عن ابن مسعود رضي الله عنه قال: قال النبي صلى الله عليه وسلم:
«الْجَنَّةُ أَقْرَبُ إِلَى أَحَدِكُمْ مِنْ شِرَاكِ نَعْلِهِ، وَالنَّارُ مِثْلُ ذَلِكَ».

[صحيح] - [رواه البخاري] - [صحيح البخاري: 6488]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਹਜ਼ਰਤ ਇਬਨ ਮਸੂਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜੰਨਤ ਤੁਹਾਡੇ ਜੁੱਤੇ ਦੇ ਫੀਤੇ ਤੋਂ ਵੀ ਵੱਧ ਤੁਹਾਡੇ ਨੇੜੇ ਹੈ, ਅਤੇ ਇਸੇ ਪ੍ਰਕਾਰ ਜਹੰਨਮ ਵੀ ਨੇੜੇ ਹੈ।"

[صحيح] - [رواه البخاري] - [صحيح البخاري - 6488]

ਵਿਆਖਿਆ

ਰਸੂਲੁੱਲਾਹ ﷺ ਨੇ ਦੱਸਿਆ ਹੈ ਕਿ ਜੰਨਤ ਜਾਂ ਜਹੰਨਮ ਇਨਸਾਨ ਤੋਂ ਏਨੀ ਹੀ ਨੇੜੇ ਹੈ ਜਿੰਨਾ ਪੈਰ ਦੇ ਜੁੱਤੇ ਦਾ ਫੀਤਾ ਨੇੜੇ ਹੁੰਦਾ ਹੈ। ਇਸ ਲਈ ਇਨਸਾਨ ਕਈ ਵਾਰੀ ਅੱਲਾਹ ਨੂੰ ਰਾਜ਼ੀ ਕਰਨ ਲਈ ਨੇਕੀ ਦਾ ਕੋਈ ਕੰਮ ਕਰਦਾ ਹੈ ਤੇ ਉਸਨੂੰ ਜੰਨਤ ਵਿੱਚ ਦਾਖ਼ਲ ਕਰ ਦਿੱਤਾ ਜਾਂਦਾ ਹੈ, ਅਤੇ ਇੰਜ ਹੀ ਉਹ ਅੱਲਾਹ ਨੂੰ ਨਾਰਾਜ਼ ਕਰਨ ਵਾਲਾ ਕੋਈ ਗੁਨਾਹ ਵਾਲਾ ਕੰਮ ਕਰਦਾ ਹੈ ਤੇ ਉਸਨੂੰ ਜਹੰਨਮ ਵਿੱਚ ਸੁੱਟ ਦਿੱਤਾ ਜਾਂਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਨੇਕੀ ਦੇ ਕੰਮ ਕਰਨ ਦੀ ਪ੍ਰੇਰਨਾ ਤੇ ਨਸੀਹਤ, ਭਾਵੇਂ ਨੇਕੀ ਥੋੜੀ ਹੀ ਕਿਉਂ ਨਾ ਹੋਵੇ ਅਤੇ ਇਸੇ ਪ੍ਰਕਾਰ ਗੁਨਾਹ ਤੋਂ ਦੂਰ ਰਹਿਣ ਦੀ ਚੇਤਾਵਨੀ ਭਾਵੇਂ ਗੁਨਾਹ ਛੋਟਾ ਹੀ ਕਿਉਂ ਨਾ ਹੋਵੇ।
  2. ਇੱਕ ਮੁਸਲਮਾਨ ਨੂੰ ਆਪਣੀ ਜ਼ਿੰਦਗੀ ਵਿੱਚ ਉਮੀਦ ਤੇ ਡਰ ਦੋਵਾਂ ਨੂੰ ਰੱਖਣਾ ਚਾਹੀਦਾ ਹੈ, ਅਤੇ ਹਰ ਵੇਲੇ ਅੱਲਾਹ ਤਆਲਾ ਤੋਂ ਹੱਕ-ਸੱਚ 'ਤੇ ਡਟੇ ਰਹਿਣ ਦੀ ਦੁਆ ਕਰਨੀ ਚਾਹੀਦੀ ਹੈ। ਇਹ ਇਸ ਲਈ ਹੈ ਤਾਂ ਜੋ ਉਹ ਆਪਣੀ ਹਾਲਤ 'ਤੇ ਘੁਮੰਡ ਨਾ ਕਰੇ ਤੇ ਇਸ ਤੋਂ ਧੋਖਾ ਖਾਣ ਤੋਂ ਬਚਿਆ ਰਹੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (69)
ਹੋਰ