عن ابنِ عَبَّاسٍ رضي الله عنهما عن النبيِّ صلى الله عليه وسلم قال:
«أُمِرْتُ أَنْ أَسْجُدَ عَلَى سَبْعَةِ أَعْظُمٍ: عَلَى الْجَبْهَةِ وَأَشَارَ بِيَدِهِ عَلَى أَنْفِهِ، وَالْيَدَيْنِ، وَالرُّكْبَتَيْنِ، وَأَطْرَافِ الْقَدَمَيْنِ، وَلَا نَكْفِتَ الثِّيَابَ وَالشَّعَرَ».
[صحيح] - [متفق عليه] - [صحيح البخاري: 812]
المزيــد ...
ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਮੈਨੂੰ ਸ਼ਰੀਰ ਦੇ ਸੱਤ ਅੰਗਾਂ 'ਤੇ ਸਜਦਾ ਕਰਨ ਦਾ ਹੁਕਮ ਦਿੱਤਾ ਗਿਆ: ਮੱਥੇ 'ਤੇ (ਅਤੇ ਆਪ ﷺ ਨੇ ਆਪਣੇ ਨੱਕ ਵੱਲ ਇਸ਼ਾਰਾ ਕੀਤਾ), ਦੋਵੇਂ ਹੱਥਾਂ 'ਤੇ, ਦੋਵੇਂ ਗੋਡਿਆਂ 'ਤੇ ਅਤੇ ਦੋਵੇਂ ਪੈਰਾਂ ਦੀਆਂ ਉਂਗਲਾਂ 'ਤੇ। ਅਤੇ ਇਸ ਗੱਲ ਦਾ ਵੀ ਹੁਕਮ ਦਿੱਤਾ ਗਿਆ ਕਿ ਕੱਪੜਿਆਂ ਅਤੇ ਵਾਲਾਂ ਨੂੰ ਨਾ ਸਮੇਟਿਆ ਜਾਵੇ।"
[صحيح] - [متفق عليه] - [صحيح البخاري - 812]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਅੱਲਾਹ ਤਆਲਾ ਨੇ ਆਪ ਨੂੰ ਨਮਾਜ਼ ਪੜ੍ਹਨ ਵੇਲੇ ਸ਼ਰੀਰ ਦੇ ਸੱਤ ਅੰਗਾਂ 'ਤੇ ਸਜਦਾ ਕਰਨ ਦਾ ਹੁਕਮ ਦਿੱਤਾ ਹੈ। ਇਹ ਸੱਤ ਅੰਗ ਇਸ ਪ੍ਰਕਾਰ ਹਨ:
1- ਮੱਥਾ, ਇਹ ਚਿਹਰੇ ਦਾ ਉਹ ਹਿੱਸਾ ਹੈ ਜੋ ਨੱਕ ਅਤੇ ਅੱਖਾਂ ਦੇ ਉੱਪਰ ਹੁੰਦਾ ਹੈ। ਆਪ ﷺ ਨੇ ਚਿਹਰੇ ਦਾ ਨਾਂ ਲੈਂਦੇ ਹੋਏ ਹੱਥ ਨਾਲ ਆਪਣੇ ਨੱਕ ਵੱਲ ਇਸ਼ਾਰਾ ਕਰ ਕੇ ਦੱਸਿਆ ਕਿ ਮੱਥਾ ਅਤੇ ਨੱਕ ਇੱਕੋ ਅੰਗ ਹਨ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਜਦਾ ਕਰਨ ਵਾਲੇ ਨੂੰ ਆਪਣੇ ਨੱਕ ਨੂੰ ਵੀ ਜ਼ਮੀਨ 'ਤੇ ਲਗਾਉਣਾ ਚਾਹੀਦਾ ਹੈ।
2&3 - ਦੋਨੋਂ ਹੱਥ।
4&5 - ਦੋਨੋਂ ਗੋਡੇ।
6&7 - ਦੋਨੋਂ ਪੈਰਾਂ ਦੀਆਂ ਉਂਗਲਾਂ।
ਇਸ ਦੇ ਨਾਲ ਹੀ ਇਸ ਗੱਲ ਦਾ ਵੀ ਹੁਕਮ ਦਿੱਤਾ ਕਿ ਅਸੀਂ ਸਜਦਾ ਕਰਨ ਵੇਲੇ ਆਪਣੇ ਕੱਪੜਿਆਂ ਤੇ ਵਾਲਾਂ ਦੀ ਸੁਰੱਖਿਆ ਕਰਨ ਲਈ ਉਨ੍ਹਾਂ ਨੂੰ ਨਾ ਸਮੇਟੀਏ। ਸਗੋਂ ਉਨ੍ਹਾਂ ਨੂੰ ਜ਼ਮੀਨ 'ਤੇ ਗਿਰਨ ਦੇਈਏ ਤਾਂ ਜੋ ਸ਼ਰੀਰ ਦੇ ਅੰਗਾਂ ਦੇ ਨਾਲ ਉਨ੍ਹਾਂ ਦਾ ਵੀ ਸਜਦਾ ਹੋ ਜਾਵੇ।