عن ثَوْبَانَ رضي الله عنه قال:
كَانَ رَسُولُ اللهِ صَلَّى اللهُ عَلَيْهِ وَسَلَّمَ إِذَا انْصَرَفَ مِنْ صَلَاتِهِ اسْتَغْفَرَ ثَلَاثًا، وَقَالَ: «اللَّهُمَّ أَنْتَ السَّلَامُ، وَمِنْكَ السَّلَامُ، تَبَارَكْتَ ذَا الْجَلَالِ وَالْإِكْرَامِ»، قَالَ الْوَلِيدُ: فَقُلْتُ لِلْأَوْزَاعِيِّ: كَيْفَ الْاسْتِغْفَارُ؟ قَالَ: تَقُولُ: أَسْتَغْفِرُ اللهَ، أَسْتَغْفِرُ اللهَ.

[صحيح] - [رواه مسلم] - [صحيح مسلم: 591]
المزيــد ...

ਸੌਬਾਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਖਤਮ ਕਰਦੇ ਤਾਂ ਤਿੰਨ ਵਾਰ ਅੱਲਾਹ ਤੋਂ ਮਾਫ਼ੀ ਦੀ ਦੁਆ ਕਰਦੇ ਅਤੇ ਉਸਤੋਂ ਬਾਅਦ ਫਰਮਾਉਂਦੇ: "ਅੱਲਾਹੁੱਮਾ ਅਨਤੱਸ ਸਲਾਮ, ਵਾ ਮਿਨਕੱਸ ਸਲਾਮ, ਤਬਾਰਕਤਾ ਯਾ ਜ਼ਲ ਜਲਾਲੀ ਵਲ ਇਕਰਾਮ।" (ਹੇ ਅੱਲਾਹ! ਤੂੰ ਹੀ ਸ਼ਾਂਤੀ ਦਾ ਮਲਿਕ ਹੈਂ ਅਤੇ ਤੇਰੇ ਵੱਲੋਂ ਹੀ ਸਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ; ਹੇ ਵੱਡੀ ਸ਼ਾਨ ਤੇ ਇੱਜ਼ਤ ਵਾਲੇ! ਤੂੰ ਵੱਡੀਆਂ ਬਰਕਤਾਂ ਵਾਲਾ ਹੈਂ।) ਵਲੀਦ ਕਹਿੰਦੇ ਹਨ ਕਿ ਮੈਂ ਔਜ਼ਾਈ ਤੋਂ ਪੁੱਛਿਆ ਕਿ ਮਾਫ਼ੀ ਕਿਵੇਂ ਮੰਗੀ ਜਾਵੇ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਤੂੰ "ਅਸਤਗ਼ ਫ਼ਿਰੁੱਲਾਹ, ਅਸਤਗ਼ ਫ਼ਿਰੁੱਲਾਹ" (ਹੇ ਅੱਲਾਹ ਮੈਨੂੰ ਮਾਫ਼ ਕਰ, ਹੇ ਅੱਲਾਹ ਮੈਨੂੰ ਮਾਫ਼ ਕਰ) ਕਹਿ ਲਿਆ ਕਰ।

[صحيح] - [رواه مسلم] - [صحيح مسلم - 591]

ਵਿਆਖਿਆ

ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਖਤਮ ਕਰਦੇ, ਤਾਂ "ਅਸਤਗ਼ ਫਿਰੁੱਲਾਹ, ਅਸਤਗ਼ ਫਿਰੁੱਲਾਹ, ਅਸਤਗ਼ ਫਿਰੁੱਲਾਹ"(ਹੇ ਅੱਲਾਹ ਮੈਨੂੰ ਮਾਫ਼ ਕਰ ਦੇ, ਹੇ ਅੱਲਾਹ ਮੈਨੂੰ ਮਾਫ਼ ਕਰ ਦੇ, ਹੇ ਅੱਲਾਹ ਮੈਨੂੰ ਮਾਫ਼ ਕਰ ਦੇ।) ਕਹਿੰਦੇ।
ਉਸ ਤੋਂ ਬਾਅਦ ਆਪਣੇ ਰੱਬ ਦੀ ਵਡਿਆਈ ਕਰਦੇ ਹੋਏ ਕਹਿੰਦੇ: "ਹੇ ਅੱਲਾਹ! ਤੂੰ ਹੀ ਸ਼ਾਂਤੀ ਦਾ ਮਲਿਕ ਹੈਂ ਅਤੇ ਤੇਰੇ ਵੱਲੋਂ ਹੀ ਸਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ; ਹੇ ਵੱਡੀ ਸ਼ਾਨ ਤੇ ਇੱਜ਼ਤ ਵਾਲੇ! ਤੂੰ ਵੱਡੀਆਂ ਬਰਕਤਾਂ ਵਾਲਾ ਹੈਂ।" ਭਾਵ ਅੱਲਾਹ ਆਪਣੇ ਸਾਰੇ ਗੁਣਾਂ ਵਿੱਚ ਸੰਪੂਰਨ ਹੈ ਅਤੇ ਹਰ ਕਮੀ ਤੋਂ ਪਾਕ (ਮੁਕਤ) ਹੈ। ਅੱਲਾਹ ਹੀ ਤੋਂ ਦੁਨੀਆ ਤੇ ਅਖਰਤ ਦੀਆਂ ਸਾਰੀਆਂ ਬੁਰਾਈਆਂ ਤੋਂ ਸੁਰੱਖਿਆ ਮੰਗੀ ਜਾਵੇਗੀ, ਕਿਸੇ ਹੋਰ ਤੋਂ ਨਹੀਂ। ਦੋਨੋਂ ਜਹਾਨਾਂ (ਅਸਥਾਨਾਂ) ਅੱਲਾਹ ਦੀਆਂ ਭਲਾਈਆਂ ਦੀ ਭਰਮਾਰ ਹੈ ਅਤੇ ਉਹ ਮਹਾਨਤਾ ਤੇ ਉਪਕਾਰ ਵਾਲਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਨਮਾਜ਼ ਤੋਂ ਬਾਅਦ ਅੱਲਾਹ ਤੋਂ ਮਾਫੀ ਮੰਗਣਾ ਅਤੇ ਇਸ ਅਮਲ ਨੂੰ ਹਮੇਸ਼ਾ ਕਰਦੇ ਰਹਿਣਾ ਮੁਸਤਹੱਬ (ਪਸੰਦੀਦਾ) ਹੈ।
  2. ਇਬਾਦਤ ਵਿੱਚ ਰਹਿ ਜਾਣ ਵਾਲੀਆਂ ਕਮੀਆਂ ਤੇ ਗਲਤੀਆਂ ਨੂੰ ਪੂਰਾ ਕਰਨ ਲਈ ਅੱਲਾਹ ਤੋਂ ਮਾਫੀ ਮੰਗਣਾ (ਅਸਤਗਫ਼ਾਰ ਕਰਨਾ) ਮੁਸਤਹੱਬ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