عَنْ أَبِي هُرَيْرَةَ رَضِيَ اللَّهُ عَنْهُ قَالَ:
كَانَ رَسُولُ اللَّهِ صَلَّى اللهُ عَلَيْهِ وَسَلَّمَ يَدْعُو وَيَقُولُ: «اللَّهُمَّ إِنِّي أَعُوذُ بِكَ مِنْ عَذَابِ القَبْرِ، وَمِنْ عَذَابِ النَّارِ، وَمِنْ فِتْنَةِ المَحْيَا وَالمَمَاتِ، وَمِنْ فِتْنَةِ المَسِيحِ الدَّجَّالِ».
وفِي لَفْظٍ لِمُسْلِمٍ: «إِذَا فَرَغَ أَحَدُكُمْ مِنَ التَّشَهُّدِ الْآخِرِ، فَلْيَتَعَوَّذْ بِاللهِ مِنْ أَرْبَعٍ: مِنْ عَذَابِ جَهَنَّمَ، وَمِنْ عَذَابِ الْقَبْرِ، وَمِنْ فِتْنَةِ الْمَحْيَا وَالْمَمَاتِ، وَمِنْ شَرِّ الْمَسِيحِ الدَّجَّالِ».
[صحيح] - [متفق عليه] - [صحيح البخاري: 1377]
المزيــد ...
ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ…
ਹਜ਼ਰਤ ਅਬੂ ਹੁਰੈਰਾ ਰਜ਼ੀਅੱਲਾਹੁ ਅੰਹੁ ਫਰਮਾਂਦੇ ਹਨ ਕਿ ਰਸੂਲ ਅੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਦੋਆ ਕਰਦੇ ਅਤੇ ਇਉਂ ਫਰਮਾਇਆ ਕਰਦੇ:«
ਅੱਲਾਹੁਮਮਾ ਇੰਨੀ ਅਊਜ਼ੁ ਬਿਕਾ ਮਿਨ ਅਜ਼ਾਬਿਲ-ਕਬਰ, ਵ ਮਿਨ ਅਜ਼ਾਬਿਨ-ਨਾਰ, ਵ ਮਿਨ ਫ਼ਿਤਨਤਿਲ-ਮਹਯਾ ਵਲ-ਮਮਾਤ, ਵ ਮਿਨ ਫ਼ਿਤਨਤਿਲ-ਮਸੀਹਿ ਅੱਦ-ਦਜਜ਼ਾਲ۔ ਮੁਸਲਿਮ ਦੀ ਰਿਵਾਇਤ ਵਿੱਚ ਆਇਆ ਹੈ:"ਜਦੋਂ ਤੁਹਾਡੇ ਵਿਚੋਂ ਕੋਈ (ਨਮਾਜ ਵਿੱਚ) ਅਖੀਰਲੇ ਤਸ਼ਹ੍ਹੁਦ ਤੋਂ ਫਾਰਿਗ ਹੋ ਜਾਵੇ (ਪੂਰਾ ਕਰ ਲਵੇ), ਤਾਂ ਉਹ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੇ: ਜਹੱਨਮ ਦੇ ਅਜ਼ਾਬ ਤੋਂ,ਕਬਰ ਦੇ ਅਜ਼ਾਬ ਤੋਂ, ਜਿੰਦਗੀ ਅਤੇ ਮੌਤ ਦੀ ਆਜ਼ਮਾਇਸ਼ ਤੋਂ,ਅਤੇ ਮਸੀਹ ਦੱਜਾਲ ਦੀ ਬੁਰਾਈ ਤੋਂ।"
[صحيح] - [متفق عليه] - [صحيح البخاري - 1377]
ਨਬੀ ਕਰੀਮ ﷺ ਅਖੀਰਲੇ ਤਸ਼ਹ੍ਹੁਦ ਤੋਂ ਬਾਅਦ ਅਤੇ ਨਮਾਜ ਵਿੱਚ ਸਲਾਮ ਫੇਰਨ ਤੋਂ ਪਹਿਲਾਂ ਚਾਰ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗਿਆ ਕਰਦੇ ਸਨ,ਅਤੇ ਉਨ੍ਹਾਂ ਨੇ ਸਾਨੂੰ ਵੀ ਹੁਕਮ ਦਿੱਤਾ ਕਿ ਅਸੀਂ ਵੀ ਅੱਲਾਹ ਦੀ ਪਨਾਹ ਇਹਨਾਂ ਚਾਰ ਚੀਜ਼ਾਂ ਤੋਂ ਮੰਗੀਏ।
ਸਭ ਤੋਂ ਪਹਿਲੀ ਚੀਜ਼: ਕਬਰ ਦੇ ਅਜ਼ਾਬ ਤੋਂ (ਅੱਲਾਹ ਦੀ ਪਨਾਹ ਮੰਗੀ ਜਾਂਦੀ ਹੈ)।
ਦੂਜੀ ਚੀਜ਼: ਜਹੱਨਮ ਦੀ ਅੱਗ ਦੇ ਅਜ਼ਾਬ ਤੋਂ, ਜੋ ਕ਼ਿਆਮਤ ਦੇ ਦਿਨ ਹੋਵੇਗਾ।
**ਤੀਜੀ: ਜਿੰਦਗੀ ਦੀ ਆਜ਼ਮਾਇਸ਼ ਤੋਂ — ਦੁਨਿਆ ਦੀ ਹਰਾਮ ਖ਼ਾਹਿਸ਼ਾਂ ਅਤੇ ਗੁਮਰਾਹ ਕਰਨ ਵਾਲੇ ਸ਼ੁਭਹਾਤ ਤੋਂ, ਅਤੇ ਮੌਤ ਦੀ ਆਜ਼ਮਾਇਸ਼ ਤੋਂ — ਜਿਵੇਂ ਕਿ ਰੂਹ ਨਿਕਲਣ ਵੇਲੇ ਇਸਲਾਮ ਜਾਂ ਸੁੰਨਤ ਤੋਂ ਭਟਕ ਜਾਣਾ, ਜਾਂ ਕਬਰ ਦੀ ਆਜ਼ਮਾਇਸ਼ ਜਿਵੇਂ ਕਿ ਦੋ ਫਰਿਸ਼ਤਿਆਂ ਦੇ ਸਵਾਲ।**
**ਚੌਥੀ: ਮਸੀਹ ਦੱਜਾਲ ਦੀ ਆਜ਼ਮਾਇਸ਼, ਜੋ ਆਖ਼ਰੀ ਵਕਤ ਵਿੱਚ ਨਿਕਲੇਗਾ, ਜਿਸ ਨਾਲ ਅੱਲਾਹ ਆਪਣੇ ਬੰਦਿਆਂ ਦੀ ਆਜ਼ਮਾਇਸ਼ ਕਰੇਗਾ; ਅਤੇ ਇਸਨੂੰ ਖ਼ਾਸ ਤੌਰ 'ਤੇ ਯਾਦ ਕੀਤਾ ਗਿਆ ਹੈ ਕਿਉਂਕਿ ਇਸ ਦੀ ਆਜ਼ਮਾਇਸ਼ ਬਹੁਤ ਵੱਡੀ ਅਤੇ ਗੁਮਰਾਹ ਕਰਨ ਵਾਲੀ ਹੈ।**