عَنْ أَبِي هُرَيْرَةَ رضي الله عنه عَنْ رَسُولِ اللَّهِ صَلَّى اللهُ عَلَيْهِ وَسَلَّمَ قَالَ:
«إِذَا لَقِيَ أَحَدُكُمْ أَخَاهُ فَلْيُسَلِّمْ عَلَيْهِ، فَإِنْ حَالَتْ بَيْنَهُمَا شَجَرَةٌ أَوْ جِدَارٌ أَوْ حَجَرٌ ثُمَّ لَقِيَهُ فَلْيُسَلِّمْ عَلَيْهِ أَيْضًا».
[صحيح] - [رواه أبو داود] - [سنن أبي داود: 5200]
المزيــد ...
"ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਫ਼ਰਮਾਇਆ :"
ਜੇ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਨੂੰ ਮਿਲੇ, ਤਾਂ ਉਸ ਨੂੰ ਸਲਾਮ ਕਰੇ।
ਜੇ ਉਹਨਾਂ ਦੇ ਵਿਚਕਾਰ ਦਰੱਖਤ, ਕੰਧ ਜਾਂ ਪੱਥਰ ਆਏ ਅਤੇ ਫਿਰ ਮਿਲੇ, ਤਾਂ ਫਿਰ ਵੀ ਉਸ ਨੂੰ ਸਲਾਮ ਕਰਨਾ ਚਾਹੀਦਾ ਹੈ।
[صحيح] - [رواه أبو داود] - [سنن أبي داود - 5200]
ਨਬੀ ﷺ ਮੁਸਲਮਾਨ ਨੂੰ ਹਰ ਵਾਰੀ ਆਪਣੇ ਭਰਾ ਮੁਸਲਮਾਨ ਨੂੰ ਮਿਲਣ 'ਤੇ ਸਲਾਮ ਕਰਨ ਦੀ ਤਰਕੀਬ ਦਿੰਦੇ ਹਨ, ਚਾਹੇ ਉਹ ਇੱਕੱਠੇ ਹੀ ਚੱਲ ਰਹੇ ਹੋਣ ਅਤੇ ਉਨ੍ਹਾਂ ਦੇ ਵਿਚਕਾਰ ਦਰੱਖਤ, ਕੰਧ ਜਾਂ ਵੱਡਾ ਪੱਥਰ ਵਗੈਰਾ ਰੁਕਾਵਟ ਆਵੇ। ਫਿਰ ਜਦੋਂ ਉਹ ਮੁੜ ਮਿਲਣ ਤਾਂ ਦੂਜੀ ਵਾਰੀ ਵੀ ਸਲਾਮ ਕਰਨਾ ਚਾਹੀਦਾ ਹੈ।