ਹਦੀਸ ਦੀ ਸੂਚੀ 8

ਜੋ ਵਿਅਕਤੀ ਕਿਸੇ ਥਾਂ 'ਤੇ ਠਹਿਰਦਾ ਹੈ ਅਤੇ ਫੇਰ ਕਹਿੰਦਾ ਹੈ: ''ਆਉਜ਼ੁ ਬੀ ਕਲੀਮਾਤਿੱਲਾਹਿੱਤ-ਤਾੱਮਾਤੀ ਮਿਨ ਸ਼ੱਰੀ ਮਾ ਖਲਕ" (ਮੈਂ ਅੱਲਾਹ ਤਆਲਾ ਦੀ ਰਚਨਾ ਦੀ ਬੁਰਾਈ ਤੋਂ ਉਸ ਦੇ ਸੰਪੂਰਨ ਸ਼ਬਦਾਂ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ।), ਤਾਂ ਉਸਨੂੰ ਕੋਈ ਵੀ ਚੀਜ਼ ਉਹ ਜਗ੍ਹਾ ਛੱਡਣ ਤੱਕ ਨੁਕਸਾਨ ਨਹੀਂ ਪਹੁੰਚਾਵੇਗੀ।
ਮੈਂ ਇਕ ਅਜਿਹੀ ਗੱਲ ਜਾਣਦਾ ਹਾਂ ਕਿ ਜੇ ਇਹ ਬੰਦਾ ਉਹ ਕਹਿ ਦੇਵੇ ਤਾਂ ਉਸ ਨੂੰ ਜੋ ਗੁੱਸਾ ਹੋ ਰਿਹਾ ਹੈ ਉਹ ਦੂਰ ਹੋ ਜਾਵੇ, ਜੇ ਉਹ ਕਹੇ: ਅਉਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿ
ਕਰਕਸ਼ (ਕਿਰਾਏਲੂ) ਉਹ ਹੈ ਜਿਸਦੇ ਸਾਹਮਣੇ ਮੇਰਾ ਜਿਕਰ ਕੀਤਾ ਜਾਵੇ ਪਰ ਉਹ ਮੇਰੇ ਲਈ ਦਰੂਦ ਨਹੀਂ ਪੜ੍ਹਦਾ।
ਜਿਸ ਨੇ ਖਾਣਾ ਖਾਣ ਤੋਂ ਬਾਅਦ ਇਹ ਦੁਆ ਪੜ੍ਹੀ: "الحَمْدُ لِلَّهِ الَّذِي أَطْعَمَنِي هَذَا وَرَزَقَنِيهِ مِنْ غَيْرِ حَوْلٍ مِنِّي وَلاَ قُوَّةٍ - ਅਲਹਮਦੁ ਲਿੱਲਾਹਿੱਲ-ਲਜ਼ੀ ਅਤਅਮਾਨੀ ਹਾਜ਼ਾ ਵਾ ਰਜ਼ਾਕਨੀਹੀ ਮਿਨ ਗ਼ੈਰੀ ਹੌਲਿੱਮ-ਮਿੰਨੀ ਵਲਾ ਕੁੱਵਾਹ" (ਅਰਥਾਤ: ਸਾਰੀ ਤਾਰੀਫ਼ ਅੱਲਾਹ ਦੇ ਲਈ ਹੈ, ਜਿਸ ਨੇ ਮੈਨੂੰ ਇਹ ਖਾਣਾ ਖੁਆਇਆ ਅਤੇ ਇਹ ਰੋਜ਼ੀ ਦਿੱਤੀ, ਜਦੋਂ ਕਿ ਇਸ ਵਿੱਚ ਮੇਰੀ ਕੋਈ ਤਾਕਤ ਤੇ ਸਮਰੱਥਾ ਸ਼ਾਮਲ ਨਹੀਂ ਸੀ।) ਤਾਂ ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।
