عن ابن عباس رضي الله عنهما قال:
جاءَ رجُلُ إلى النبي صلى الله عليه وسلم فقال: يا رسولَ اللهِ، إن أحدنا يجدُ في نفسِهِ -يُعرِّضُ بالشَّيءِ- لأَن يكونَ حُمَمَةً أحَبُّ إليه من أن يتكلَّم بِهِ، فقال: «اللهُ أكبرُ، اللهُ أكبرُ، الحمدُ لله الذي ردَّ كيدَه إلى الوسوسَةِ».
[صحيح] - [رواه أبو داود والنسائي في الكبرى] - [سنن أبي داود: 5112]
المزيــد ...
"ਅਬਦੁੱਲਾਹ ਇਬਨ ਅੱਬਾਸ ਰਜ਼ੀਅੱਲਾਹੁ ਅੰਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:"
ਇੱਕ ਆਦਮੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋਲ ਆਇਆ ਅਤੇ ਕਿਹਾ: “ਯਾ ਰਸੂਲ ਅੱਲਾਹ! ਸਾਡਾ ਕੋਈ ਇਕ ਆਪਣੇ ਅੰਦਰ (ਦਿਲ ਵਿੱਚ) ਐਸਾ ਖ਼ਯਾਲ ਪਾਉਂਦਾ ਹੈ — (ਉਸ ਗੱਲ ਵੱਲ ਇਸ਼ਾਰਾ ਕਰਦਾ ਹੈ) — ਕਿ ਉਸ ਲਈ ਰਾਖ ਹੋ ਜਾਣਾ ਵੀ ਬਿਹਤਰ ਹੁੰਦਾ ਹੈ ਬਜਾਏ ਇਹ ਗੱਲ ਕਰਨ ਦੇ।”ਤਦ ਨਬੀ ਨੇ ਫਰਮਾਇਆ:
“ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹ ਦਾ ਸ਼ੁਕਰ ਹੈ ਜਿਸ ਨੇ ਉਸਦੀ ਚਾਲ ਨੂੰ ਸਿਰਫ਼ ਵਸਵਸਾ (ਵਹਮ) ਤੱਕ ਹੀ ਰੋਕ ਦਿੱਤਾ।”
[صحيح] - [رواه أبو داود والنسائي في الكبرى] - [سنن أبي داود - 5112]
ਇੱਕ ਆਦਮੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਕੋਲ ਆਇਆ ਅਤੇ ਕਿਹਾ: “ਯਾ ਰਸੂਲ ਅੱਲਾਹ! ਸਾਡਾ ਕੋਈ ਇਕ ਆਪਣੇ ਮਨ ਵਿੱਚ ਐਸੀ ਗੱਲ ਮਹਿਸੂਸ ਕਰਦਾ ਹੈ ਜੋ ਦਿਲ ਵਿੱਚ ਆਉਂਦੀ ਤਾਂ ਹੈ, ਪਰ ਉਸ ਬਾਰੇ ਬੋਲਣਾ ਇਨਾ ਵੱਡਾ (ਭਿਆਨਕ) ਲੱਗਦਾ ਹੈ ਕਿ ਉਸ ਲਈ ਰਾਖ ਹੋ ਜਾਣਾ ਇਹ ਗੱਲ ਕਰਨ ਤੋਂ ਵੀ ਵਧੀਆ ਹੁੰਦਾ ਹੈ।” ਤਦ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਦੋ ਵਾਰੀ "ਅੱਲਾਹੁ ਅਕਬਰ" ਕਿਹਾ ਅਤੇ ਅੱਲਾਹ ਦੀ ਹਮਦ (ਤਾਰੀਫ਼) ਕੀਤੀ ਕਿ ਉੱਸ ਨੇ ਸ਼ੈਤਾਨ ਦੀ ਚਾਲ ਨੂੰ ਸਿਰਫ਼ ਵਸਵਸੇ (ਅੰਦਰੂਨੀ ਵਹਮ) ਤੱਕ ਹੀ ਸੀਮਤ ਕਰ ਦਿੱਤਾ।