عن حُذَيْفَةَ رضي الله عنه:
أَنَّ النَّبِيَّ صَلَّى اللَّهُ عَلَيْهِ وَسَلَّمَ كَانَ يَقُولُ بَيْنَ السَّجْدَتَيْنِ: «رَبِّ اغْفِرْ لِي، رَبِّ اغْفِرْ لِي».

[صحيح] - [رواه أبو داود والنسائي وابن ماجه وأحمد] - [سنن ابن ماجه: 897]
المزيــد ...

ਹੁਜ਼ੈਫਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਦੋ ਸੱਜਦਿਆਂ ਦੇ ਵਿਚਕਾਰ ਇਹ ਦੁਆ ਪੜ੍ਹਦੇ ਸਨ: "ਰੱਬਿਗ਼ ਫਿਰਲੀ, ਰੱਬਿਗ਼ ਫਿਰਲੀ।" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ।)

[صحيح] - [رواه أبو داود والنسائي وابن ماجه وأحمد] - [سنن ابن ماجه - 897]

ਵਿਆਖਿਆ

ਅੱਲਾਹ ਦੇ ਨਬੀ ﷺ ਦੋ ਸਜਦਿਆਂ ਦੇ ਵਿਚਕਾਰ ਜਲ਼ਸੇ (ਬੈਠਕ) ਵਿੱਚ ਇਹ ਦੁਆ ਪੜ੍ਹਦੇ ਅਤੇ ਇਸਨੂੰ ਵਾਰ-ਵਾਰ ਦੁਹਰਾਉਂਦੇ: "رَبِّ اغْفِرْ لِي، رَبِّ اغْفِرْ لِي - ਰੱਬਿਗ਼ ਫਿਰਲੀ, ਰੱਬਿਗ਼ ਫਿਰਲੀ" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ, ਹੇ ਮੇਰੇ ਰੱਬ! ਮੈਨੂੰ ਮਾਫ਼ ਕਰ ਦੇ)।
"ਰੱਬਿਗ਼ ਫਿਰਲੀ" ਇਸ ਦੁਆ ਰਾਹੀਂ ਬੰਦਾ ਆਪਣੇ ਰੱਬ ਤੋਂ ਇਸ ਗੱਲ ਦੀ ਬੇਨਤੀ ਕਰਦਾ ਹੈ ਕਿ ਉਹ ਉਸਦੇ ਗੁਨਾਹ ਮਾਫ਼ ਕਰ ਦੇਵੇ ਅਤੇ ਉਸ ਦੀਆਂ ਗਲਤੀਆਂ ਤੇ ਕਮੀਆਂ 'ਤੇ ਪਰਦਾਹ ਪਾ ਦੇਵੇ (ਭਾਵ ਲੁਕੋ ਦੇਵੇ)।

ਹਦੀਸ ਦੇ ਫਾਇਦੇ ਵਿੱਚੋਂ

  1. ਫਰਜ਼ ਅਤੇ ਨਫਲ ਨਮਾਜ਼ ਵਿੱਚ ਦੋ ਸਜਦਿਆਂ ਦੇ ਵਿਚਕਾਰ ਇਸ ਦੁਆ ਨੂੰ ਪੜ੍ਹਨਾ ਚਾਹੀਦਾ ਹੈ।
  2. "ਰੱਬਿਗ਼ ਫਿਰਲੀ" ਨੂੰ ਇੱਕ ਤੋਂ ਵੱਧ ਵਾਰ ਕਹਿਣਾ ਮੁਸਤਹੱਬ (ਪਸੰਦੀਦਾ) ਅਤੇ ਇੱਕ ਵਾਰ ਕਹਿਣਾ ਵਾਜਿਬ (ਲਾਜ਼ਮੀ) ਹੈ।
ਅਨੁਵਾਦ ਦਿਖਾਓਣਾ
ਹੋਰ