1. ਮੁੱਖ ਪੰਨਾ
  2. ਸ਼੍ਰੇਣੀਆਂ
  3. Virtues and Manners

ਗੱਲ ਜਾਂ ਬਾਤਾਂ ਕੀ ਮੈਂ ਤੁਹਾਨੂੰ ਅਜਿਹੀਆਂ ਚੀਜ਼ਾਂ ਨਾ ਦੱਸਾਂ, ਜਿਨ੍ਹਾਂ ਨਾਲ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾਉਂਦਾ ਅਤੇ ਦਰਜੇ ਬੁਲੰਦ ਕਰਦਾ ਹੈ?

عَنْ أَبِي هُرَيْرَةَ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«أَلَا أَدُلُّكُمْ عَلَى مَا يَمْحُو اللهُ بِهِ الْخَطَايَا، وَيَرْفَعُ بِهِ الدَّرَجَاتِ؟» قَالُوا بَلَى يَا رَسُولَ اللهِ قَالَ: «إِسْبَاغُ الْوُضُوءِ عَلَى الْمَكَارِهِ، وَكَثْرَةُ الْخُطَا إِلَى الْمَسَاجِدِ، وَانْتِظَارُ الصَّلَاةِ بَعْدَ الصَّلَاةِ، فَذَلِكُمُ الرِّبَاطُ».

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
«ਕੀ ਮੈਂ ਤੁਹਾਨੂੰ ਅਜਿਹੀਆਂ ਚੀਜ਼ਾਂ ਨਾ ਦੱਸਾਂ, ਜਿਨ੍ਹਾਂ ਨਾਲ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾਉਂਦਾ ਅਤੇ ਦਰਜੇ ਬੁਲੰਦ ਕਰਦਾ ਹੈ?» ਸਹਾਬੀਆਂ ਨੇ ਕਿਹਾ: “ਜ਼ਰੂਰ, ਹੇ ਅੱਲਾਹ ਦੇ ਰਸੂਲ ﷺ! ਆਪ ﷺ ਨੇ ਫਰਮਾਇਆ: «ਪਰੇਸ਼ਾਨੀਆਂ ਦੇ ਬਾਵਜੂਦ ਚੰਗੀ ਤਰ੍ਹਾਂ ਵੁਜ਼ੂ ਕਰਨਾ, ਮਸਜਿਦ ਵੱਲ ਵੱਧ ਤੋਂ ਵੱਧ ਕਦਮ ਚੱਲ ਕੇ ਜਾਣਾ ਅਤੇ ਇੱਕ ਨਮਾਜ਼ ਤੋਂ ਬਾਅਦ ਦੂਜੀ ਨਮਾਜ਼ ਦੀ ਉਡੀਕ ਕਰਨਾ — ਇਹੋ ਰਬਾਤ (ਦੁਸ਼ਮਣਾਂ ਦੇ ਵਿਰੁੱਧ ਸਰਹੱਦ ਦੀ ਰਾਖੀ ਕਰਨਾ) ਹੈ।»

