عن معاوية رضي الله عنه قال: سمعت النبي صلى الله عليه وسلم يقول:
«مَنْ يُرِدِ اللهُ بِهِ خَيْرًا يُفَقِّهْهُ فِي الدِّينِ، وَإِنَّمَا أَنَا قَاسِمٌ، وَاللهُ يُعْطِي، وَلَنْ تَزَالَ هَذِهِ الْأُمَّةُ قَائِمَةً عَلَى أَمْرِ اللهِ، لَا يَضُرُّهُمْ مَنْ خَالَفَهُمْ، حَتَّى يَأْتِيَ أَمْرُ اللهِ».
[صحيح] - [متفق عليه] - [صحيح البخاري: 71]
المزيــد ...
ਹਜ਼ਰਤ ਮੁਆਵਿਆ (ਰਜ਼ੀਅੱਲਾਹੁ ਅਨਹੁ) ਫਰਮਾਉਂਦੇ ਹਨ: ਮੈਂ ਨਬੀ ਕਰੀਮ ﷺ ਨੂੰ ਇਹ ਫਰਮਾਉਂਦੇ ਸੁਣਿਆ:
"ਜਿਸ ਨਾਲ ਅੱਲਾਹ ਭਲਾ ਕਰਨਾ ਚਾਹੁੰਦਾ ਹੈ, ਉਹਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ।ਮੈਂ (ਸਿਰਫ਼) ਤਕਸੀਮ ਕਰਨ ਵਾਲਾ ਹਾਂ, ਅੱਲਾਹ (ਹੀ) ਅਸਲ ਵਿੱਚ ਦੇਣ ਵਾਲਾ ਹੈ।ਇਹ ਉਮਤ ਹਮੇਸ਼ਾ ਅੱਲਾਹ ਦੇ ਹુકਮ 'ਤੇ ਕਾਇਮ ਰਹੇਗੀ; ਉਨ੍ਹਾਂ ਦੀ ਵਿਰੋਧੀ ਤਾਕਤ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕੇਗੀ,ਜਦ ਤਕ ਅੱਲਾਹ ਦਾ ਫ਼ੈਸਲਾ (ਅਖੀਰੀ ਘੜੀ) ਨਹੀਂ ਆ ਜਾਂਦਾ।”
[صحيح] - [متفق عليه] - [صحيح البخاري - 71]
ਨਬੀ ਕਰੀਮ ﷺ ਇਸ ਗੱਲ ਦੀ ਖ਼ਬਰ ਦੇ ਰਹੇ ਹਨ ਕਿ ਜਿਸ ਇਨਸਾਨ ਨਾਲ ਅੱਲਾਹ ਭਲਾਈ ਦਾ ਇਰਾਦਾ ਕਰਦਾ ਹੈ, ਤਾਂ ਉਹਨੂੰ ਆਪਣੇ ਦਿਨ (ਧਰਮ) ਦੀ ਸਮਝ ਬਖ਼ਸ਼ਦਾ ਹੈ।ਅਤੇ ਨਬੀ ﷺ ਨੇ ਫਰਮਾਇਆ ਕਿ ਮੈਂ ਸਿਰਫ਼ ਵੰਡਣ ਵਾਲਾ ਹਾਂ — ਜੋ ਕੁਝ ਅੱਲਾਹ ਤਆਲਾ ਨੇ ਮੈਨੂੰ ਰਿਜ਼ਕ, ਇਲਮ ਜਾਂ ਹੋਰ ਨੈਮਤਾਂ ਦਿੱਤੀਆਂ ਹਨ, ਮੈਂ ਉਹ ਵੰਡਦਾ ਹਾਂ।ਅਸਲ ਵਿੱਚ ਦੇਣ ਵਾਲਾ ਤਾ ਅੱਲਾਹ ਹੀ ਹੈ, ਹੋਰ ਸਾਰੇ ਤਾਂ ਸਿਰਫ਼ ਵਸੀਲੇ (ਜ਼ਰੀਏ) ਹਨ ਜੋ ਅੱਲਾਹ ਦੇ ਹੁਕਮ ਨਾਲ ਹੀ ਫਾਇਦਾ ਦੇ ਸਕਦੇ ਹਨ।ਅਤੇ ਇਹ ਉਮਤ ਹਮੇਸ਼ਾ ਅੱਲਾਹ ਦੇ ਹੁਕਮ 'ਤੇ ਕਾਇਮ ਰਹੇਗੀ — ਉਨ੍ਹਾਂ ਨੂੰ ਉਹ ਲੋਕ ਨੁਕਸਾਨ ਨਹੀਂ ਪਹੁੰਚਾ ਸਕਣਗੇ ਜੋ ਉਨ੍ਹਾਂ ਦੇ ਮੁਖਾਲਫ਼ ਹਨ — ਇਹੋ ਹਾਲਾਤ ਕਾਇਮ ਰਹਿਣਗੇ ਜਦ ਤਕ ਕ਼ਿਆਮਤ ਨਹੀਂ ਆ ਜਾਂਦੀ।