عن أبي أيوب رضي الله عنه عن النبي صلى الله عليه وسلم قال:
«مَنْ قَالَ: لَا إِلَهَ إِلَّا اللهُ وَحْدَهُ لَا شَرِيكَ لَهُ، لَهُ الْمُلْكُ وَلَهُ الْحَمْدُ وَهُوَ عَلَى كُلِّ شَيْءٍ قَدِيرٌ، عَشْرَ مِرَارٍ كَانَ كَمَنْ أَعْتَقَ أَرْبَعَةَ أَنْفُسٍ مِنْ وَلَدِ إِسْمَاعِيلَ».
[صحيح] - [متفق عليه] - [صحيح مسلم: 2693]
المزيــد ...
ਹਜ਼ਰਤ ਅਬੂ ਅਯੂਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ:
ਜਿਹੜਾ ਵਿਅਕਤੀ ਦੱਸ ਵਾਰ ਇਹ ਕਹਿਂਦਾ ਹੈ :ਲਾ ਇਲਾਹਾ ਇੱਲੱਲਾਹੁ ਵਾਹਦਹੁ ਲਾ ਸ਼ਰੀਕ ਲਹੂ, ਲਹੂਲ ਮੁਲਕੁ ਵ ਲਹੂਲ ਹਮਦੁ ਵ ਹੂਵਾ ਅਲਾ ਕੁੱਲਿ ਸ਼ਈਇਨ ਕਦੀਰ।
(ਅਰਥ: ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਉਹ ਇਕੱਲਾ ਹੈ, ਉਸਦਾ ਕੋਈ ਸਾਥੀ ਨਹੀਂ, ਹਕੂਮਤ ਉਸੀ ਦੀ ਹੈ, ਸਾਰੀ ਤਾਰੀਫ਼ ਉਸੀ ਲਈ ਹੈ ਅਤੇ ਉਹ ਹਰ ਚੀਜ਼ ਤੇ ਕਾਬੂ ਰੱਖਦਾ ਹੈ) — ਤਾਂ ਉਸਨੇ ਜਿਵੇਂ ਹਜ਼ਰਤ ਇਸਮਾਈਲ (ਅਲੈਹਿਸੱਲਾਮ) ਦੀ ਔਲਾਦ ਵਿਚੋਂ ਚਾਰ ਗੁਲਾਮ ਆਜ਼ਾਦ ਕਰ ਦਿੱਤੇ ਹੋਣ।"
[صحيح] - [متفق عليه] - [صحيح مسلم - 2693]
**ਨਬੀ ਕਰੀਮ ﷺ ਨੇ ਇਤਤਿਲਾ ਦਿੱਤੀ ਕਿ ਜੋ ਵਿਅਕਤੀ ਇਹ ਕਹੇ: «ਲਾ ਇਲਾਹਾ ਇੱਲੱਲਾਹੁ ਵਾਹਦਹੁ ਲਾ ਸ਼ਰੀਕ ਲਹੂ, ਲਹੂਲ ਮੁਲਕੁ ਵ ਲਹੂਲ ਹਮਦੁ ਵ ਹੂਵਾ ਅਲਾ ਕੁੱਲਿ ਸ਼ਈਇਨ ਕਦੀਰ।» (ਅਰਥ: ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸਾਥੀ ਨਹੀਂ, ਹਕੂਮਤ ਉਸੀ ਦੀ ਹੈ, ਸਾਰੀ ਤਾਰੀਫ਼ ਉਸੀ ਲਈ ਹੈ, ਅਤੇ ਉਹ ਹਰ ਚੀਜ਼ ਤੇ ਕੂਨ ਰੱਖਦਾ ਹੈ) — ਤਾਂ ਇਸ ਦਾ ਮਤਲਬ ਇਹ ਹੈ ਕਿ ਸਿਰਫ਼ ਅੱਲਾਹ ਹੀ ਹੱਕ ਨਾਲ ਪੂਜੇ ਜਾਣ ਵਾਲਾ ਹੈ, ਉਹ ਇਕੱਲਾ ਹੈ, ਉਸ ਦਾ ਕੋਈ ਭਾਗੀਦਾਰ ਨਹੀਂ। ਉਹ ਸਾਰੀਆਂ ਕੁਾਇਨਾਂ ਵਾਲਾ ਹੈ, ਪੂਰੀ ਹਕੂਮਤ ਉਸੀ ਦੀ ਹੈ, ਅਤੇ ਤਾਰੀਫ਼, ਮੁਹੱਬਤ ਅਤੇ ਅੱਤਮ ਆਦਰ ਨਾਲ ਸਿਰਫ਼ ਉਹੀ ਸਿਫ਼ਤਾਂ ਦੇ ਲਾਇਕ ਹੈ। ਉਹ ਹਰ ਚੀਜ਼ 'ਤੇ ਪੂਰੀ ਤਰ੍ਹਾਂ ਕਾਬੂ ਰੱਖਣ ਵਾਲਾ ਹੈ, ਉਸ ਨੂੰ ਕੋਈ ਅਸਮਰਥ ਨਹੀਂ ਕਰ ਸਕਦਾ।** ਜੋ ਕੋਈ ਇਸ ਉੱਚੇ ਦਰਜੇ ਵਾਲੇ ਜ਼ਿਕਰ ਨੂੰ ਇੱਕ ਦਿਨ ਵਿੱਚ ਦਸ ਵਾਰੀ ਦੁਹਰਾਉਂਦਾ ਹੈ, ਉਸ ਨੂੰ ਇਤਨਾ ਅਜਰ ਮਿਲਦਾ ਹੈ ਜਿੰਨਾ ਅਜਰ ਉਸਨੂੰ ਮਿਲੇ ਜੋ ਹਜ਼ਰਤ ਇਸਮਾਈਲ (ਅਲੈਹਿਸਸਲਾਮ) ਦੀ ਔਲਾਦ ਵਿਚੋਂ ਚਾਰ ਗੁਲਾਮ ਆਜ਼ਾਦ ਕਰੇ। ਇਸਮਾਈਲ (ਅਲੈਹਿਸਸਲਾਮ) ਦੀ ਔਲਾਦ ਨੂੰ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ, ਕਿਉਂਕਿ ਉਹ ਦੂਜਿਆਂ ਦੀ ਨਿਸ਼ਬਤ ਅਧਿਕ ਮਾਨਯੋਗ ਅਤੇ ਉੱਚੇ ਦਰਜੇ ਵਾਲੇ ਹਨ।