عَنْ ‌وَرَّادٍ كَاتِبِ الْمُغِيرَةِ بْنِ شُعْبَةَ قَالَ: أَمْلَى عَلَيَّ الْمُغِيرَةُ بْنُ شُعْبَةَ فِي كِتَابٍ إِلَى مُعَاوِيَةَ:
أَنَّ النَّبِيَّ صَلَّى اللهُ عَلَيْهِ وَسَلَّمَ كَانَ يَقُولُ فِي دُبُرِ كُلِّ صَلَاةٍ مَكْتُوبَةٍ: «لَا إِلَهَ إِلَّا اللهُ وَحْدَهُ لَا شَرِيكَ لَهُ، لَهُ الْمُلْكُ وَلَهُ الْحَمْدُ، وَهُوَ عَلَى كُلِّ شَيْءٍ قَدِيرٌ، اللَّهُمَّ لَا مَانِعَ لِمَا أَعْطَيْتَ، وَلَا مُعْطِيَ لِمَا مَنَعْتَ، وَلَا يَنْفَعُ ذَا الْجَدِّ مِنْكَ الْجَدُّ».

[صحيح] - [متفق عليه] - [صحيح البخاري: 844]
المزيــد ...

ਮੁਗ਼ੀਰਾਹ ਬਿਨ ਸ਼ੋਬਾ ਦੇ ਕਾਤਬ (ਮੁਨਸ਼ੀ) ਵੱਰਾਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ: ਮੁਗ਼ੀਰਾਹ ਬਿਨ ਸ਼ੋਬਾ ਨੇ ਮੈਥੋਂ ਮੁਆਵੀਆ (ਰਜ਼ੀਅੱਲਾਹੁ ਅਨਹੁ) ਦੇ ਨਾਂ ਭੇਜੀ ਇੱਕ ਚਿੱਠੀ ਵਿੱਚ ਲਿਖਵਾਇਆ:
ਅੱਲਾਹ ਦੇ ਨਬੀ ﷺ ਹਰ ਫਰਜ਼ ਨਮਾਜ਼ ਤੋਂ ਬਾਅਦ ਇਹ ਦੁਆ ਪੜ੍ਹਦੇ ਸਨ: "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਅੱਲਾਹੁੱਮਾ ਲਾ ਮਾਨਿਆ ਲਿਮਾ ਆਤੈਤ, ਵਲਾ ਮੁਅਤੀਆ ਲਿਮਾ ਮਨਾਅਤ, ਵਲਾ ਯਨਫਾਉ ਜ਼ਲ ਜੱਦੀ ਮਿੰਕਲ ਜੱਦ।" (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ। ਹੇ ਅੱਲਾਹ! ਜੋ ਕੁੱਝ ਤੂੰ ਦੇਵੇਂ, ਉਸਨੂੰ ਰੋਕਣ ਵਾਲਾ ਕੋਈ ਨਹੀਂ ਅਤੇ ਜੋ ਕੁੱਝ ਤੂੰ ਰੋਕ ਲਵੇਂ, ਉਸਨੂੰ ਦੇਣ ਵਾਲਾ ਕੋਈ ਨਹੀਂ। ਅਤੇ ਕਿਸੇ ਅਮੀਰ ਵਿਅਕਤੀ ਦੀ ਅਮੀਰੀ ਤੇਰੇ ਅੱਗੇ ਕਿਸੇ ਕੰਮ ਦੀ ਨਹੀਂ ਹੈ।)

[صحيح] - [متفق عليه] - [صحيح البخاري - 844]