صحيح رواه مسلم صحيح مسلم - 251

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਸਹਾਬੀਆਂ ਤੋਂ ਪੁੱਛਿਆ ਕਿ ਕੀ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਮਾਰਗਦਰਸ਼ਨ ਅਜਿਹੇ ਅਮਲਾਂ ਵੱਲ ਕੀਤਾ ਜਾਵੇ, ਜੋ ਗੁਨਾਹਾਂ ਦੀ ਮਾਫੀ, ਉਨ੍ਹਾਂ ਨੂੰ ਇਨਸਾਨ ਦੇ ਕਰਮ ਲਿਖਣ ਵਾਲੇ ਫ਼ਰਿਸ਼ਤਿਆਂ ਦੇ ਰਜਿਸਟਰ ਤੋਂ ਮਿਟਾ ਦਿੱਤੇ ਜਾਣ ਅਤੇ ਜੰਨਤ ਵਿੱਚ ਉੱਚੇ ਦਰਜੇ ਹਾਸਲ ਕਰਨ ਦੇ ਸਬੱਬ (ਸਾਧਨ) ਬਣਦੇ ਹਨ?
ਸਹਾਬੀਆਂ ਨੇ ਕਿਹਾ: ਜੀ ਜ਼ਰੂਰ, ਅਸੀਂ ਇਹ ਚਾਹੁੰਦੇ ਹਾਂ। ਆਪ ﷺ ਨੇ ਫ਼ਰਮਾਇਆ:
1- ਪਰੇਸ਼ਾਨੀ, ਜਿਵੇਂ ਠੰਡ, ਪਾਣੀ ਦੀ ਘਾਟ, ਸਰੀਰਕ ਤਕਲੀਫ਼ ਅਤੇ ਪਾਣੀ ਗਰਮ ਹੋਣ ਦੇ ਬਾਵਜੂਦ ਪੂਰੇ ਤਰੀਕੇ ਨਾਲ ਅਤੇ ਚੰਗੀ ਤਰ੍ਹਾਂ ਵੁਜ਼ੂ ਕਰਨਾ।
2- ਮਸਜਿਦਾਂ ਤੱਕ ਵੱਧ ਤੋਂ ਵੱਧ ਕਦਮ ਚੱਲਣਾ। ਇਸ ਦੀਆਂ ਦੋ ਸੂਰਤਾਂ ਹਨ ਮਸਜਿਦ ਤੋਂ ਘਰ ਦੂਰ ਹੋਣਾ ਜਾਂ ਮਸਜਿਦ ਵਿੱਚ ਵੱਧ ਆਉਣਾ-ਜਾਣਾ ਹੋਣਾ। ਇਸ ਹਦੀਸ ਵਿੱਚ ਆਏ ਸ਼ਬਦ "ਅਲ-ਖ਼ੁਤਾ" ਦਾ ਮਤਲਬ ਦੋ ਕਦਮਾਂ ਵਿਚਕਾਰ ਦੂਰੀ ਹੈ।
3- ਨਮਾਜ਼ ਦੇ ਸਮੇਂ ਦਾ ਇੰਤਜ਼ਾਰ (ਉਡੀਕ) ਕਰਨਾ, ਉਸ ਵਿੱਚ ਦਿਲ ਦਾ ਲਗਿਆ ਰਹਿਣਾ, ਉਸਦੀ ਤਿਆਰੀ ਕਰਨਾ ਅਤੇ ਉਸ ਲਈ ਜਮਾਤ ਦੀ ਉਡੀਕ ਵਿੱਚ ਮਸਜਿਦ ਬੈਠੇ ਰਹਿਣਾ। ਇੱਕ ਨਮਾਜ਼ ਪੜ੍ਹ ਲੈਣ ਤੋਂ ਬਾਅਦ ਮਸਜਿਦ ਵਿੱਚ ਬੈਠ ਕੇ ਦੂਜੀ ਨਮਾਜ਼ ਦੀ ਉਡੀਕ ਕਰਨਾ।
ਉਸ ਤੋਂ ਬਾਅਦ ਅੱਲਾਹ ਦੇ ਰਸੂਲ ﷺ ਨੇ ਦੱਸਿਆ ਕਿ ਅਸਲ ਵਿੱਚ ਇਹੋ ਅਮਲ ਹਕੀਕੀ ਰਬਾਤ (ਭਾਵ ਦੁਸ਼ਮਣਾਂ ਦੇ ਵਿਰੁੱਧ ਸਰਹੱਦ ਦੀ ਪਹਿਰੇਦਾਰੀ) ਹਨ। ਕਿਉਂਕਿ ਇਹ ਨਫ਼ਸ (ਅੰਤਰਮਨ) ਵੱਲ ਆਉਣ ਵਾਲੇ ਸ਼ੈਤਾਨੀ ਰਸਤਿਆਂ ਨੂੰ ਬੰਦ ਕਰਦੇ ਹਨ, ਨਜਾਇਜ਼ ਖਾਹਸ਼ਾਂ ਨੂੰ ਦਬਾਉਂਦੇ ਹਨ ਅਤੇ ਦਿਲ ਨੂੰ ਬੁਰੇ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਰੋਕਦੇ ਹਨ। ਇਸ ਤਰ੍ਹਾਂ, ਅੱਲਾਹ ਦੀ ਸੈਨਾ ਨੂੰ ਸ਼ੈਤਾਨ ਦੀ ਸੈਨਾ 'ਤੇ ਫ਼ਤਿਹ ਮਿਲਦੀ ਹੈ। ਇਹ ਸਭ ਤੋਂ ਵੱਡਾ ਜਿਹਾਦ ਹੈ, ਇਸੇ ਲਈ ਇਹ ਦੁਸ਼ਮਣ ਦੇ ਵਿਰੁੱਧ ਸਰਹੱਦ ਦੀ ਰਾਖੀ ਕਰਨ ਵਰਗਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਮਸਜਿਦ ਜਾ ਕੇ ਜਮਾਤ ਨਾਲ ਨਮਾਜ਼ ਪੜ੍ਹਨ, ਨਮਾਜ਼ ਦੀ ਪਾਬੰਦੀ ਕਰਨ ਅਤੇ ਇਸ ਵਿੱਚ ਲਾਪਰਵਾਹੀ ਨਾ ਵਰਤਣ ਦੀ ਅਹਿਮੀਅਤ (ਮਹੱਤਤਾ)।
