عَنْ أَبِي الدَّرْدَاءِ رضي الله عنه قَالَ: قَالَ النَّبِيُّ صَلَّى اللَّهُ عَلَيْهِ وَسَلَّمَ:
«أَلاَ أُنَبِّئُكُمْ بِخَيْرِ أَعْمَالِكُمْ، وَأَزْكَاهَا عِنْدَ مَلِيكِكُمْ، وَأَرْفَعِهَا فِي دَرَجَاتِكُمْ وَخَيْرٌ لَكُمْ مِنْ إِنْفَاقِ الذَّهَبِ وَالوَرِقِ، وَخَيْرٌ لَكُمْ مِنْ أَنْ تَلْقَوْا عَدُوَّكُمْ فَتَضْرِبُوا أَعْنَاقَهُمْ وَيَضْرِبُوا أَعْنَاقَكُمْ؟» قَالُوا: بَلَى. قَالَ: «ذِكْرُ اللهِ تَعَالَى».
المزيد
ਅਬੁ-ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
«ਕੀ ਮੈਂ ਤੁਹਾਨੂੰ ਤੁਹਾਡੇ ਸਭ ਤੋਂ ਚੰਗੇ ਅਮਲ ਬਾਰੇ ਨਾ ਦੱਸਾਂ, ਜੋ ਤੁਹਾਡੇ ਰੱਬ ਕੋਲ ਸਭ ਤੋਂ ਵੱਧ ਸ਼ਲਾਘਾਯੋਗ, ਤੁਹਾਡੇ ਦਰਜਿਆਂ ਨੂੰ ਸਭ ਤੋਂ ਵੱਧ ਉੱਚਾ ਕਰਨ ਵਾਲਾ, ਤੁਹਾਡੇ ਲਈ ਸੋਨਾ ਅਤੇ ਚਾਂਦੀ ਸਦਕਾ (ਦਾਨ) ਕਰਨ ਨਾਲੋਂ ਬਿਹਤਰ ਅਤੇ ਤੁਹਾਡੇ ਲਈ ਇਸ ਨਾਲੋਂ ਵੀ ਬਿਹਤਰ ਹੈ ਕਿ ਤੁਹਾਡਾ ਮੁਕਾਬਲਾ ਤੁਹਾਡੇ ਦੁਸ਼ਮਣਾਂ ਨਾਲ ਹੋਵੇ ਅਤੇ ਤੁਸੀਂ ਉਨ੍ਹਾਂ ਦੀ ਗਰਦਨ ਵੱਢ ਦਵੋ ਤੇ ਉਹ ਤੁਹਾਡੀ ਗਰਦਨ ਵੱਢ ਦੇਣ?» ਸਹਾਬੀਆਂ ਨੇ ਕਿਹਾ: ਜੀ ਜ਼ਰੂਰ, ਹੇ ਅੱਲਾਹ ਦੇ ਰਸੂਲ! ਆਪ ﷺ ਨੇ ਫਰਮਾਇਆ: (ਉਹ ਹੈ) "ਅੱਲਾਹ ਤਆਲਾ ਦਾ ਜ਼ਿਕਰ।"