1. ਮੁੱਖ ਪੰਨਾ
  2. ਸ਼੍ਰੇਣੀਆਂ
  3. Jurisprudence and Juristic Principles

ਗੱਲ ਜਾਂ ਬਾਤਾਂ ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਸ਼ੁਰੂ ਕਰਦੇ ਤਾਂ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕਦੇ

عَن ابْنِ عُمَرَ رضي الله عنهما:
أَنَّ رَسُولَ اللَّهِ صَلَّى اللهُ عَلَيْهِ وَسَلَّمَ كَانَ يَرْفَعُ يَدَيْهِ حَذْوَ مَنْكِبَيْهِ إِذَا افْتَتَحَ الصَّلَاةَ، وَإِذَا كَبَّرَ لِلرُّكُوعِ، وَإِذَا رَفَعَ رَأْسَهُ مِنَ الرُّكُوعِ، رَفَعَهُمَا كَذَلِكَ أَيْضًا، وَقَالَ: «سَمِعَ اللَّهُ لِمَنْ حَمِدَهُ، رَبَّنَا وَلَكَ الحَمْدُ»، وَكَانَ لاَ يَفْعَلُ ذَلِكَ فِي السُّجُودِ.

ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਸ਼ੁਰੂ ਕਰਦੇ ਤਾਂ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕਦੇ, ਜਦੋਂ ਰੁਕੂ ਲਈ ਤਕਬੀਰ ਕਹਿੰਦੇ (ਤਦ ਵੀ ਦੋਵੇਂ ਹੱਥਾਂ ਨੂੰ ਚੁੱਕਦੇ) ਅਤੇ ਜਦੋਂ ਰੁਕੂ ਤੋਂ ਸਿਰ ਚੁੱਕਦੇ ਤਦ ਵੀ ਇਸੇ ਤਰੀਕੇ ਨਾਲ ਆਪਣੇ ਦੋਵੇਂ ਹੱਥ ਚੁੱਕਦੇ ਅਤੇ "سَمِعَ الله لمن حَمِدَهُ رَبَّنَا ولك الحمد - ਸਮੀਅੱਲਾਹੁ ਲਿਮਨ ਹਮਿਦਾਹ, ਰੱਬਾਨਾ ਵਲਾਕਲ ਹਮਦ" ਕਹਿੰਦੇ। ਲੇਕਿਨ ਸਜਦੇ ਵਿੱਚ ਇੰਜ (ਹੱਥ ਚੁੱਕਣਾ) ਨਹੀਂ ਕਰਦੇ ਸਨ।

صحيح متفق عليه صحيح البخاري - 735

ਵਿਆਖਿਆ

ਅੱਲਾਹ ਦੇ ਨਬੀ ﷺ ਨਮਾਜ਼ ਵਿੱਚ ਤਿੰਨ ਮੌਕਿਆਂ 'ਤੇ ਆਪਣੇ ਹੱਥਾਂ ਨੂੰ ਆਪਣੇ ਮੋਢਿਆਂ ਦੇ ਬਰਾਬਰ ਜਾਂ ਉਨ੍ਹਾਂ ਦੇ ਸਾਹਮਣੇ ਤੱਕ ਚੁੱਕਦੇ ਸੀ।
ਪਹਿਲੀ ਥਾਂ: ਨਮਾਜ਼ ਸ਼ੁਰੂ ਕਰਨ 'ਤੇ ਤਕਬੀਰ-ਏ-ਤਹਿਰੀਮਾ (ਪਹਿਲੀ ਅੱਲਾਹੁ-ਅਕਬਰ) ਕਹਿਣ ਵੇਲੇ।
ਦੂਜੀ ਥਾਂ: ਰੁਕੂ ਲਈ ਤਕਬੀਰ (ਅੱਲਾਹੁ ਅਕਬਰ) ਕਹਿਣ ਵੇਲੇ।
ਤੀਜੀ ਥਾਂ: ਰੁਕੂ ਤੋਂ ਸਿਰ ਚੁੱਕਣ ਅਤੇ "سمع الله لمن حمده ربنا ولك الحمد - ਸਮੀਅੱਲਾਹੁ ਲਿਮਨ ਹਮਿਦਾਹ, ਰੱਬਾਨਾ ਵਲਾਕਲ ਹਮਦ" ਕਹਿਣ ਵੇਲੇ।
ਆਪ ﷺ ਸਜਦੇ ਵਿੱਚ ਜਾਣ ਵੇਲੇ ਅਤੇ ਸਜਦੇ ਤੋਂ ਉੱਠਣ ਵੇਲੇ ਹੱਥ ਨਹੀਂ ਚੁੱਕਦੇ ਸੀ।

