عَنْ أَبِي هُرَيْرَةَ رضي الله عنه قَالَ: قَالَ رَسُولُ اللَّهِ صَلَّى اللَّهُ عَلَيْهِ وَسَلَّمَ:
«أَسْوَأُ النَّاسِ سَرَقَةً الَّذِي يَسْرِقُ صَلَاتَهُ» قَالَ: وَكَيْفَ يَسْرِقُ صَلَاتَهُ؟ قال: «لَا يُتِمُّ رُكُوعَهَا، وَلَا سُجُودَهَا».

[صحيح] - [رواه ابن حبان] - [صحيح ابن حبان: 1888]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ।" ਕਿਸੇ ਸਹਾਬੀ ਨੇ ਪੁੱਛਿਆ ਕਿ ਨਮਾਜ਼ ਵਿੱਚ ਚੋਰੀ ਕਰਨ ਦਾ ਕੀ ਮਤਲਬ ਹੈ? ਤਾਂ ਆਪ ﷺ ਨੇ ਉੱਤਰ ਦਿੱਤਾ: "ਉਹ ਰੁਕੂ ਤੇ ਸਜਦੇ ਨੂੰ ਠੀਕ ਤਰੀਕੇ ਨਾਲ ਅਦਾ (ਪੂਰਾ) ਨਹੀਂ ਕਰਦਾ।"

[صحيح] - [رواه ابن حبان] - [صحيح ابن حبان - 1888]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸਭ ਤੋਂ ਵੱਡਾ ਚੋਰ ਉਹ ਹੈ, ਜੋ ਆਪਣੀ ਨਮਾਜ਼ ਵਿੱਚ ਚੋਰੀ ਕਰਦਾ ਹੈ। ਕਿਉਂਕਿ ਦੂਜਿਆਂ ਦਾ ਮਾਲ (ਧਨ) ਚੋਰੀ ਕਰਨ ਨਾਲ ਹੋ ਸਕਦਾ ਹੈ ਕਿ ਇਨਸਾਨ ਨੂੰ ਦੁਨੀਆ ਵਿੱਚ ਕੁੱਝ ਫਾਇਦਾ ਮਿਲ ਜਾਵੇ, ਲੇਕਿਨ ਨਮਾਜ਼ ਵਿੱਚ ਚੋਰੀ ਕਰਨ ਵਾਲਾ ਆਪ ਆਪਣੇ ਹੱਕ ਦੀਆਂ ਨੇਕੀਆਂ ਤੇ ਸਵਾਬ (ਇਨਾਮ) ਚੋਰੀ ਕਰਦਾ ਹੈ। ਸਹਾਬੀਆਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ ﷺ! ਨਮਾਜ਼ ਵਿੱਚ ਚੋਰੀ ਕਰਨ ਦਾ ਮਤਲਬ ਕੀ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: ਇਸ ਦਾ ਮਤਲਬ ਇਹ ਹੈ ਕਿ ਇਨਸਾਨ ਸੰਪੂਰਨ ਤਰੀਕੇ ਨਾਲ ਰੁਕੂ ਅਤੇ ਸਜਦਾ ਨਾ ਕਰੇ। ਭਾਵ ਛੇਤੀ-ਛੇਤੀ ਰੁਕੂ ਤੇ ਸਜਦਾ ਕਰ ਲਵੇ ਅਤੇ ਸੰਪੂਰਨ ਤਰੀਕੇ ਨਾਲ ਉਨ੍ਹਾਂ ਨੂੰ ਅਦਾ (ਪੂਰਾ) ਨਾ ਕਰੇ।

ਹਦੀਸ ਦੇ ਫਾਇਦੇ ਵਿੱਚੋਂ

  1. ਚੰਗੀ ਤਰ੍ਹਾਂ ਨਮਾਜ਼ ਪੜ੍ਹਨ ਅਤੇ ਉਸਦੇ ਸਾਰੇ ਰੁਕਨਾਂ (ਥਮ੍ਹਾਂ) ਨੂੰ ਸਕੂਨ ਅਤੇ ਖ਼ੁਸ਼ੂ (ਧਿਆਨ ਲਗਾ ਕੇ) ਨਾਲ ਅਦਾ ਕਰਨ ਦਾ ਮਹੱਤਵ।
  2. ਰੁਕੂ ਅਤੇ ਸਜਦਾ ਸਹੀ ਤਰੀਕੇ ਨਾਲ ਪੂਰਾ ਨਾ ਕਰਨ ਵਾਲੇ ਨੂੰ ਚੋਰ ਕਹਿਣਾ, ਇਸ ਅਮਲ (ਕੰਮ) ਤੋਂ ਨਫਰਤ ਕਰਵਾਉਣ ਅਤੇ ਇਸਦੇ ਹਰਾਮ ਹੋਣ ਵੱਲ ਧਿਆਨ ਦਵਾਉਣ ਦਾ ਇੱਕ ਤਰੀਕਾ ਹੈ।
  3. ਨਮਾਜ਼ ਵਿੱਚ ਰੁਕੂ ਅਤੇ ਸਜਦੇ ਨੂੰ ਆਰਾਮ ਨਾਲ ਸਹੀ ਤੇ ਸੰਪੂਰਨ ਤਰੀਕੇ ਨਾਲ ਅਦਾ (ਪੂਰਾ) ਕਰਨਾ ਵਾਜਿਬ (ਲਾਜ਼ਮੀ) ਹੈ।
ਅਨੁਵਾਦ ਦਿਖਾਓਣਾ
ਹੋਰ