عن عَائِشَةَ رضيَ الله عنها قالت: إِنِّي سمعْتُ رسولَ الله صلى الله عليه وسلم يقول:
«لَا صَلَاةَ بِحَضْرَةِ الطَّعَامِ، وَلَا هُوَ يُدَافِعُهُ الْأَخْبَثَانِ».

[صحيح] - [رواه مسلم] - [صحيح مسلم: 560]
المزيــد ...

ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:
"ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਨਾ ਪੜ੍ਹੀ ਜਾਵੇ ਅਤੇ ਨਾ ਹੀ ਉਸ ਵੇਲੇ ਜਦੋਂ ਬੰਦੇ ਨੂੰ ਟੱਟੀ-ਪਿਸ਼ਾਬ ਦਾ ਜ਼ੋਰ ਪਿਆ ਹੋਵੇ।"

[صحيح] - [رواه مسلم] - [صحيح مسلم - 560]

ਵਿਆਖਿਆ

ਅੱਲਾਹ ਦੇ ਰਸੂਲ ﷺ ਨੇ ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਪੜ੍ਹਨ ਤੋਂ ਮਨਾਹ ਕੀਤਾ ਹੈ ਕਿ ਬੰਦੇ ਦਾ ਦਿਲ ਖਾਣੇ ਵਿੱਚ ਲੱਗਿਆ ਰਹੇ ਅਤੇ ਉਹ ਪੂਰੇ ਧਿਆਨ ਨਾਲ ਨਮਾਜ਼ ਨਾ ਪੜ੍ਹ ਸਕੇ।
ਇਸੇ ਤਰ੍ਹਾਂ ਜਦੋਂ ਟੱਟੀ-ਪਿਸ਼ਾਬ ਦਾ ਬਹੁਤ ਜ਼ਿਆਦਾ ਜ਼ੋਰ ਪਿਆ ਹੋਵੇ, ਤਾਂ ਉਸ ਵੇਲੇ ਵੀ ਨਮਾਜ਼ ਪੜ੍ਹਨ ਤੋਂ ਮਨਾਹ ਕੀਤਾ ਹੈ, ਕਿਉਂਕਿ ਬੰਦੇ ਦਾ ਧਿਆਨ ਨਮਾਜ਼ ਤੋਂ ਹਟਿਆ ਹੁੰਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਇਨਸਾਨ ਨੂੰ ਨਮਾਜ਼ ਸ਼ੁਰੂ ਕਰਨ ਤੋਂ ਪਹਿਲਾਂ ਹਰ ਉਸ ਚੀਜ਼ ਤੋਂ ਦੂਰ ਹੋ ਜਾਣਾ ਚਾਹੀਦਾ ਹੈ, ਜੋ ਉਸਦਾ ਧਿਆਨ ਨਮਾਜ਼ ਤੋਂ ਹਟਾਉਂਦੀ ਹੋਵੇ।
ਅਨੁਵਾਦ ਦਿਖਾਓਣਾ
ਹੋਰ