عن أَبِي أُمَامَةَ إِياسِ بنِ ثَعْلَبَةَ الحَارِثِيِّ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«مَنِ اقْتَطَعَ حَقَّ امْرِئٍ مُسْلِمٍ بِيَمِينِهِ، فَقَدْ أَوْجَبَ اللهُ لَهُ النَّارَ، وَحَرَّمَ عَلَيْهِ الْجَنَّةَ» فَقَالَ لَهُ رَجُلٌ: وَإِنْ كَانَ شَيْئًا يَسِيرًا يَا رَسُولَ اللهِ؟ قَالَ: «وَإِنْ قَضِيبًا مِنْ أَرَاكٍ».
[صحيح] - [رواه مسلم] - [صحيح مسلم: 137]
المزيــد ...
ਹਜ਼ਰਤ ਅਬੂ ਉਮਾਮਾ ਇਯਾਸ ਬਿਨ ਸਅਲਾਬਾ ਅਲ-ਹਾਰਿਸੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
«ਜੋ ਕੋਈ ਕਿਸੇ ਮੁਸਲਮਾਨ ਦਾ ਹੱਕ ਝੂਠੀ ਕ਼ਸਮ ਖਾ ਕੇ ਹੜਪ ਕਰ ਲੈ, ਤਾਂ ਅੱਲਾਹ ਨੇ ਉਸ ਲਈ ਦੋਜ਼ਖ਼ ਵਾਜ਼ਿਬ ਕਰ ਦਿੱਤੀ ਹੈ ਅਤੇ ਜੰਨਤ ਉਸ 'ਤੇ ਹਰਾਮ ਕਰ ਦਿੱਤੀ ਹੈ»।ਇੱਕ ਵਿਅਕਤੀ ਨੇ ਪੁੱਛਿਆ: ਯਾ ਰਸੂਲ ਅੱਲਾਹ! ਚਾਹੇ ਉਹ ਹੱਕ ਕੋਈ ਛੋਟੀ ਜਿਹੀ ਚੀਜ਼ ਹੀ ਹੋਵੇ?ਉਨ੍ਹਾਂ ਨੇ ਫਰਮਾਇਆ: «ਚਾਹੇ ਅਰਾਕ ਦੀ ਇਕ ਟਹਿਣੀ ਹੀ ਕਿਉਂ ਨਾ ਹੋਵੇ»।
[صحيح] - [رواه مسلم] - [صحيح مسلم - 137]
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਾਣ ਬੁੱਝ ਕੇ ਝੂਠੀ ਕ਼ਸਮ ਖਾਣ ਤੋਂ ਮਨ੍ਹਾਂ ਕੀਤਾ ਜੋ ਕਿ ਕਿਸੇ ਮੁਸਲਮਾਨ ਦਾ ਹੱਕ ਹੜਪ ਕਰਨ ਲਈ ਹੋਵੇ, ਕਿਉਂਕਿ ਇਸ ਦਾ ਅੰਜਾਮ ਦੋਜ਼ਖ਼ ਦਾ ਹੱਕਦਾਰ ਹੋਣਾ ਅਤੇ ਜੰਨਤ ਤੋਂ ਵਾਂਝਾ ਰਹਿਣਾ ਹੈ। ਇਹ ਗੁਨਾਹਾਂ ਵਿੱਚੋਂ ਇੱਕ ਵੱਡਾ ਗੁਨਾਹ (ਕਬੀਰਾ ਗੁਨਾਹ) ਹੈ। ਇੱਕ ਆਦਮੀ ਨੇ ਪੁੱਛਿਆ: ਯਾ ਰਸੂਲ ਅੱਲਾਹ! ਜੇਕਰ ਜਿਸ ਚੀਜ਼ 'ਤੇ ਝੂਠੀ ਕ਼ਸਮ ਖਾਈ ਗਈ ਹੋਏ ਉਹ ਬਹੁਤ ਥੋੜੀ ਜਿਹੀ ਚੀਜ਼ ਹੀ ਹੋਵੇ (ਤਾਂ ਵੀ)? ਤਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: ਹਾਂ, ਚਾਹੇ ਉਹ ਅਰਾਕ ਦੇ ਦਰੱਖਤ ਤੋਂ ਲਿਆ ਗਿਆ ਮਿਸਵਾਕ ਦਾ ਇਕ ਟੰਢ ਹੀ ਕਿਉਂ ਨਾ ਹੋਵੇ।