ਕੀ ਮੈਂ ਤੁਹਾਨੂੰ ਜੋ ਕੁੱਝ ਤੁਸੀਂ ਮੰਗਿਆ ਹੈ, ਉਸ ਤੋਂ ਵਧੀਆ ਚੀਜ਼ ਨਾ ਦੱਸਾਂ? ਜਦੋਂ ਤੁਸੀਂ ਦੋਵੇਂ ਆਪਣੇ ਬਿਸਤਰ 'ਤੇ ਜਾਵੋ, ਜਾਂ ਫਰਮਾਇਆ ਜਦੋਂ ਤੁਸੀਂ ਸੌਣ ਲਈ ਜਾਵੋ, ਤਾਂ ਤੇਤੀ (33) ਵਾਰੀ ਸੁਬਹਾਨ ਅੱਲਾਹ, ਤੇਤੀ ਵਾਰੀ ਅਲਹਮਦੁ ਲਿੱਲਾਹ ਅਤੇ ਚੌਂਤੀ (34) ਵਾਰੀ ਅੱਲਾਹੁ ਅਕਬਰ ਪੜ੍ਹ ਲੈਣਾ। ਇਹ ਤੁਹਾਡੇ ਲਈ ਸੇਵਕ ਨਾਲੋਂ ਬਿਹਤਰ ਹੈ।
ਉਹ ਇੱਕ ਸ਼ੈਤਾਨ ਹੈ, ਜਿਸਨੂੰ ਖਿੰਜ਼ਿਬ ਕਿਹਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਉਸਦੀ ਰੁਕਾਵਟ (ਸ਼ਰਾਰਤ) ਦਾ ਇਹਸਾਸ ਹੋਵੇ, ਤਾਂ ਉਸ ਤੋਂ ਅੱਲਾਹ ਦੀ ਪਨਾਹ ਮੰਗੋ ਅਤੇ ਆਪਣੇ ਖੱਬੇ ਪਾਸੇ ਤਿੰਨ ਵਾਰੀ ਥੁੱਥਕਾਰੋ (ਹਲਕਾ ਥੁੱਕੋ)
ਹਵਾ ਨੂੰ ਗਾਲਾਂ ਨਾ ਕੱਢੋ। ਜਦੋਂ ਤੁਸੀਂ ਕੁਝ ਅਜਿਹਾ ਦੇਖੋ ਜੋ ਤੁਹਾਨੂੰ ਨਾਪਸੰਦ ਹੋਵੇ, ਤਾਂ ਅਜਿਹਾ ਆਖੋ
ਉਹ ਆਦਮੀ ਧੱਕੇ ਖਾਵੇ ਜਿਸ ਕੋਲ ਮੇਰਾ ਜ਼ਿਕਰ ਕੀਤਾ ਗਿਆ ਪਰ ਉਸ ਨੇ ਮੇਰੇ ਉੱਤੇ ਦਰੂਦ ਨਹੀਂ ਪੜ੍ਹਿਆ। ਉਹ ਆਦਮੀ ਵੀ ਧੱਕੇ ਖਾਵੇ ਜਿਸ ਉੱਤੇ ਰਮਜ਼ਾਨ ਆਇਆ ਪਰ ਰਮਜ਼ਾਨ ਗੁਜ਼ਰ ਗਿਆ ਅਤੇ ਉਸ ਦੀ ਮਾਫੀ ਨਾ ਹੋਈ। ਅਤੇ ਉਹ ਆਦਮੀ ਵੀ ਧੱਕੇ ਖਾਵੇ ਜਿਸ ਕੋਲ ਉਸ ਦੇ ਮਾਂ-ਪਿਓ ਵੱਡੇ ਹੋ ਗਏ ਪਰ ਉਹ ਉਨ੍ਹਾਂ ਦੀ ਖਿਦਮਤ ਕਰਕੇ ਜੰਨਤ ਵਿੱਚ ਨਾ ਗਿਆ।