ਹਦੀਸ ਦੇ ਫਾਇਦੇ ਵਿੱਚੋਂ

  1. ਦੋਵੇਂ ਹੱਥਾਂ ਨੂੰ ਚੁੱਕਣ ਦੀ ਇੱਕ ਹਿਕਮਤ (ਸਿਆਣਪ) ਇਹ ਹੈ ਕਿ ਇਹ ਨਮਾਜ਼ ਦਾ ਸ਼ਿੰਗਾਰ ਹੈ ਅਤੇ ਅੱਲਾਹ ਤਆਲਾ ਦੇ ਸਤਿਕਾਰ ਦੀ ਨਿਸ਼ਾਨੀ ਹੈ।
  2. ਅੱਲਾਹ ਦੇ ਨਬੀ ﷺ ਤੋਂ ਇੱਕ ਚੌਥੀ ਥਾਂ 'ਤੇ ਵੀ ਹੱਥ ਚੁੱਕਣਾ ਸਾਬਤ ਹੈ। ਇਸ ਦੀ ਵਿਆਖਿਆ ਸੁਨਨ ਅਬੁ-ਦਾਉਦ ਆਦਿ ਵਿੱਚ ਅਬੁ-ਹੁਮੈਦ ਸਾਅਦੀ ਦੀ ਇੱਕ ਰਿਵਾਇਤ ਵਿੱਚ ਹੈ। ਇਹ ਥਾਂ ਤਿੰਨ ਅਤੇ ਚਾਰ ਰਕਾਅਤਾਂ ਵਾਲੀਆਂ ਨਮਾਜ਼ਾਂ ਵਿੱਚ ਪਹਿਲੇ ਤਸ਼ੱਹੁਦ ਤੋਂ ਖੜ੍ਹੇ ਹੋਣ ਦਾ ਸਥਾਨ ਹੈ।
  3. ਅੱਲਾਹ ਦੇ ਨਬੀ ﷺ ਤੋਂ ਇਹ ਵੀ ਸਾਬਤ ਹੈ ਕਿ ਆਪ ﷺ ਦੋਵੇਂ ਹੱਥਾਂ ਨੂੰ ਦੋਵੇਂ ਕੰਨਾਂ ਦੇ ਨਿਚਲੇ ਹਿੱਸੇ ਤੱਕ, ਉਨ੍ਹਾਂ ਨੂੰ ਛੂਹੇ ਬਗੈਰ ਚੁੱਕਿਆ ਕਰਦੇ ਸਨ। ਸਹੀ ਬੁਖਾਰੀ ਤੇ ਸਹੀ ਮੁਸਲਿਮ ਦੀ ਇੱਕ ਰਿਵਾਇਤ ਵਿੱਚ ਮਾਲਿਕ ਬਿਨ ਹੁਵੈਰਿਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਜਦੋਂ ਤਕਬੀਰ ਕਹਿੰਦੇ, ਤਾਂ ਦੋਵੇਂ ਹੱਥਾਂ ਨੂੰ ਚੁੱਕ ਕੇ ਦੋਵੇਂ ਕੰਨਾਂ ਦੇ ਨਿਚਲੇ ਹਿੱਸੇ ਦੇ ਬਰਾਬਰ ਲੈ ਜਾਂਦੇ।
  4. "سَمِعَ اللَّهُ لِمَنْ حَمِدَهُ - ਸਮੀਅੱਲਾਹੁ ਲਿਮਨ ਹਮਿਦਾਹ" ਅਤੇ "رَبَّنَا وَلَكَ الحَمْدُ - ਰੱਬਾਨਾ ਵਲਾਕਲ ਹਮਦ" — ਦੋਵਾਂ ਨੂੰ ਸਿਰਫ਼ ਇਮਾਮ ਅਤੇ ਇਕੱਲਾ ਨਮਾਜ਼ੀ (ਮੁਨਫਰਿਦ) ਕਹਿਣਗੇ। ਮੁਕਤਦੀ (ਇਮਾਮ ਦੇ ਪਿੱਛੇ ਵਾਲਾ ਨਮਾਜ਼ੀ) ਸਿਰਫ਼ ਰੱਬਾਨਾ ਵਲਾਕਲ ਹਮਦ ਕਹੇਗਾ।
  5. ਅੱਲਾਹ ਦੇ ਨਬੀ ﷺ ਤੋਂ ਰੁਕੂ ਤੋਂ ਬਾਅਦ "رَبَّنَا وَلَكَ الحَمْدُ -ਰੱਬਾਨਾ ਵਲਾਕਲ ਹਮਦ" ਦੇ ਸ਼ਬਦ ਚਾਰ ਤਰੀਕਿਆਂ ਤੋਂ ਕਹਿਣੇ ਸਾਬਤ ਹਨ; ਜਿਨ੍ਹਾਂ ਵਿੱਚੋਂ ਇੱਕ ਇਹ ਹੈ। ਬਿਹਤਰ ਇਹ ਹੈ ਕਿ ਇਨਸਾਨ ਇਨ੍ਹਾਂ ਸਾਰਿਆਂ ਤਰੀਕਿਆਂ ਨੂੰ ਬਦਲ-ਬਦਲ ਕੇ ਕਹੇ, ਕਦੇ ਇੱਕ ਪੜ੍ਹੇ ਤਾਂ ਕਦੇ ਦੂਜਾ।

ਅਨੁਵਾਦ ਦਿਖਾਓਣਾ

58 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
UG ئۇيغۇرچە الأيغورية
BN বাংলা البنغالية
FR Français الفرنسية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
PS پښتو بشتو
AS অসমীয়া الأسامية
SQ Shqip الألبانية
SV Svenska السويدية
AM አማርኛ الأمهرية
NL Nederlands الهولندية
GU ગુજરાતી الغوجاراتية
KY Кыргызча القيرقيزية
NE नेपाली النيبالية
YO Yorùbá اليوروبا
LT Lietuvių الليتوانية
PRS دری الدرية
SR Српски الصربية
SO Soomaali الصومالية
TG тоҷикӣ الطاجيكية
RW Kinyarwanda الكينياروندا
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
OM Oromoo الأورومو
KN ಕನ್ನಡ الكانادا
WO Wolof الولوف
AZ Azərbaycan الأذربيجانية
UZ O‘zbek الأوزبكية
UK Українська الأوكرانية
KA ქართული الجورجية
MK Македонски المقدونية
KM ភាសាខ្មែរ الخميرية
MR मराठी الماراثية
KMR Kurmancî الكرمنجية