عَنْ سُلَيْمَانَ بْنِ صُرَدٍ رضي الله عنه قَالَ:
كُنْتُ جَالِسًا مَعَ النَّبِيِّ صَلَّى اللهُ عَلَيْهِ وَسَلَّمَ وَرَجُلاَنِ يَسْتَبَّانِ، فَأَحَدُهُمَا احْمَرَّ وَجْهُهُ، وَانْتَفَخَتْ أَوْدَاجُهُ، فَقَالَ النَّبِيُّ صَلَّى اللهُ عَلَيْهِ وَسَلَّمَ: «إِنِّي لَأَعْلَمُ كَلِمَةً لَوْ قَالَهَا ذَهَبَ عَنْهُ مَا يَجِدُ، لَوْ قَالَ: أَعُوذُ بِاللَّهِ مِنَ الشَّيْطَانِ، ذَهَبَ عَنْهُ مَا يَجِدُ» فَقَالُوا لَهُ: إِنَّ النَّبِيَّ صَلَّى اللهُ عَلَيْهِ وَسَلَّمَ قَالَ: «تَعَوَّذْ بِاللَّهِ مِنَ الشَّيْطَانِ»، فَقَالَ: وَهَلْ بِي جُنُونٌ؟
[صحيح] - [متفق عليه] - [صحيح البخاري: 3282]
المزيــد ...
ਸੁਲੈਮਾਨ ਬਿਨ ਸੁਰਦ ਰਜ਼ੀਅੱਲਾਹੁ ਅਨਹੁ ਨੇ ਕਿਹਾ:
ਮੈਂ ਨਬੀ ﷺ ਦੇ ਨਾਲ ਬੈਠਾ ਹੋਇਆ ਸੀ ਅਤੇ ਦੋ ਆਦਮੀ ਆਪਸ ਵਿੱਚ ਗੱਲਾਂ ਕਰਕੇ ਲੜ ਰਹੇ ਸਨ। ਉਨ੍ਹਾਂ ਵਿਚੋਂ ਇੱਕ ਦਾ ਚਿਹਰਾ ਲਾਲ ਹੋ ਗਿਆ ਅਤੇ ਉਸ ਦੀਆਂ ਰਗਾਂ ਸੁੱਜ ਗਈਆਂ। ਤਾਂ ਨਬੀ ﷺ ਨੇ ਫਰਮਾਇਆ: «ਮੈਂ ਇਕ ਅਜਿਹੀ ਗੱਲ ਜਾਣਦਾ ਹਾਂ ਕਿ ਜੇ ਇਹ ਬੰਦਾ ਉਹ ਕਹਿ ਦੇਵੇ ਤਾਂ ਉਸ ਨੂੰ ਜੋ ਗੁੱਸਾ ਹੋ ਰਿਹਾ ਹੈ ਉਹ ਦੂਰ ਹੋ ਜਾਵੇ, ਜੇ ਉਹ ਕਹੇ: ਅਉਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿ
(ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਸ਼ੈਤਾਨ ਤੋਂ), ਤਾਂ ਉਹ ਗੁੱਸਾ ਖ਼ਤਮ ਹੋ ਜਾਵੇ»।ਤਾਂ ਲੋਕਾਂ ਨੇ ਉਸਨੂੰ ਆਖਿਆ: ਨਬੀ ﷺ ਨੇ ਕਿਹਾ ਹੈ ਕਿ "ਅੱਲਾਹ ਦੀ ਪਨਾਹ ਮੰਗ ਸ਼ੈਤਾਨ ਤੋਂ",ਉਹ ਬੰਦਾ ਕਹਿੰਦਾ ਹੈ: "ਕੀ ਮੈਂ ਪਾਗਲ ਹਾਂ؟!"
[صحيح] - [متفق عليه] - [صحيح البخاري - 3282]
ਨਬੀ ਕਰੀਮ ﷺ ਦੀ ਹਾਜ਼ਰੀ ਵਿੱਚ ਦੋ ਆਦਮੀਆਂ ਆਪਸ ਵਿੱਚ ਗਾਲਾਂ ਕੱਢਣ ਅਤੇ ਝਗੜਣ ਲੱਗ ਪਏ। ਉਨ੍ਹਾਂ ਵਿੱਚੋਂ ਇੱਕ ਦਾ ਚਿਹਰਾ ਲਾਲ ਹੋ ਗਿਆ ਅਤੇ ਉਸ ਦੀ ਗਰਦਨ ਦੇ ਆਲੇ-ਦੁਆਲੇ ਦੀਆਂ ਰਗਾਂ ਸੁੱਜ ਗਈਆਂ।
ਤਾਂ ਨਬੀ ਕਰੀਮ ﷺ ਨੇ ਫਰਮਾਇਆ: "ਮੈਂ ਇੱਕ ਅਜਿਹੀ ਗੱਲ ਜਾਣਦਾ ਹਾਂ ਕਿ ਜੇ ਇਹ ਗੁੱਸੇ ਵਾਲਾ ਬੰਦਾ ਉਹ ਕਹਿ ਦੇਵੇ, ਤਾਂ ਇਸਦਾ ਗੁੱਸਾ ਦੂਰ ਹੋ ਜਾਵੇ। ਜੇ ਉਹ ਕਹੇ: **ਅਉਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿ ਰਜੀਮ**, ਤਾਂ ਗੁੱਸਾ ਖਤਮ ਹੋ ਜਾਵੇ।"
ਉਹਨਾਂ ਨੇ ਉਸ ਨੂੰ ਕਿਹਾ: ਨਬੀ ﷺ ਨੇ ਫਰਮਾਇਆ ਹੈ ਕਿ "ਤੁਸੀਂ ਅੱਲਾਹ ਤੋਂ ਸ਼ੈਤਾਨ ਦੀ ਪਨਾਹ ਮੰਗੋ"।
ਉਸ ਨੇ ਕਿਹਾ: "ਕੀ ਮੈਂ ਪਾਗਲ ਹਾਂ?!" ਉਹ ਸੋਚਦਾ ਸੀ ਕਿ ਸਿਰਫ ਪਾਗਲ ਲੋਕ ਹੀ ਸ਼ੈਤਾਨ ਤੋਂ ਪਨਾਹ ਮੰਗਦੇ ਹਨ।