ਵਰਗੀਕਰਨ: The Creed . Belief in the Angels . The Jinn .

عن عُثْمَانَ بْنَ أَبِي الْعَاصِ رضي الله عنه:
أنه أَتَى النَّبِيَّ صَلَّى اللهُ عَلَيْهِ وَسَلَّمَ فَقَالَ: يَا رَسُولَ اللهِ، إِنَّ الشَّيْطَانَ قَدْ حَالَ بَيْنِي وَبَيْنَ صَلَاتِي وَقِرَاءَتِي يَلْبِسُهَا عَلَيَّ، فَقَالَ رَسُولُ اللهِ صَلَّى اللهُ عَلَيْهِ وَسَلَّمَ: «ذَاكَ شَيْطَانٌ يُقَالُ لَهُ خِنْزَِبٌ، فَإِذَا أَحْسَسْتَهُ فَتَعَوَّذْ بِاللهِ مِنْهُ، وَاتْفُلْ عَلَى يَسَارِكَ ثَلَاثًا»، قَالَ: فَفَعَلْتُ ذَلِكَ فَأَذْهَبَهُ اللهُ عَنِّي.

[صحيح] - [رواه مسلم] - [صحيح مسلم: 2203]
المزيــد ...

ਉਸਮਾਨ ਬਿਨ ਅਬੁਲ-ਆਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਉਹ ਅੱਲਾਹ ਦੇ ਨਬੀ ﷺ ਕੋਲ ਆਏ ਅਤੇ ਆਖਿਆ ਕਿ ਹੇ ਅੱਲਾਹ ਦੇ ਰਸੂਲ! ਸ਼ੈਤਾਨ ਮੇਰੇ, ਮੇਰੀ ਨਮਾਜ਼ ਅਤੇ ਮੇਰੀ ਤਿਲਾਵਤ ਵਿੱਚ ਰੁਕਾਵਟ ਬਣ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸੁਣ ਕੇ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਇੱਕ ਸ਼ੈਤਾਨ ਹੈ, ਜਿਸਨੂੰ ਖਿੰਜ਼ਿਬ ਕਿਹਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਉਸਦੀ ਰੁਕਾਵਟ (ਸ਼ਰਾਰਤ) ਦਾ ਇਹਸਾਸ ਹੋਵੇ, ਤਾਂ ਉਸ ਤੋਂ ਅੱਲਾਹ ਦੀ ਪਨਾਹ ਮੰਗੋ ਅਤੇ ਆਪਣੇ ਖੱਬੇ ਪਾਸੇ ਤਿੰਨ ਵਾਰੀ ਥੁੱਥਕਾਰੋ (ਹਲਕਾ ਥੁੱਕੋ)।" ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪ ﷺ ਦੇ ਦੱਸੇ ਇਸ ਤਰੀਕੇ 'ਤੇ ਅਮਲ ਕੀਤਾ, ਤਾਂ ਅੱਲਾਹ ਨੇ ਮੇਰੀ ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ।

[صحيح] - [رواه مسلم] - [صحيح مسلم - 2203]

