆਧਾਰ 'ਤੇ ਦੇ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੇ ਧਨ-ਦੌਲਤ ਤੇ ਜਾਨ ਤੱਕ ਦਾ ਦਾਅਵਾ ਕਰਨ ਲੱਗ ਜਾਣ। ਇਸੇ ਲਈ ਦਾਵੇਦਾਰ ਨੂੰ ਆਪਣੇ ਦਾਵੇ ਦਾ ਸਬੂਤ ਦੇਣਾ ਹੋਵੇਗਾ। ਜੇਕਰ ਉਸ ਕੋਲ ਸਬੂਤ ਨਾ ਹੋਵੇ, ਤਾਂ ਦਾਅਵੇ ਬਾਰੇ ਵਿਰੋਧੀ (ਜਿਸ ਉੱਤੇ ਦਾਅਵਾ ਕੀਤਾ ਜਾਵੇ) ਤੋਂ ਪੁੱਛਿਆ ਜਾਵੇਗਾ। ਜੇਕਰ ਉਹ ਇਨਕਾਰ ਕਰ ਦੇਵੇ, ਤਾਂ ਉਸ ਨੂੰ ਕਸਮ ਖਾਣੀ ਹੋਵੇਗੀ। ਇਸ ਤੋਂ ਬਾਅਦ ਉਹ ਬਰੀ ਹੋ ਜਾਵੇਗਾ।