عَن ابنِ عباسٍ رضي الله عنهما أنَّ رسولَ اللهِ صلي الله عليه وسلم قال:
«لَو يُعطَى النّاسُ بدَعواهُم لادَّعَى رِجالٌ أموالَ قَومٍ ودِماءَهُم، لَكِنَّ البَيِّنَةَ على المُدَّعِى، واليَمينَ على مَن أنكَرَ».

[حسن] - [رواه البيهقي، وغيره هكذا، وبعضه في الصحيحين] - [الأربعون النووية: 33]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਇਬਨ ਅੱਬਾਸ ਰਜ਼ਿਅੱਲਾਹੁ ਅੰਨਹੁਮਾ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
“ਜੇ ਲੋਕਾਂ ਨੂੰ ਉਨ੍ਹਾਂ ਦੇ ਦਾਅਵਿਆਂ ਦੇ ਅਨੁਸਾਰ ਦੇ ਦਿੱਤਾ ਜਾਂਦਾ, ਤਾਂ ਬਹੁਤ ਸਾਰੇ ਲੋਕ ਕਿਸੇ ਦੇ ਪੈਸੇ ਅਤੇ ਖੂਨ ਦਾ ਦਾਅਵਾ ਕਰਦੇ। ਪਰ ਸਬੂਤ (ਬਯਾਨਾ) ਦਾਅਵੀਦਾਰ ਉੱਤੇ ਹੈ, ਅਤੇ ਕਿਸੇ ਨੇ ਇਨਕਾਰ ਕੀਤਾ ਤਾਂ ਕਸਮ ਉਸ ‘ਤੇ ਹੈ।”

[حسن] - [رواه البيهقي وغيره هكذا وبعضه في الصحيحين] - [الأربعون النووية - 33]

ਵਿਆਖਿਆ

ਨਬੀ ਕਰੀਮ ﷺ ਨੇ ਦੱਸਿਆ ਹੈ ਕਿ ਜੇਕਰ ਲੋਕਾਂ ਨੂੰ ਦਲੀਲਾਂ ਤੇ ਸਬੂਤਾਂ ਦੀ ਪੜਤਾਲ ਕੀਤੇ ਬਿਨਾ ਕੇਵਲ ਉਨ੍ਹਾਂ ਦੇ ਦਾਵਿਆਂ ਦੇ ਆਧਾਰ 'ਤੇ ਦੇ ਦਿੱਤਾ ਜਾਵੇ, ਤਾਂ ਕੁੱਝ ਲੋਕ ਹੋਰਨਾਂ ਲੋਕਾਂ ਦੇ ਧਨ-ਦੌਲਤ ਤੇ ਜਾਨ ਤੱਕ ਦਾ ਦਾਅਵਾ ਕਰਨ ਲੱਗ ਜਾਣ। ਇਸੇ ਲਈ ਦਾਵੇਦਾਰ ਨੂੰ ਆਪਣੇ ਦਾਵੇ ਦਾ ਸਬੂਤ ਦੇਣਾ ਹੋਵੇਗਾ। ਜੇਕਰ ਉਸ ਕੋਲ ਸਬੂਤ ਨਾ ਹੋਵੇ, ਤਾਂ ਦਾਅਵੇ ਬਾਰੇ ਵਿਰੋਧੀ (ਜਿਸ ਉੱਤੇ ਦਾਅਵਾ ਕੀਤਾ ਜਾਵੇ) ਤੋਂ ਪੁੱਛਿਆ ਜਾਵੇਗਾ। ਜੇਕਰ ਉਹ ਇਨਕਾਰ ਕਰ ਦੇਵੇ, ਤਾਂ ਉਸ ਨੂੰ ਕਸਮ ਖਾਣੀ ਹੋਵੇਗੀ। ਇਸ ਤੋਂ ਬਾਅਦ ਉਹ ਬਰੀ ਹੋ ਜਾਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਇਬਨ ਦਕੀਕ ਅਲ-ਈਦ ਕਹਿੰਦੇ ਹਨ: ਇਹ ਹਦੀਸ ਇਸਲਾਮੀ ਕਾਨੂੰਨਾਂ ਦੇ ਮੂਲ ਸਿਧਾਂਤਾਂ ਵਿੱਚੋਂ ਇੱਕ ਹੈ ਅਤੇ ਲੜਾਈ-ਝਗੜੇ ਦੇ ਮਾਮਲਿਆਂ ਵਿੱਚ ਵੱਡੀ ਮਹੱਤਤਾ ਰੱਖਦੀ ਹੈ।
  2. ਇਸਲਾਮੀ ਸ਼ਰੀਅਤ ਦਾ ਇੱਕ ਮੂਲ ਉਦੇਸ਼ ਲੋਕਾਂ ਦੇ ਮਾਲ ਤੇ ਜਾਨ ਨਾਲ ਖਿਲਵਾੜ ਕੀਤੇ ਜਾਣ ਦੇ ਰਾਹ ਨੂੰ ਬੰਦ ਕਰਨਾ ਅਤੇ ਜਾਨ ਤੇ ਮਾਲ ਦੀ ਸੁਰੱਖਿਆ ਕਰਨਾ ਹੈ।
  3. ਜੱਜ ਆਪਣੇ ਗਿਆਨ ਦੇ ਅਧਾਰ 'ਤੇ ਨਹੀਂ ਸਗੋਂ ਸਬੂਤਾਂ ਦੇ ਅਧਾਰ 'ਤੇ ਫੈਸਲਾ ਕਰੇਗਾ।
  4. ਜੋ ਵੀ ਵਿਅਕਤੀ ਬਿਨਾ ਸਬੂਤ ਦੇ ਦਾਅਵਾ ਕਰੇਗਾ, ਉਸ ਦਾ ਦਾਅਵ ਰੱਦ ਕਰ ਦਿੱਤਾ ਜਾਵੇਗਾ। ਫੇਰ ਭਾਵੇਂ ਦਾਅਵਾ ਅਧਿਕਾਰਾਂ ਤੇ ਲੈਣ-ਦੇਣ ਦੇ ਮਾਮਲੇ ਦਾ ਹੋਵੇ ਜਾਂ ਈਮਾਨ ਤੇ ਇਲਮ (ਗਿਆਨ) ਦੇ ਮਸਲੇ ਦਾ ਹੋਵੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (56)