ਵਿਆਖਿਆ

ਉਸਮਾਨ ਬਿਨ ਅਬੁਲ-ਆਸ (ਰਜ਼ੀਅੱਲਾਹੁ ਅਨਹੁ) ਅੱਲਾਹ ਦੇ ਨਬੀ ﷺ ਕੋਲ ਆਏ ਅਤੇ ਕਹਿਣ ਲੱਗੇ: ਹੇ ਅੱਲਾਹ ਦੇ ਰਸੂਲ! ਸ਼ੈਤਾਨ ਮੇਰੇ ਅਤੇ ਮੇਰੀ ਨਮਾਜ਼ ਵਿਚਕਾਰ ਰੁਕਾਵਟ ਬਣ ਜਾਂਦਾ ਹੈ। ਮੇਰੀ ਨਮਾਜ਼ ਵਿੱਚ ਖ਼ੁਸ਼ੂ (ਇਕਾਗਰਤਾ) ਪੈਦਾ ਹੋਣ ਨਹੀਂ ਦਿੰਦਾ ਅਤੇ ਮੇਰੀ ਤਿਲਾਵਤ (ਕੁਰਆਨ ਦੀ ਪੜ੍ਹਾਈ) ਵਿੱਚ ਸ਼ੱਕ ਪੈਦਾ ਕਰ ਦਿੰਦਾ ਹੈ। ਇਸ 'ਤੇ ਅੱਲਾਹ ਦੇ ਰਸੂਲ ﷺ ਨੇ ਉਨ੍ਹਾਂ ਨੂੰ ਫਰਮਾਇਆ: ਉਹ ਇੱਕ ਸ਼ੈਤਾਨ ਹੈ, ਜਿਸਨੂੰ ਖਿੰਜ਼ਿਬ ਕਿਹਾ ਜਾਂਦਾ ਹੈ। ਇਸ ਲਈ ਜਦੋਂ ਤੁਹਾਨੂੰ ਉਸ ਦੀ ਦਖਲ-ਅੰਦਾਜ਼ੀ ਮਹਿਸੂਸ ਹੋਵੇ, ਤਾਂ ਉਸ ਤੋਂ ਅੱਲਾਹ ਦੀ ਪਨਾਹ (ਸ਼ਰਨ) ਮੰਗੋ ਅਤੇ ਤਿੰਨ ਵਾਰ ਆਪਣੇ ਖੱਬੇ ਪਾਸੇ ਥੁੱਥਕਾਰੋ (ਹਲਕਾ ਥੁੱਕ ਦਿਓ)। ਉਸਮਾਨ (ਰ.) ਕਹਿੰਦੇ ਹਨ: ਜਦੋਂ ਤੋਂ ਮੈਂ ਅੱਲਾਹ ਦੇ ਨਬੀ ﷺ ਦੇ ਦੱਸੇ ਇਸ ਹੁਕਮ 'ਤੇ ਅਮਲ ਕੀਤਾ, ਤਾਂ ਅੱਲਾਹ ਨੇ ਮੇਰੀ ਇਸ ਪਰੇਸ਼ਾਨੀ ਨੂੰ ਦੂਰ ਕਰ ਦਿੱਤਾ।"

ਹਦੀਸ ਦੇ ਫਾਇਦੇ ਵਿੱਚੋਂ

  1. ਨਮਾਜ਼ ਵਿੱਚ ਖ਼ੁਸ਼ੂ-ਖ਼ੁਜ਼ੂ (ਇਕਾਗਰਤਾ/ਧਿਆਨ) ਅਤੇ ਦਿਲ ਦੀ ਹਾਜ਼ਰੀ ਦੀ ਅਹਿਮੀਅਤ (ਮਹੱਤਵ)। ਨਾਲ ਹੀ ਇਹ ਕਿ ਸ਼ੈਤਾਨ ਨਮਾਜ਼ ਵਿੱਚ ਦਖਲ-ਅੰਦਾਜ਼ੀ ਤੇ ਸ਼ੱਕ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ।
  2. ਜਦੋਂ ਸ਼ੈਤਾਨ ਨਮਾਜ਼ ਵਿੱਚ ਬੁਰੇ ਖਿਆਲ (ਵਿਚਾਰ) ਪੈਦਾ ਕਰੇ, ਤਾਂ ਉਸ ਤੋਂ ਅੱਲਾਹ ਦੀ ਪਨਾਹ ਮੰਗਣਾ ਅਤੇ ਤਿੰਨ ਵਾਰੀ ਆਪਣੇ ਖੱਬੇ ਪਾਸੇ ਹਲਕਾ ਥੁੱਕਣਾ ਮੁਸਤਹੱਬ (ਪਸੰਦੀਦਾ) ਹੈ।
  3. ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਦੇ ਸਾਹਮਣੇ ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ, ਤਾਂ ਉਹ ਅੱਲਾਹ ਦੇ ਨਬੀ ﷺ ਕੋਲ ਜਾਂਦੇ ਅਤੇ ਆਪ ﷺ ਕੋਲੋਂ ਉਸ ਨੂੰ ਹੱਲ ਕਰਵਾਉਂਦੇ।
  4. ਸਹਾਬੀਆਂ ਦੇ ਦਿਲ ਜਿਉਂਦੇ ਸਨ ਅਤੇ ਉਨ੍ਹਾਂ ਨੂੰ ਹਰ ਵੇਲੇ ਆਖ਼ਰਤ ਦੀ ਫ਼ਿਕਰ ਲੱਗੀ ਰਹਿੰਦੀ ਸੀ।
ਅਨੁਵਾਦ ਦਿਖਾਓਣਾ
ਹੋਰ