عَنْ سَهْلِ بْنِ مُعَاذِ بْنِ أَنَسٍ عَنْ أَبِيهِ قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«مَنْ أَكَلَ طَعَامًا فَقَالَ: الحَمْدُ لِلَّهِ الَّذِي أَطْعَمَنِي هَذَا وَرَزَقَنِيهِ مِنْ غَيْرِ حَوْلٍ مِنِّي وَلاَ قُوَّةٍ، غُفِرَ لَهُ مَا تَقَدَّمَ مِنْ ذَنْبِهِ».
[حسن] - [رواه أبو داود والترمذي وابن ماجه وأحمد] - [سنن الترمذي: 3458]
المزيــد ...
ਸਹਲ ਬਿਨ ਮੁਆਜ਼ ਬਿਨ ਅਨਸ ਆਪਣੇ ਵਾਲਦ ਤੋਂ ਰਿਵਾਇਤ ਕਰਦੇ ਹਨ, ਉਹ ਕਹਿੰਦੇ ਹਨ ਕਿ ਰਸੂਲੁੱਲ੍ਹਾ ﷺ ਨੇ ਫਰਮਾਇਆ:
"ਜਿਸ ਨੇ ਖਾਣਾ ਖਾਇਆ ਅਤੇ ਫਿਰ ਇਹ ਕਿਹਾ:
‘ਅਲ੍ਹਮਦੁ ਲਿੱਲਾਹਿ ਅੱਲਜ਼ੀ ਅਤਅਮਨੀ ਹਾਯਾ ਵ ਰਜ਼ਕਨੀਹੀ ਮਿਨ ਗ਼ੈਰੀ ਹੌਲਿੰ ਮਿੰਨੀ ਵ ਲਾ ਕ਼ੂਵ੍ਵਾਹ’ (ਅਰਥਾਤ: ਸਾਰੀ ਤਾਰੀਫ਼ ਅੱਲਾਹ ਲਈ ਹੈ ਜਿਸ ਨੇ ਮੈਨੂੰ ਇਹ ਖਾਣਾ ਖਿਲਾਇਆ ਅਤੇ ਮੈਨੂੰ ਇਹ ਮੇਰੀ ਕੋਈ ਤਾਕ਼ਤ ਜਾਂ ਕੂਸ਼ਿਸ਼ ਕੀਤੇ ਬਿਨਾਂ ਰਿਜ਼ਕ ਦਿੱਤਾ) —ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।"
[حسن] - [رواه أبو داود والترمذي وابن ماجه وأحمد] - [سنن الترمذي - 3458]
ਨਬੀ ਕਰੀਮ ﷺ ਤਾਕੀਦ ਕਰਦੇ ਹਨ ਕਿ ਜੋ ਕੋਈ ਖਾਣਾ ਖਾਏ, ਉਹ ਅੱਲਾਹ ਦਾ ਸ਼ੁਕਰ ਅਦਾ ਕਰੇ, ਕਿਉਂਕਿ ਨਾ ਤਾਂ ਮੈਨੂੰ ਰੋਜ਼ੀ ਹਾਸਲ ਕਰਨ ਦੀ ਕਾਬਲੀਅਤ ਹੈ ਅਤੇ ਨਾ ਹੀ ਖਾਣ ਦੀ ਤਾਕ਼ਤ — ਇਹ ਸਭ ਕੁਝ ਸਿਰਫ਼ ਅੱਲਾਹ ਦੀ ਤੌਫੀਕ ਅਤੇ ਮਦਦ ਨਾਲ ਹੀ ਮुमਕਿਨ ਹੈ। ਫਿਰ ਨਬੀ ਕਰੀਮ ﷺ ਨੇ ਖੁਸ਼ਖਬਰੀ ਦਿੱਤੀ ਕਿ ਜੋ ਵਿਅਕਤੀ ਇਹ ਕਹੇ, ਉਹ ਅੱਲਾਹ ਵੱਲੋਂ ਆਪਣੇ ਪਿਛਲੇ ਛੋਟੇ ਗੁਨਾਹਾਂ ਦੀ ਮਾਫ਼ੀ ਦਾ ਹਕਦਾਰ ਬਣ ਜਾਂਦਾ ਹੈ।