  2. ਅੱਲਾਹ ਦੇ ਨਬੀ ﷺ ਨੇ ਆਪਣੇ ਸਹਾਬੀਆਂ ਨੂੰ ਪ੍ਰੇਰਿਤ ਕਰਨ ਲਈ ਬਹੁਤ ਵਧੀਆ ਅਤੇ ਉਤਸ਼ਾਹਜਨਕ ਢੰਗ ਅਪਣਾਇਆ—ਆਪ ﷺ ਨੇ ਸ਼ੁਰੂਆਤ ਇੱਕ ਵੱਡੇ ਇਨਾਮ ਬਾਰੇ ਸਵਾਲ ਪੁੱਛ ਕੇ ਕੀਤੀ। ਅਸਲ ਵਿੱਚ, ਇਹ ਸਿੱਖਿਆ ਦੇਣ ਦਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤਰੀਕਾ ਹੈ।
  3. ਸਵਾਲ-ਜਵਾਬ ਰਾਹੀਂ ਕਿਸੇ ਮਸਲੇ ਨੂੰ ਪੇਸ਼ ਕਰਨ ਦਾ ਫਾਇਦਾ ਇਹ ਹੈ ਕਿ ਕਿਸੇ ਗੱਲ ਨੂੰ ਪਹਿਲਾਂ ਅਸਪਸ਼ਟ ਤੇ ਗੁੰਝਲਦਾਰ ਤੌਰ 'ਤੇ ਰੱਖ ਕੇ ਅਤੇ ਉਸ ਤੋਂ ਬਾਅਦ ਸਪਸ਼ਟ ਤੌਰ 'ਤੇ ਜਵਾਬੀ ਵਿਆਖਿਆ ਕਰ ਕੇ ਗੱਲ ਦਿਲ ਵਿੱਚ ਬੈਠ ਜਾਂਦੀ ਹੈ।
  4. ਅਨ-ਨਵਵੀ (ਅੱਲਾਹ ਉਨ੍ਹਾਂ 'ਤੇ ਰਹਿਮ ਕਰੇ) ਕਹਿੰਦੇ ਹਨ: "ਇਹੋ ਰਬਾਤ ਹੈ।" ਤੋਂ ਭਾਵ ਇਹੋ ਉਹ ਰਬਾਤ ਹੈ, ਜਿਸਦੀ ਪ੍ਰੇਰਨਾ ਦਿੱਤੀ ਗਈ ਹੈ। ਰਬਾਤ ਦਾ ਅਸਲ ਮਤਲਬ ਕਿਸੇ ਚੀਜ਼ 'ਤੇ ਰੋਕ ਕੇ ਰੱਖਣ ਦਾ ਹੈ। ਇਸ ਤਰ੍ਹਾਂ ਕਿ ਜਿਵੇਂ ਇਨਸਾਨ ਨੇ ਆਪਣੇ ਆਪ ਨੂੰ ਇਬਾਦਤ ਤੇ ਬੰਦਗੀ 'ਤੇ ਰੋਕ ਲਿਆ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਦਾ ਮਤਲਬ ਇਹ ਹੋਵੇ ਕਿ ਇਹੋ ਸਭ ਤੋਂ ਵਧੀਆ ਰਬਾਤ ਹੈ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜਿਹਾਦ ਅਸਲ ਵਿੱਚ ਆਪਣੇ ਨਫ਼ਸ ਨਾਲ ਜਿਹਾਦ ਕਰਨਾ ਹੈ। ਇਹ ਵੀ ਹੋ ਸਕਦਾ ਹੈ ਕਿ ਇਸਦਾ ਮਤਲਬ ਉਪਲਬਧ ਰਬਾਤ ਹੋਵੇ। ਭਾਵ ਇਹ ਵੀ ਇੱਕ ਪ੍ਰਕਾਰ ਦਾ ਰਬਾਤ ਹੈ।
  5. ਇੱਥੇ ਰਬਾਤ ਸ਼ਬਦ ਦੀ ਵਾਰ-ਵਾਰ ਵਰਤੋਂ ਕੀਤੀ ਗਈ ਹੈ ਅਤੇ ਉਸ 'ਤੇ "ਅਲ" ਲਗਾਇਆ ਗਿਆ ਹੈ, ਜੋ ਕਿ ਖਾਸ ਨਾਂਵ ਬਣਾਉਣ ਲਈ ਹੁੰਦਾ ਹੈ, ਤਾਂ ਜੋ ਇਨ੍ਹਾਂ ਅਮਲਾਂ (ਕਰਮਾਂ) ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾ ਸਕੇ।

