عن أبي موسى الأشعري رضي الله عنه قال: قال رسول الله صلى الله عليه وسلم:
«إِذَا مَرِضَ الْعَبْدُ أَوْ سَافَرَ كُتِبَ لَهُ مِثْلُ مَا كَانَ يَعْمَلُ مُقِيمًا صَحِيحًا».
[صحيح] - [رواه البخاري] - [صحيح البخاري: 2996]
المزيــد ...
"ਹਜ਼ਰਤ ਅਬੂ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੇ ਫਰਮਾਇਆ:"
"ਜਦੋਂ ਬੰਦਾ ਬੀਮਾਰ ਹੋ ਜਾਂਦਾ ਹੈ ਜਾਂ ਸਫਰ 'ਤੇ ਹੁੰਦਾ ਹੈ, ਤਾਂ ਉਸ ਲਈ ਉਹੀ ਅਮਲ ਲਿਖੇ ਜਾਂਦੇ ਹਨ ਜਿਹੜੇ ਉਹ ਸਿਹਤਮੰਦ ਅਤੇ ਮਕਾਮੀ ਹਾਲਤ ਵਿੱਚ ਕਰਦਾ ਸੀ।"
[صحيح] - [رواه البخاري] - [صحيح البخاري - 2996]
ਨਬੀ ਕਰੀਮ ﷺ ਅੱਲਾਹ ਦੀ ਫ਼ਜ਼ਲ ਤੇ ਰਹਿਮਤ ਬਾਰੇ ਦੱਸ ਰਹੇ ਹਨ, ਅਤੇ ਇਹ ਕਿ ਜੇਕਰ ਕੋਈ ਮੁਸਲਮਾਨ ਆਪਣੀ ਸਿਹਤ ਅਤੇ ਮਕਾਮੀ ਹਾਲਤ ਵਿੱਚ ਨਿਕੀਆਂ ਕਰਣ ਦਾ ਆਦੀ ਹੋਵੇ, ਪਰ ਫਿਰ ਕਿਸੇ ਉਜ਼ਰ ਕਰਕੇ ਬੀਮਾਰ ਹੋ ਜਾਵੇ ਜਾਂ ਸਫਰ ਵਿਚ ਵਿਅਸਤ ਹੋ ਜਾਵੇ ਜਾਂ ਹੋਰ ਕੋਈ ਰੁਕਾਵਟ ਆ ਜਾਵੇ, ਤਾਂ ਅੱਲਾਹ ਤਆਲਾ ਉਸੇ ਨੂੰ ਪੂਰਾ ਸਵਾਬ ਲਿਖ ਦਿੰਦਾ ਹੈ, ਜਿਵੇਂ ਕਿ ਉਹ ਸਿਹਤ ਅਤੇ ਠਹਿਰਾਵ ਦੀ ਹਾਲਤ ਵਿੱਚ ਉਹ ਅਮਲ ਕਰ ਰਿਹਾ ਹੋਵੇ।