ਵਿਆਖਿਆ

ਅੱਲਾਹ ਦੇ ਨਬੀ ﷺ ਹਰ ਫਰਜ਼ ਨਮਾਜ਼ ਤੋਂ ਬਾਅਦ ਇਹ ਦੁਆ ਪੜ੍ਹਿਆ ਕਰਦੇ ਸਨ: "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਅੱਲਾਹੁੱਮਾ ਲਾ ਮਾਨਿਆ ਲਿਮਾ ਅਤੈਤ, ਵਲਾ ਮੁਅਤੀਆ ਲਿਮਾ ਮਨਾਅਤ, ਵਲਾ ਯਨਫਾਉ ਜ਼ਲ ਜੱਦੀ ਮਿੰਕਲ ਜੱਦ।" (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ। ਹੇ ਅੱਲਾਹ! ਜੋ ਕੁੱਝ ਤੂੰ ਦੇਵੇਂ, ਉਸਨੂੰ ਰੋਕਣ ਵਾਲਾ ਕੋਈ ਨਹੀਂ ਅਤੇ ਜੋ ਕੁੱਝ ਤੂੰ ਰੋਕ ਲਵੇਂ, ਉਸਨੂੰ ਦੇਣ ਵਾਲਾ ਕੋਈ ਨਹੀਂ। ਅਤੇ ਕਿਸੇ ਅਮੀਰ ਵਿਅਕਤੀ ਦੀ ਅਮੀਰੀ ਤੇਰੇ ਅੱਗੇ ਕਿਸੇ ਕੰਮ ਦੀ ਨਹੀਂ ਹੈ।)
ਭਾਵ: ਮੈਂ ਕਲਮਾ-ਏ-ਤੌਹੀਦ "ਲਾ ਇਲਾਹਾ ਇੱਲੱਲਾਹ" ਦਾ ਇਕਰਾਰ ਕਰਦਾ ਹਾਂ ਅਤੇ ਇਸਨੂੰ ਮੰਨਦਾ ਹਾਂ। ਸੱਚੀ ਇਬਾਦਤ ਨੂੰ ਸਿਰਫ਼ ਅੱਲਾਹ ਲਈ ਹੀ ਸਾਬਤ ਕਰਦਾ ਹਾਂ ਅਤੇ ਕਿਸੇ ਦੂਸਰੇ ਲਈ ਇਸ ਨੂੰ ਸਾਬਤ ਕਰਨ ਲਈ ਨਫਰਤ ਕਰਦਾ ਹਾਂ। ਕਿਉਂਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ ਹੈ। ਮੈਂ ਇਸ ਗੱਲ ਦਾ ਇਕਰਾਰ ਕਰਦਾ ਹਾਂ ਅਸਲ ਤੇ ਸੰਪੂਰਨ ਬਾਦਸ਼ਾਹੀ ਸਿਰਫ਼ ਅੱਲਾਹ ਦੀ ਹੈ ਅਤੇ ਆਸਮਾਨਾਂ ਤੇ ਧਰਤੀ ਵਾਲਿਆਂ ਦੀਆਂ ਸਾਰੀਆਂ ਤਾਰੀਫਾਂ (ਹਮਦ) ਦਾ ਹੱਕਦਾਰ ਸਿਰਫ਼ ਅੱਲਾਹ ਹੀ ਹੈ। ਕਿਉਂਕਿ ਉਹੀਓ ਹਰ ਚੀਜ਼ 'ਤੇ ਕਾਬੂ ਤੇ ਸਮਰੱਥਾ ਰੱਖਣ ਵਾਲਾ ਹੈ। ਉਹ ਕਿਸੇ ਨੂੰ ਕੁੱਝ ਦੇਵੇ ਜਾਂ ਕਿਸੇ ਤੋਂ ਕੁੱਝ ਰੋਕ ਲਏ, ਤਾਂ ਉਸਦੇ ਫੈਸਲੇ ਨੂੰ ਕੋਈ ਟਾਲ ਨਹੀਂ ਸਕਦਾ। ਉਸ ਦੇ ਦਰਬਾਰ ਵਿੱਚ ਕਿਸੇ ਅਮੀਰ ਵਿਅਕਤੀ ਦੀ ਦੌਲਤ ਉਸ ਦੇ ਕੋਈ ਕੰਮ ਨਹੀਂ ਆ ਸਕਦੀ। ਉੱਥੇ ਤਾਂ ਕੇਵਲ ਉਸ ਦੇ ਨੇਕ ਅਮਲ (ਕਰਮ) ਹੀ ਕੰਮ ਆ ਸਕਦੇ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣਾ) ਅਤੇ ਅੱਲਾਹ ਦੀ ਹਮਦ (ਪ੍ਰਸ਼ੰਸਾ) 'ਤੇ ਅਧਾਰਤ ਇਸ ਜ਼ਿਕਰ (ਸਿਮਰਨ) ਨੂੰ ਨਮਾਜ਼ਾਂ ਤੋਂ ਬਾਅਦ ਪੜ੍ਹਨਾ ਮੁਸਤਹੱਬ (ਪਸੰਦੀਦਾ) ਹੈ।
  2. ਸੁੰਨਤਾਂ 'ਤੇ ਅਮਲ ਕਰਨ ਅਤੇ ਉਨ੍ਹਾਂ ਨੂੰ ਫੈਲਾਉਣ ਵਿੱਚ ਜਲਦੀ ਕਰਨੀ ਚਾਹੀਦੀ ਹੈ।
ਅਨੁਵਾਦ ਦਿਖਾਓਣਾ
ਹੋਰ