ਅਨੁਵਾਦ ਦਿਖਾਓਣਾ

56 ਭਾਸ਼ਾ
EN English الإنجليزية
UR اردو الأوردية
ES Español الإسبانية
ID Indonesia الإندونيسية
BN বাংলা البنغالية
TR Türkçe التركية
RU Русский الروسية
BS Bosanski البوسنية
SI සිංහල السنهالية
HI हिन्दी الهندية
ZH 中文 الصينية
FA فارسی الفارسية
VI Tiếng Việt الفيتنامية
TL Tagalog تجالوج
KU Kurdî الكردية
HA Hausa الهوسا
PT Português البرتغالية
ML മലയാളം المليالم
TE తెలుగు التلغو
SW Kiswahili السواحيلية
TA தமிழ் التاميلية
MY မြန်မာ البورمية
TH ไทย التايلندية
DE Deutsch الألمانية
PS پښتو بشتو
AS অসমীয়া الأسامية
SQ Shqip الألبانية
SV Svenska السويدية
AM አማርኛ الأمهرية
NL Nederlands الهولندية
GU ગુજરાતી الغوجاراتية
KY Кыргызча القيرقيزية
NE नेपाली النيبالية
YO Yorùbá اليوروبا
LT Lietuvių الليتوانية
PRS دری الدرية
SR Српски الصربية
SO Soomaali الصومالية
TG тоҷикӣ الطاجيكية
RW Kinyarwanda الكينياروندا
RO Română الرومانية
HU Magyar المجرية
CS Čeština التشيكية
MOS Moore الموري
MG Malagasy المالاجاشية
OM Oromoo الأورومو
KN ಕನ್ನಡ الكانادا
WO Wolof الولوف
AZ Azərbaycan الأذربيجانية
UZ O‘zbek الأوزبكية
UK Українська الأوكرانية
KA ქართული الجورجية
MK Македонски المقدونية
KM ភាសាខ្មែរ الخميرية
MR मराठी الماراثية
KMR Kurmancî الكرمنجية
ਸ਼੍ਰੇਣੀਆਂ